ਕਪੂਰਥਲਾ, 9 ਜੁਲਾਈ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਵਿਚ ਸਕੂਲ ਦੀ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਦੀ ਅਗਵਾਈ ਵਿਚ ਸਕੂਲ ਦੇ ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦਰਮਿਆਨ ‘ਬੁੱਕ ਐਂਡ ਬੈਕ ਕੀਪਿੰਗ’ ਅਤੇ ‘ਆਈਡੀਅਲ ਸਟੂਡੈਂਟ’ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਛੋਟੇ ਬੱਚਿਆਂ ਨੂੰ ਆਪਣੀਆਂ ਕਿਤਾਬਾਂ ਤੇ ਬੈਗ ਨੂੰ ਸਾਫ਼ ਸੁਥਰਾ ਰੱਖਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ | ਆਈਡੀਅਲ ਸਟੂਡੈਂਟ ਮੁਕਾਬਲੇ ਵਿਚ ਪਹਿਲੀ ਰੋਜ਼ ਜਮਾਤ ਦੀ ਸੇਜਲਪ੍ਰੀਤ ਕੌਰ, ਪਹਿਲੀ ਜੈਸਮੀਨ ਜਮਾਤ ਦੀ, ਅਨੰਨਿਆ ਵਰਮਾ ਤੇ ਪਹਿਲੀ ਲਿੱਲੀ ਜਮਾਤ ਦਾ ਅੰਸ਼ੁਲ ਜੇਤੂ ਰਿਹਾ, ਜਦਕਿ ਯੂ.ਕੇ.ਜੀ. ਰੋਜ਼ ਦਾ ਕਰਮਜੋਤ ਸਿੰਘ, ਯੂ.ਕੇ.ਜੀ. ਜੈਸਮੀਨ ਦੀ ਗੁਰਕੀਰਤ ਕੌਰ ਜੇਤੂ ਰਹੀ ਤੇ ਐਲ.ਕੇ.ਜੀ. ਰੋਜ਼ ਵਿਚੋਂ ਵਾਰਸ ਸਿੰਘ, ਤੇ ਐਲ.ਕੇ.ਜੀ. ਜੈਸਮੀਨ ਜਮਾਤ ਵਿਚੋਂ ਨਵਰਤ ਸਿੰਘ ਨੇ ਜਿੱਤ ਹਾਸਲ ਕੀਤ | ਇਸੇ ਤਰ੍ਹਾਂ ਨਰਸਰੀ ਰੋਜ਼ ਦਾ ਜ਼ੋਰਾਵਰ ਸਿੰਘ ਤੇ ਨਰਸਰੀ ਜੈਸਮੀਨ ਦੀ ਅਸੀਸ ਕੌਰ ਨੇ ਜਿੱਤ ਹਾਸਲ ਕੀਤੀ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |