07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਾਹ ਸਰਕਾਰ ਜੀ, ਸੜਕ ’ਤੇ ਪੱਥਰ ਪਾ ਕੇ ਪ੍ਰੀਮਿਕਸ ਪਾਉਣਾ ਹੀ ਭੁੱਲੇ

Ad Position 21
No active advertisement
ਅਜੀਤ ਡੈਸਕ 21-07-2026
ਭੰਡਾਲ ਬੇਟ, 20 ਜੁਲਾਈ (ਜੋਗਿੰਦਰ ਸਿੰਘ ਜਾਤੀਕੇ)-ਭੰਡਾਲ ਬੇਟ ਕਪੂਰਥਲਾ ਵਾਇਆ ਖੁਖਰੈਣ ਨੂੰ ਜਾਂਦੀ ਸੜਕ ’ਤੇ ਵਿਭਾਗ ਦੇ ਕਰਮਚਾਰੀ ਪੱਥਰ ਪਾਕੇ ਪਤਾ ਨਹੀਂ ਕਿੱਧਰ ਚਲੇ ਗਏ | ਜਾਣਕਾਰੀ ਅਨੁਸਾਰ ਪਿਛਲੇ ਕਰੀਬ 7 ਮਹੀਨੇ ਤੋਂ ਭੰਡਾਲ ਬੇਟ ਤੋਂ ਖੁਖਰੈਣ ਤੱਕ ਜਾਂਦੀ ਸੜਕ ਨੂੰ ਬਣਾਉਣ ਲਈ ਵਿਭਾਗ ਵਲੋਂ ਸੜਕ ’ਤੇ ਪੱਥਰ ਪਾਇਆ ਹੋਇਆ ਹੈ ਕੁੱਝ ਜਗਾ ਤੇ ਸੀਮੈਂਟ ਦੀ ਸੜਕ ਵੀ ਬਣਾਈ ਗਈ ਹੈ ਬਾਕੀ ਰਹਿੰਦੀ ਸੜਕ ’ਤੇ ਪੱਥਰ ਤੋਂ ਇਲਾਵਾ ਕੁੱਝ ਵੀ ਨਹੀਂ ਪਾਇਆ ਗਿਆ ਜਿਸ ਕਾਰਨ ਰੋਜ਼ਾਨਾ ਲੰਘਣ ਵਾਲੇ ਰਾਹਗੀਰ ਕਈ ਵਾਰ ਇਹਨਾਂ ਪੱਥਰਾਂ ਕਾਰਨ ਆਪਣੇ ਵਾਹਨਾਂ ਦਾ ਨੁਕਸਾਨ ਅਤੇ ਆਪਣੇ ਸੱਟਾਂ ਵੀ ਲਗਵਾ ਚੁੱਕੇ ਹਨ ਪ੍ਰੰਤੂ ਵਿਭਾਗ ਪਤਾ ਨਹੀਂ ਕਿਹੜੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਜਿਸ ਨੂੰ ਇਸ ਸੜਕ ਨੂੰ ਬਣਾਉਣ ਦਾ ਚੇਤਾ ਹੀ ਭੁੱਲ ਗਿਆ ਹੈ ਹੁਣ ਤਾਂ ਸੜਕ ਤੇ ਪਾਇਆ ਹੋਇਆ ਪੱਥਰ ਵੀ ਖਿੱਲਰ ਚੁੱਕਾ ਹੈ | ਸਥਾਨਿਕ ਲੋਕਾਂ ਨੇ ਪੰਜਾਬ ਸਰਕਾਰ ਅਤੇ ਸੜਕੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕੇ ਇਸ ਸੜਕ ਨੂੰ ਜਲਦ ਤੋਂ ਜਲਦ ਬਣਾ ਕੇ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾਵੇ |
ਨਸ਼ਾ ਪੀਂਦੇ ਦੋ ਨੌਜਵਾਨ ਕਾਬੂ
ਢਿਲਵਾਂ, 20 ਜੁਲਾਈ (ਗੋਬਿੰਦ ਸੁਖੀਜਾ)-ਢਿਲਵਾਂ ਪੁਲਿਸ ਨੇ ਨਸ਼ਾ ਪੀਂਦੇ ਦੋ ਨੌਜਵਾਨਾ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜਿੰਦਰ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨੇ ਗਸ਼ਤ ਨੇੜੇ ਧੁੱਸੀ ਬੰਨ ਚੱਕੋਕੀ ਮੌਜੂਦ ਸੀ ਕਿ 2 ਵਿਅਕਤੀ ਸਿਲਵਰ ਪੇਪਰ ਦੇ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਸਿਲਵਰ ਪਾਈਪ ਨਾਲ ਨਸ਼ਾ ਪੀ ਰਹੇ ਸਨ | ਜਿਨ੍ਹਾਂ ਪਾਸੋਂ ਅੱਧ ਜਲਿਆ ਸਿਲਵਰ ਪੇਪਰ ਨਸ਼ੇ ਨਾਲ ਲਿੱਬੜਿਆ ਹੋਇਆ, ਇੱਕ ਪਾਈਪਨੁਮਾ 10 ਰੁਪਏ ਦਾ ਨੋਟ, ਇੱਕ ਲਾਈਟਰ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ | ਉਕਤ ਵਿਅਕਤੀਆਂ ਦੀ ਪਹਿਚਾਣ ਮੇਜਰ ਸਿੰਘ, ਬਲਜੀਤ ਸਿੰਘ ਵਜੋਂ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਹਮੀਰਾ ਵਿਚ ਨਸ਼ਿਆਂ ਦਾ ਕਹਿਰ ਜਾਰੀ, ਹਰ ਰੋਜ਼ ਸਾਹਮਣੇ ਆ ਰਹੀਆਂ ਨਸ਼ੇ ਵਿਚ ਧੁੱਤ ਨੌਜਵਾਨਾਂ ਦੀਆਂ ਵੀਡੀਓਜ਼ ਅਗਲੀ ਖ਼ਬਰ ਸਿਆਸੀ ਰੰਜਿਸ਼ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ-ਖੁਰਾਣਾ, ਚੰਦੀ
Ad Position 24