07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਭੁੱਖ ਹੜਤਾਲ

Ad Position 21
No active advertisement
ਅਜੀਤ ਡੈਸਕ 21-07-2026
ਕਪੂਰਥਲਾ, 20 ਜੁਲਾਈ (ਅਮਰਜੀਤ ਕੋਮਲ)-ਪੰਜਾਬ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ ਜੁਡੀਸ਼ੀਅਲ ਕੰਪਲੈਕਸ ਕਪੂਰਥਲਾ ਵਿਚ ਭੁੱਖ ਹੜ੍ਹਤਾਲ ਕੀਤੀ ਗਈ | ਇਸ ਮੌਕੇ ਬਾਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਐਸ.ਐਸ. ਮੱਲੀ, ਸਕੱਤਰ ਐਡਵੋਕੇਟ ਅਮਨਦੀਪ ਸਿੰਘ, ਸਾਬਕਾ ਪ੍ਰੈੱਸ ਸਕੱਤਰ ਐਡਵੋਕੇਟ ਟੀ.ਐਸ. ਢਿੱਲੋਂ, ਸਾਬਕਾ ਸਕੱਤਰ ਐਡਵੋਕੇਟ ਹਮੀਸ਼ ਕੁਮਾਰ, ਸਾਬਕਾ ਸਕੱਤਰ ਐਡਵੋਕੇਟ ਸੰਦੀਪ ਸਿੰਘ, ਐਡਵੋਕੇਟ ਰਣਬੀਰ ਰਾਵਤ, ਐਡਵੋਕੇਟ ਨਵੀਨ ਕਪੂਰ, ਐਡਵੋਕੇਟ ਸੁਰਿੰਦਰ ਕੁਮਾਰ ਹੜ੍ਹਤਾਲ ‘ਤੇ ਬੈਠੇ | ਇਸ ਮੌਕੇ ਬੋਲਦਿਆਂ ਐਡਵੋਕੇਟ ਐਸ.ਐਸ. ਮੱਲੀ ਨੇ ਕਿਹਾ ਕਿ ਬਾਰ ਦੇ ਮੈਂਬਰ ਅਰਦਾਸ ਉਪਰੰਤ ਭੁੱਖ ਹੜ੍ਹਤਾਲ ‘ਤੇ ਬੈਠੇ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਲੀਗਲ ਏਡ ਡਿਫੈਂਸ ਕਾਊਾਸਲ ਨੀਤੀ ਵਾਪਸ ਨਹੀਂ ਲਈ ਜਾਂਦੀ ਬਾਰ ਐਸੋਸੀਏਸ਼ਨ ਭੁੱਖ ਹੜ੍ਹਤਾਲ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਲੀਗਲ ਏਡ ਡਿਫੈਂਸ ਕਾਊਾਸਲ ਨੀਤੀ ਕਾਰਨ ਵਕੀਲ ਭਾਈਚਾਰੇ ਦੇ ਹਿਤ ਪ੍ਰਭਾਵਿਤ ਹੋ ਰਹੇ ਹਨ ਤੇ ਜਿੰਨੀ ਦੇਰ ਤੱਕ ਇਸ ਨੂੰ ਵਾਪਸ ਨਹੀਂ ਲਿਆ ਜਾਂਦਾ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ | ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਰੋਜ਼ਾਨਾ ਬਾਰ ਦੇ 5 ਮੈਂਬਰ ਭੁੱਖ ਹੜ੍ਹਤਾਲ ‘ਤੇ ਬੈਠਣਗੇ | ਇੱਥੇ ਵਰਨਣਯੋਗ ਹੈ ਕਿ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ ਬਾਰ ਐਸੋਸੀਏਸ਼ਨ ਵਲੋਂ ਬੀਤੀ 10 ਜੁਲਾਈ ਤੋਂ ਹੜ੍ਹਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਹਾਜ਼ਰ ਬਾਰ ਦੇ ਮੈਂਬਰਾਂ ਨੇ ਭੁੱਖ ਹੜ੍ਹਤਾਲ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਜੇ.ਜੇ.ਐਸ. ਅਰੋੜਾ, ਐਡਵੋਕੇਟ ਰਾਜਬੀਰ ਬਾਵਾ, ਐਡਵੋਕੇਟ ਅਨੁਜ ਆਨੰਦ, ਸੰਦੀਪ ਸਿੰਘ ਵਾਲੀਆ, ਐਡਵੋਕੇਟ ਮਿਸਟਰ ਕਾਲੀਆ, ਐਡਵੋਕੇਟ ਐਨ.ਐਸ. ਨੂਰ, ਐਡਵੋਕੇਟ ਪਰਮਜੀਤ ਸਿੰਘ ਲਿੱਧੜ, ਐਡਵੋਕੇਟ ਐਸ.ਪੀ.ਐਸ. ਖਿੰਡਾ, ਐਡਵੋਕੇਟ ਮਾਧਵ ਪ੍ਰਾਸ਼ਰ, ਐਡਵੋਕੇਟ ਦਰਸ਼ਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪੰਜਾਬ ਨੂੰ ਕੋਈ ਪੈਕੇਜ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ-ਪਰਵਿੰ... ਅਗਲੀ ਖ਼ਬਰ ਬੀਤੇ ਕੁੱਝ ਦਿਨਾਂ ਦੌਰਾਨ ਮਾਡਰਨ ਜੇਲ੍ਹ ਵਿਚ ਬੰਦ ਹਵਾਲਾਤੀਆਂ ਦੀਆਂ ਹੋਈਆਂ ਮੌਤਾਂ ਚਰਚਾ ਦਾ ਵਿਸ਼ਾ ਬਣੀਆਂ
Ad Position 24
No active advertisement