ਕਪੂਰਥਲਾ, 24 ਜੁਲਾਈ (ਵਿ.ਪ੍ਰ.)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਦੇ ਬੱਚਿਆਂ ਨੂੰ ਅੱਜ ਸਕੂਲ ਬੈਗ ਵੰਡੇ ਗਏ। ਇਸ ਮੌਕੇ ਉਚੇਚੇ ਤੌਰ ਤੇ ਉਹ ਜੇ ਹਲਕਾ ਸੁਲਤਾਨਪੁਰ ਲੋਧੀ ਦੇ ਵਾਈਸ ਕੁਆਰਡੀਨੇਟਰ ਪਵਨ ਕੁਮਾਰ ਲਾਲਾ ਤੇ ਸੀਨੀਅਰ ਆਗੂ ਯੂਥ ਆਗੂ ਗੁਲਸ਼ਨ ਪ੍ਰੀ ਸਿੰਘ ਨੇ ਬੱਚਿਆਂ ਨੂੰ ਕਿੱਟਾਂ ਦੀ ਵੰਡ ਕੀਤੀ। ਇਸ ਮੌਕੇ ਗੁਲਸ਼ਨਪ੍ਰੀਤ ਸਿੰਘ ਡਡਵਿੰਡੀ, ਪਵਨ ਕੁਮਾਰ ਡਡਵਿੰਡੀ ਹਲਕਾ ਵਾਇਸ ਕੋਆਰਡੀਨੇਟਰ, ਜਗਤਾਰ ਸਿੰਘ ਸਾਬੀ, ਬਲਜਿੰਦਰ ਸਿੰਘ, ਸਕੂਲ ਇੰਚਾਰਜ ਨਿਸ਼ਾ, ਜਤਿੰਦਰਜੀਤ ਸਿੰਘ ਸੀਨੀਅਰ ਲੈਕਚਰਾਰ ਆਦਿ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |