02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ’ਚ ਦੋ ਦਿਨ ਦਾ ਹੋਰ ਵਾਧਾ

Ad Position 21
No active advertisement
ਅਜੀਤ ਡੈਸਕ 25-07-2026
ਢਿਲਵਾਂ, 24 ਜੁਲਾਈ (ਪ੍ਰਵੀਨ ਕੁਮਾਰ)-ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਬਿਜਲੀ ਮੁਲਾਜ਼ਮਾਂ ਵਲੋਂ ਆਪਣੀ ਸਮੂਹਿਕ ਛੁੱਟੀ ਵਿਚ ਦੋ ਦਿਨ ਦਾ ਹੋਰ ਵਾਧਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬਡਵੀਜ਼ਨ ਢਿਲਵਾਂ ਦੇ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਜੁਆਇੰਟ ਫੋਰਮ ਦੇ ਨਿਰਦੇਸ਼ਾਂ ਅਨੁਸਾਰ 23-24 ਦੀ ਸਮੂਹਿਕ ਛੁੱਟੀ ਨੂੰ ਅੱਗੇ ਵਧਾਉਂਦਿਆਂ ਹੁਣ 25 ਤੇ 26 ਜੁਲਾਈ ਨੂੰ ਵੀ ਉਹ ਸਮੂਹਿਕ ਛੁੱਟੀ ਤੇ ਰਹਿਣਗੇ | ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਸੂਬਾ ਕਮੇਟੀ ਦੀ ਪਾਵਰਕਾਮ ਮੈਨੇਜਮੈਂਟ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਜੁਆਇੰਟ ਫੋਰਮ ਦੇ ਸੱਦੇ ਤੇ ਪਹਿਲਾ 21, 22 ਫਿਰ 23-24 ਤੇ ਹੁਣ 25 ਤੇ 26 ਜੁਲਾਈ ਨੂੰ ਉਹ ਸਮੂਹਿਕ ਛੁੱਟੀ ਤੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰੀਬ ਸਮੂਹ ਬਿਜਲੀ ਮੁਲਾਜ਼ਮ ਜਿਨ੍ਹਾਂ ਵਿਚ ਜੇ.ਈ, ਲਾਈਨ ਮੈਨ, ਏ.ਐਲ.ਐਮ ਤੇ ਦਫ਼ਤਰੀ ਸਟਾਫ਼ ਦੇ ਸਮੂਹਿਕ ਛੁੱਟੀ ਤੇ ਹੋਣ ਨਾਲ ਜਿੱਥੇ ਸਥਾਨਕ ਬਿਜਲੀ ਦਫ਼ਤਰ ਦੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਹਨ ਉੱਥੇ ਕਈ ਥਾਈਾ ਘਰੇਲੂ ਤੇ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਨਾਲ ਖਪਤਕਾਰ ਪ੍ਰੇਸ਼ਾਨ ਹੋ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਕਾਰਪੋਰੇਸ਼ਨ ਵਲੋਂ ਹਰਗੋਬਿੰਦਗੜ੍ਹ (ਭੋਗਪੁਰ) ਵਿਖੇ ਬਣਾਏ ਕੂੜੇ ਦੇ ਡੰਪ ਨੇ ਪਿੰਡਾਂ ਦੇ ਵਾਤਾਵਰਨ ਨੂੰ ਕੀਤਾ ਖ਼... ਅਗਲੀ ਖ਼ਬਰ ਆਵਾਰਾਗਰਦੀ ਕਰਦਾ ਇੱਕ ਨੌਜਵਾਨ ਕਾਬੂ
Ad Position 24
No active advertisement