02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਫਗਵਾੜਾ ਕਾਰਪੋਰੇਸ਼ਨ ਵਲੋਂ ਹਰਗੋਬਿੰਦਗੜ੍ਹ (ਭੋਗਪੁਰ) ਵਿਖੇ ਬਣਾਏ ਕੂੜੇ ਦੇ ਡੰਪ ਨੇ ਪਿੰਡਾਂ ਦੇ ਵਾਤਾਵਰਨ ਨੂੰ ਕੀਤਾ ਖ਼ਰਾਬ

Ad Position 21
No active advertisement
ਅਜੀਤ ਡੈਸਕ 25-07-2026
ਫਗਵਾੜਾ, 24 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੇ ਤਪ ਅਸਥਾਨ ਦੇ ਨਜ਼ਦੀਕ ਹਰਗੋਬਿੰਦਗੜ੍ਹ ਭੋਗਪੁਰ ਵਿਖੇ ਫਗਵਾੜਾ ਕਾਰਪੋਰੇਸ਼ਨ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਨੇ ਪਿੰਡਾਂ ਦੇ ਵਾਤਾਵਰਨ ਨੂੰ ਖ਼ਰਾਬ ਕਰਕੇ ਰੱਖ ਦਿੱਤਾ ਹੈ ਇਸ ਡੰਪ ਕਾਰਨ ਪਿੰਡਾਂ ਦੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲੀਆਂ ਸਰਕਾਰਾਂ ਨੇ ਲੋਕਾਂ ਨੂੰ ਇਹ ਕਹਿਕੇ ਕੂੜੇ ਦਾ ਡੰਪ ਬਣਾਇਆ ਸੀ ਇੱਥੋਂ ਸਾਰਾ ਕੂੜਾ ਚੁੱਕ ਲਿਆ ਜਾਵੇਗਾ ਤੇ ਜਲੰਧਰ ਵਿਖੇ ਇੱਕ ਪਲਾਟ ਲਗਾ ਕੇ ਇਸ ਦੀ ਖਾਦ ਬਣਾਈ ਜਾਵੇਗੀ ਜੋ ਫ਼ਸਲਾਂ ਲਈ ਕਾਫ਼ੀ ਲਾਹੇਵੰਦ ਹੋਵੇਗੀ, ਪਰ ਸਰਕਾਰ ਦਾ ਖਾਦ ਵਾਲਾ ਪ੍ਰੋਜੈਕਟ ਤਾਂ ਹਾਲੇ ਤੱਕ ਬਣਿਆ ਨਹੀਂ, ਪਰ ਪੰਜਾਬ ਵਿਚ ਤੀਸਰੀ ਸਰਕਾਰ ਆ ਗਈ ਹੈ | ਅਕਾਲੀ ਭਾਜਪਾ ਸਰਕਾਰ ਨੇ ਇਹ ਕੂੜੇ ਦਾ ਡੰਪ ਬਣਾਇਆ ਸੀ ਤੇ ਫਿਰ ਕਾਂਗਰਸ ਸਰਕਾਰ ‘ਚ ਵੀ ਕੂੜੇ ਤੋ ਖਾਦ ਬਣਾਉਣ ਦਾ ਕੋਈ ਵੀ ਪ੍ਰੋਜੈਕਟ ਨਹੀਂ ਲਗਾਇਆ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਤਮ ਹੋਣ ਦੇ ਕਿਨਾਰੇ ਪਰ ਇਸ ਪ੍ਰੋਜੈਕਟ ਬਾਰੇ ਕੋਈ ਵੀ ਰਾਜਨੀਤੀ ਆਗੂ ਗੱਲ ਨਹੀਂ ਕਰ ਰਹੇਂ | ਕੂੜੇ ਦੇ ਢੇਰ ਨਾਲ ਇਹ ਡੰਪ ਪਹਾੜ ਬਣ ਗਿਆ ਜੋ ਬਹੁਤ ਦੂਰੋਂ ਦਿਖਾਈ ਦਿੰਦਾ ਹੈ | ਫਗਵਾੜਾ ਕਾਰਪੋਰੇਸ਼ਨ ਦੀਆਂ ਗੱਡੀਆਂ ਫਗਵਾੜਾ ਸ਼ਹਿਰ ਤੋ ਇਸ ਡੰਪ ਤੱਕ ਕੂੜਾ ਲੈ ਕੇ ਆਉਂਦੀਆਂ ਹਨ, ਪਰ ਪਿੰਡਾਂ ਵਿਚ ਜਦੋਂ ਇਹ ਗੱਡੀਆਂ ਲੰਘਦੀਆਂ ਹਨ ਤਾਂ ਕਈ ਕਈ ਘੰਟੇ ਬਦਬੂ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਇਸ ਡੰਪ ਦੇ ਨੇੜੇ ਸੰਤ ਬਾਬਾ ਰਣਜੀਤ ਸਿੰਘ ਜੀ ਦਾ ਤਪ ਅਸਥਾਨ ਹੈ ਅਤੇ ਉਨ੍ਹਾਂ ਦੇ ਨਾਂਅ ‘ਤੇ ਸਕੂਲ ਅਤੇ ਹਸਪਤਾਲ ਵੀ ਇਸ ਡੰਪ ਦੇ ਬਿਲਕੁੱਲ ਨੇੜੇ ਹੈ, ਜਿੱਥੇ ਇਹ ਡੰਪ ਬਣਾਇਆ ਗਿਆ ਹੈ ਉਸ ਦੇ ਨਜ਼ਦੀਕ ਯੂਨੀਵਰਸਿਟੀ ਵੀ ਹੈ | ਇਸ ਡੰਪ ਤੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵਲੋਂ ਕੂੜੇ ਨੂੰ ਅੱਗ ਵੀ ਲਗਾਈ ਜਾਂਦੀ ਹੈ ਅਤੇ ਹਫ਼ਤੇ ਵਿਚ ਦੋ ਤਿੰਨ ਵਾਰ ਲੋਕਾਂ ਦੀ ਸ਼ਿਕਾਇਤ ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਜਾਂਦੀਆਂ ਹਨ | ਅੱਗ ਨਾਲ ਜਿੱਥੇ ਨੇੜੇ ਕਿਸਾਨਾਂ ਵਲੋਂ ਬੀਜੀ ਫ਼ਸਲ ਨੂੰ ਵੀ ਅੱਗ ਲੱਗਣ ਦਾ ਖ਼ਦਸ਼ਾ ਪੈਦਾ ਹੋ ਸਕਦਾ ਹੈ ਤੇ ਨਾਲ ਹੀ ਜੰਗਲਾਤ ਮਹਿਕਮੇ ਦਾ ਜੰਗਲ ਵੀ ਹੈ ਜਿੱਥੇ ਵੀ ਭਿਆਨਕ ਅੱਗ ਲੱਗ ਜਾਂਦੀ ਹੈ | ਇਸ ਡੰਪ ਕਾਰਨ ਜਦੋਂ ਹਵਾ ਵਗਦੀ ਹੈ ਤੇ ਨਾਲ ਲੱਗਦੇ ਅੱਧੀ ਦਰਜਨ ਪਿੰਡਾਂ ਵਿਚ ਲੋਕਾਂ ਨੂੰ ਗੰਦੀ ਹਵਾ ਦਾ ਸਾਹਮਣਾ ਕਰਨਾ ਪੈਦਾ ਹੈ | ਇਸ ਡੰਪ ਕਾਰਨ ਨੇੜੇ ਯੂਨੀਵਰਸਿਟੀ ਅਤੇ ਸਕੂਲ ਵਿਚ ਪੜ੍ਹ ਰਹੇ ਬੱਚੇ ਤੇ ਤਪ ਅਸਥਾਨ ਤੇ ਵੱਡੀ ਗਿਣਤੀ ਵਿਚ ਰੋਜ਼ਾਨਾ ਆਉਂਦੀ ਸੰਗਤ ਵੀ ਇਸ ਬਦਬੂ ਤੋਂ ਕਾਫ਼ੀ ਪ੍ਰਭਾਵਿਤ ਹੁੰਦੀ ਹੈ | ਪਹਿਲੀਆਂ ਸਰਕਾਰਾਂ ਨੇ ਤਾਂ ਪਹਿਲਾ ਇਹ ਕਹਿਕੇ ਡੰਪ ਦੀ ਪਾਲਿਸੀ ਬਣਾਈ ਸੀ ਕਿ ਇੱਥੋਂ ਕੂੜਾ ਇਕੱਠਾ ਕਰਕੇ ਇਸ ਦੀ ਖਾਦ ਬਣਾਈ ਜਾਵੇਗੀ ਜੋ ਕਿ ਫ਼ਸਲਾਂ ਅਤੇ ਹੋਰ ਕੰਮਾਂ ਲਈ ਲਾਹੇਵੰਦ ਹੋਵੇਗੀ ਪਰ ਪਿਛਲਿਆਂ ਸਰਕਾਰਾਂ ਦੀ ਖਾਦ ਵਾਲੀ ਪਾਲਿਸੀ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਈ | ਇਸ ਡੰਪ ਨਾਲ ਪਿੰਡਾਂ ਦੇ ਕਈ ਲੋਕਾਂ ਨੂੰ ਹਵਾ ਕਾਰਨ ਸ਼ਾਹ ਲੈਣਾ ਵੀ ਔਖਾ ਹੋ ਜਾਂਦਾ ਹੈ | ਪਿੰਡਾਂ ਦੇ ਲੋਕਾਂ ਨੇ ਹੁਣ ਆਪ ਦੀ ਨਵੀਂ ਸਰਕਾਰ ਤੋ ਆਸ ਪ੍ਰਗਟਾਈ ਸੀ ਕਿ ਇਸ ਕੁੜੇ ਦੇ ਬਣੇ ਪਹਾੜ ਤੋ ਕੋਈ ਨਾ ਕੋਈ ਖਾਦ ਬਣਾਉਣਗੇ ਪਰ ਇਸ ਸਰਕਾਰ ਨੇ ਵੀ ਕੋਈ ਕਦਮ ਨਹੀਂ ਚੁੱਕਿਆ | ਕਿਸਾਨਾਂ ਨੇ ਆਖਿਆ ਕਿ ਇਸ ਡੰਪ ਦੇ ਨੇੜੇ ਖੇਤਾਂ ਵਿਚ ਜਦੋਂ ਅਸੀਂ ਖੇਤੀ ਕਰਦੇ ਹਾਂ ਡੰਪ ਦੀ ਬਦਬੂ ਇੰਨੀ ਆਉਂਦੀ ਹੈ ਕਿ ਸਾਨੂੰ ਖੇਤੀ ਕਰਨਾ ਵੀ ਔਖਾ ਹੋ ਜਾਂਦਾ ਹੈ ਸਾਡੇ ਕਈ ਮਜ਼ਦੂਰ ਵੀ ਡੰਪ ਦੇ ਨੇੜੇ ਖੇਤਾਂ ਵਿਚ ਜਾਣ ਤੋ ਭੱਜ ਜਾਂਦੇ ਹਨ | ਡੰਪ ਨੇੜੇ ਡੇਰਿਆਂ ਦੇ ਨੇੜੇ ਰਹਿੰਦੇ ਕਈ ਕਿਸਾਨਾਂ ਨੂੰ ਆਪਣੇ ਘਰ ਬਦਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਸਮੂਹਿਕ ਛੁੱਟੀ ਲੈ ਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਕੀਤੀ ਹੜਤਾਲ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ’ਚ ਦੋ ਦਿਨ ਦਾ ਹੋਰ ਵਾਧਾ
Ad Position 24
No active advertisement