05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦਾਤਰ ਦੀ ਨੋਕ ’ਤੇ ਮੋਬਾਈਲ ਫ਼ੋਨ ਤੇ ਨਗਦੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 30-07-2026
ਭੁਲੱਥ, 29 ਜੁਲਾਈ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਵੱਲੋਂ ਦਾਤਰ ਦੀ ਨੋਕ ‘ਤੇ ਮੋਬਾਈਲ ਫ਼ੋਨ ਤੇ ਨਗਦੀ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨ ਕਾਬੂ, ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਹਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਾਡਲ ਟਾਊਨ ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਵੱਲੋਂ ਲਿਖਤੀ ਇਤਲਾਹ ਦਿੱਤੀ, ਕਿ ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੀ ਪਤਨੀ ਸਮੇਤ ਪਿੰਡ ਮਾਡਲ ਟਾਊਨ ਤੋਂ ਦਸੂਹੇ ਭੋਗ ਤੇ ਗਏ ਸੀ | ਜਦੋਂ ਉਹ ਦੁਪਹਿਰ ਬਾਅਦ ਵਾਪਸ ਪਰਤੇ ਤਾਂ ਪਿੰਡ ਬਾਕਰਪੁਰ ਮਹਿੰਦਰ ਸਿੰਘ ਦੇ ਡੇਰੇ ਨਜ਼ਦੀਕ ਜਦੋਂ ਪੁੱਜੇ, ਤਾਂ ਤਿੰਨ ਮੋਨੇ ਨਾ ਮਾਲੂਮ ਨੌਜਵਾਨ ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਸੀ ਟੀ 100 ਰੰਗ ਨੀਲਾ ਤੇ ਬਾਕਰਪੁਰ ਤੋਂ ਬੇਗੋਵਾਲ ਵਾਲੀ ਸਾਈਡ ਨੂੰ ਜਾ ਰਹੇ ਸਨ | ਜਿਨ੍ਹਾਂ ਨੇ ਸਾਨੂੰ ਘੇਰ ਕੇ ਦਾਤਰ ਮਾਰਿਆ ਤੇ ਮੇਰੇ ਪਾਸੋਂ ਮੋਬਾਈਲ ਫ਼ੋਨ ਤੇ ਨਗਦੀ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਦੂਜੇ ਪਾਸੇ ਤੋਂ ਇਕ ਕਾਰ ਆਉਂਦੀ ਦਿਖਾਈ ਦਿੱਤੀ ਤਾਂ ਤਿੰਨੇ ਨੌਜਵਾਨ ਮੌਕੇ ਤੇ ਭੱਜ ਗਏ, ਰਾਹਗੀਰਾਂ ਦੀ ਮਦਦ ਨਾਲ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂਅ ਸੰਦੀਪ ਸਿੰਘ ਉਰਫ਼ ਰਾਜਾ ਪੁੱਤਰ ਰੁਲਦਾ ਸਿੰਘ ਵਾਸੀ ਮੁਹੱਲਾ ਮੀਖੋਵਾਲ ਕਸਬਾ ਬੇਗੋਵਾਲ ਜ਼ਿਲ੍ਹਾ ਕਪੂਰਥਲਾ, ਦਲਜੀਤ ਸਿੰਘ ਉਰਫ਼ ਸੋਨੰੂ ਪੁੱਤਰ ਗੁਰਦੀਪ ਸਿੰਘ ਵਾਸੀ ਚੜ੍ਹਦੀ ਪੱਤੀ ਵਾਰਡ ਨੰਬਰ ਤਿੰਨ ਬੇਗੋਵਾਲ ਤੇ ਤੀਸਰੇ ਨੇ ਆਪਣਾ ਨਾਂਅ ਲਵਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਵਾਰਡ ਨੰਬਰ 10 ਬੇਗੋਵਾਲ ਜ਼ਿਲ੍ਹਾ ਕਪੂਰਥਲਾ ਦੱਸਿਆ, ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਉਪਰੰਤ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਚਾਹਲ ਨਗਰ ਚੌਂਕ ’ਚ ਨਸ਼ਾ ਵਿਰੋਧੀ ਪ੍ਰਚਾਰ ਕਰਨ ਵਾਲੇ ਈ-ਰਿਕਸ਼ਾ ਚਾਲਕ ਨੂੰ ਕੁੱਟ ਕੇ ਜ਼ਖਮੀ ਕੀਤਾ
Ad Position 24
No active advertisement