ਸੁਲਤਾਨਪੁਰ ਲੋਧੀ, 29 ਜੁਲਾਈ (ਥਿੰਦ)-ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਫੱਤੂਢੀਂਗਾ ਵਿਚ 1 ਸੈੱਟ ਇਨਵਰਟਰ, 1ਸੈੱਟ ਵਾਟਰ ਫ਼ਿਲਟਰ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ | ਇਸ ਪ੍ਰੋਜੈਕਟ ਲਈ ਰੋਟਰੀ ਕਲੱਬ ਦੇ ਪ੍ਰੋਜੈਕਟ ਡਾਇਰੈਕਟਰ ਸੈਂਟਰ ਇੰਚਾਰਜ ਟਿੱਬਾ ਗੁਲਜਿੰਦਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ | ਇਸ ਮੌਕੇ ਕਲੱਬ ਪ੍ਰਧਾਨ ਰੋਟੇ. ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ, ਕਲੱਬ ਦੇ ਸੈਕਟਰੀ ਰੋਟੇ ਮਲਕੀਤ ਸਿੰਘ ਚੰਦੀ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖਿੰਡਾ ਮਾਛੀਜੋਆ, ਰੋਟੇ. ਅਜੀਤਪਾਲ ਸਿੰਘ, ਰੋਟੇ. ਕੁਲਬੀਰ ਸਿੰਘ, ਰੋਟੇ. ਅਜੈ ਕੁਮਾਰ ਧੀਰ, ਰੋਟੇ. ਡਾਕਟਰ ਸਵਰਨ ਸਿੰਘ, ਰੋਟੇ. ਡਾਕਟਰ ਅਮਨਪ੍ਰੀਤ ਸਿੰਘ, ਸੁਖਰਾਜ ਸਿੰਘ, ਲਾਭ ਸਿੰਘ, ਕੁਲਵੀਰ ਸਿੰਘ, ਜਤਿੰਦਰ ਸਿੰਘ ਸ਼ੈਲੀ, ਹਰਪ੍ਰੀਤ ਸਿੰਘ ਹੈਪੀ, ਅਸ਼ੋਕ ਕੁਮਾਰ,ਰਣਜੀਤ ਸਿੰਘ, ਲਖਵੀਰ ਸਿੰਘ ਸੈਦਪੁਰ ਰਿਟਾਇਰ ਪਿ੍ੰਸੀਪਾਲ ਸਟੇਟ ਅਵਾਰਡੀ ਤੇ ਸਕੂਲ ਦੇ ਸਟਾਫ਼ ਦਵਿੰਦਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਥਿੰਦ ਮੋਟਰਜ਼ ਦੇ ਐਮ ਡੀ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਗੱਲਬਾਤ ਦੌਰਾਨ ਰੋਟੇ. ਬਲਜੀਤ ਸਿੰਘ ਬੱਲੀ ਪ੍ਰਧਾਨ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਤੇ ਸੈਕਟਰੀ ਰੋਟੇ. ਮਲਕੀਤ ਸਿੰਘ ਚੰਦੀ ਰਣਧੀਰਪੁਰ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਹਿਤ ਰੋਟਰੀ ਕਲੱਬ ਵੱਡੇ ਸੇਵਾ ਕਾਰਜ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਇੰਟਰਨੈਸ਼ਨਲ ਸੰਸਾਰ ਭਰ ਵਿਚ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਸਭ ਤੋਂ ਵੱਡੀਆਂ ਗੈਰ ਸਰਕਾਰੀ ਸੰਸਥਾਵਾਂ ਵਿਚੋਂ ਇਕ ਹੈ | ਜਿਸ ਦਾ ਮੁੱਖ ਉਦੇਸ਼ ਸੰਸਾਰ ਭਰ ਵਿਚ ਅਮਨ ਸ਼ਾਂਤੀ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ ਹੈ | ਪ੍ਰਧਾਨ ਬੱਲੀ ਤੇ ਚੰਦੀ ਨੇ ਕਿਹਾ ਕਿ ਰੋਟਰੀ ਕਲੱਬ ਦਾ ਮੁੱਖ ਮਨੋਰਥ ‘ਆਪ ਨਾਲੋਂ ਉੱਪਰ ਸੇਵਾ ਹੈ’ ਉਨ੍ਹਾਂ ਕਿਹਾ ਕਿ ਜਲਦੀ ਹੀ ਕਲੱਬ ਵੱਲੋਂ ਮਿਲ ਕੇ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਨੇ ਪੂਰੀ ਦੁਨੀਆ ਵਿਚੋਂ ਪੋਲੀਓ ਦੀ ਬਿਮਾਰੀ ਨੂੰ ਖ਼ਤਮ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ | ਇਸ ਸਮੇਂ ਭੁਪਿੰਦਰ ਸਿੰਘ ਮਾਛੀਜੋਆ ਨੇ ਸਾਰੇ ਹੀ ਕਲੱਬ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ | ਪ੍ਰੋਜੈਕਟ ਇੰਚਾਰਜ ਸੀ ਐਚ ਟੀ ਗੁਰਜਿੰਦਰ ਕੌਰ ਨੇ ਕਿਹਾ ਕਿ ਰੋਟਰੀ ਕਲੱਬ ਆਉਣ ਵਾਲੇ ਸਮੇਂ ਵਿਚ ਲੋੜਵੰਦਾਂ ਦੀ ਸੇਵਾ ਕਰਨ ਅਤੇ ਲੋਕ ਭਲਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱਖੇਗਾ |