ਬੇਗੋਵਾਲ ਦਾ ਇਕ ਨੌਜਵਾਨ ਦੇਸੀ ਪਿਸਟਲ ਸਮੇਤ ਕਾਬੂ
ਭੁਲੱਥ, 1 ਅਗਸਤ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਨਜਾਇਜ਼ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਇਕ ਜਿੰਦਾ ਰੌਂਦ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਐਸ. ਪੀ.
ਦ
ਦੇਸੀ ਪਿਸਟਲ ਸਮੇਤ ਕਾਬੂ ਕੀਤੇ ਗਏ ਨੌਜਵਾਨ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਪੀ. ਗਗਨਦੀਪ ਸਿੰਘ ਘੁੰਮਣ | ਤਸਵੀਰ ਵਿਚ ਐਸ.ਐਚ.ਓ. ਬਿਕਰਮਜੀਤ ਸਿੰਘ ਚੌਹਾਨ, ਐਸ.ਐਚ.ਓ. ਅਮਨਦੀਪ ਨਾਹਰ | ਤਸਵੀਰ: ਸਿੱਧੂ
02-08-2026
ਭੁਲੱਥ, 1 ਅਗਸਤ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਨਜਾਇਜ਼ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਇਕ ਜਿੰਦਾ ਰੌਂਦ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਐਸ.ਪੀ. ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਐਸ.ਐਸ.ਪੀ. ਗੌਰਵ ਤੂਰਾ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਬਿਕਰਮਜੀਤ ਥਾਣਾ ਮੁਖੀ ਭੁਲੱਥ ਤੇ ਐਸ.ਆਈ ਪਰਗਟ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਅਨਸਰਾਂ ਦੀ ਚੈਕਿੰਗ ਦੇ ਸਬੰਧ ਵਿਚ ਭਦਾਸ ਚੌਂਕ ਬੇਗੋਵਾਲ ਮੌਜੂਦ ਸਨ | ਇਸੇ ਦੌਰਾਨ ਕਿਸੇ ਖ਼ਾਸ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਕਰਨ ਕੁਮਾਰ ਉਰਫ਼ ਕਰਨ ਪੁੱਤਰ ਕੁਲਵਿੰਦਰ ਸਿੰਘ ਵਾਸੀ ਚੜ੍ਹਦੀ ਪੱਤੀ ਬੇਗੋਵਾਲ ਪਾਸ ਨਜਾਇਜ਼ ਪਿਸਟਲ ਹੈ, ਜੋ ਨਡਾਲੀ ਰੋਡ ਬਿਜਲੀ ਘਰ ਬੇਗੋਵਾਲ ਦੇ ਨਜ਼ਦੀਕ ਖੜ੍ਹਾ ਹੈ | ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਨੌਜਵਾਨ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ ਕਥਿਤ ਤੌਰ ‘ਤੇ ਇੱਕ ਨਾਜਾਇਜ਼ ਪਿਸਟਲ 32 ਬੋਰ ਸਮੇਤ ਮੈਗਜ਼ੀਨ ਤੇ ਇੱਕ ਜਿੰਦਾ ਰੋਂਦ ਬਰਾਮਦ ਹੋਇਆ | ਜਿਸ ਵਿਰੁੱਧ ਥਾਣਾ ਭੁਲੱਥ ਵਿਖੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਥਾਣਾ ਭੁਲੱਥ ਮੁਖੀ ਬਿਕਰਮਜੀਤ ਸਿੰਘ ਚੌਹਾਨ, ਥਾਣਾ ਸੁਭਾਨਪੁਰ ਮੁਖੀ ਅਮਨਦੀਪ ਨਾਹਰ ਵੀ ਮੌਜੂਦ ਸਨ | ਹਮੀਰਾ ਤੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ ਸੁਭਾਨਪੁਰ, 1 ਅਗਸਤ (ਸਤਨਾਮ ਸਿੰਘ)-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹਮੀਰਾ ਜੀ.ਟੀ. ਰੋਡ ਤੋਂ ਅੱਜ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ | ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਹਮੀਰਾ ਤੋਂ ਪਿਛਲੇ ਦਿਨਾਂ ਵਿਚ ਇਕ ਲੜਕੀ ਸਮੇਤ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ | ਇਹ ਤਿੰਨੇ ਜਣੇ ਵੀ ਨਸ਼ਿਆਂ ਦੀ ਭੇਟ ਚੜ੍ਹੇ ਹਨ | ਜਾਣਕਾਰੀ ਦਿੰਦਿਆਂ ਥਾਣਾ ਸੁਭਾਨਪੁਰ ਦੇ ਏ. ਐਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਮੀਰਾ ਦੇ ਨਜ਼ਦੀਕ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਪਈ ਹੈ | ਜਦੋਂ ਡਿਊਟੀ ਅਫ਼ਸਰ ਏ. ਐਸ. ਆਈ. ਹਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚੇ ਤਾਂ ਦੇਖਿਆ ਕਿ ਕੰਧ ਨਾਲ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਸੀ | ਜਿਸ ਦੀ ਉਮਰ ਲਗਭਗ 27- 28 ਸਾਲ ਹੋਵੇਗੀ | ਜਿਸ ਨੇ ਗਰੇ ਰੰਗ ਦੀ ਪੈਂਟ ਤੇ ਨੀਲੀ ਟੀ- ਸ਼ਰਟ ਪਹਿਨੀ ਹੋਈ ਸੀ ਤੇ ਪੈਰਾ ਵਿਚ ਚੱਪਲਾਂ ਪਹਿਨੀਆਂ ਹੋਈਆਂ ਸਨ | ਆਸ- ਪਾਸ ਦੇ ਲੋਕਾਂ ਕੋਲੋਂ ਉਸ ਦੀ ਸ਼ਨਾਖ਼ਤ ਕਰਨ ਲਈ ਪੁੱਛਗਿੱਛ ਕੀਤੀ ਗਈ | ਪਰੰਤੂ ਉਸ ਦੀ ਪਹਿਚਾਣ ਨਹੀਂ ਹੋ ਸਕੀ | ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੁਰਦਾ ਘਰ ਵਿਚ 72 ਘੰਟੇ ਲਈ ਰਖਵਾ ਦਿੱਤਾ ਗਿਆ ਹੈ | ਏ.ਐਸ. ਆਈ.ਹਰਜਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ |