16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਾਰ ਐਸੋਸੀਏਸ਼ਨ ਭੁਲੱਥ ਦੇ ਵਕੀਲਾਂ ਵਲੋਂ ਡਿਫੈਂਸ ਕੌਂਸਲ ਪਾਲਿਸੀ ਦੇ ਵਿਰੋਧ ਵਿਚ ਭੁੱਖ ਹੜਤਾਲ 11ਵੇਂ ਦਿਨ ਵੀ ਜਾਰੀ

ਭੁਲੱਥ, 1 ਅਗਸਤ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਬਾਰ ਐਸੋਸੀਏਸ਼ਨ ਭੁਲੱਥ ਦੇ ਸਮੂਹ ਵਕੀਲਾਂ ਵੱਲੋਂ ਡਿਫੈਂਸ ਕੌਂਸਲ ਪਾਲਿਸੀ ਦੇ ਵਿਰੋਧ ਕੀਤੇ ਜਾ ਰਹੇ ਅੰਦੋਲਨ ਦੌਰਾਨ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਦੀ ਅਗਵਾਈ ਵਿਚ ਭੁੱਖ ਹੜਤਾਲ ਗਿਆਰ੍ਹਵੇਂ ਦਿਨ ਵੀ ਜਾਰੀ ਰਹੀ | ਭੁੱਖ ਹੜਤਾਲ ‘ਤੇ ਗਿਆਰ੍ਹਵੇਂ ਦਿਨ ਐਡਵੋਕੇਟ ਸਤਪਾਲ ਵਧਾਵਨ ਤੇ ਐਡਵੋਕੇਟ ਧਰੁਵ ਗੁਪਤਾ ਆਪਣੇ ਸਹਿਯੋਗੀ ਵਕੀਲਾਂ ਨਾਲ ਭੁੱਖ ਹੜਤਾਲ ‘ਤੇ ਬੈਠੇ | ਇਸ ਮੌਕੇ ਗੱਲਬਾਤ ਕਰਦਿਆਂ ਬਾਰ ਐਸੋਸੀਏਸ਼ਨ ਭੁਲੱਥ ਦੇ ਪ੍ਰਧਾਨ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਨੇ ਦੱਸਿਆ ਕਿ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਦੇ ਵਕੀਲਾਂ ਵੱਲੋਂ ਜ਼ਿਲ੍ਹੇ ਤੇ ਸਬ ਡਵੀਜ਼ਨ ਪੱਧਰ ‘ਤੇ ਭੁੱਖ ਹੜਤਾਲ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਅੰਦੋਲਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਮੂਹ ਵਕੀਲਾਂ ਵੱਲੋਂ ਪੰਜਾਬ ਭਰ ਵਿਚ ਲਗਾਤਾਰ ਧਰਨ ਵੀ ਦਿੱਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪਾਲਿਸੀ ਦੇ ਵਿਰੋਧ ਵਿਚ ਮਾਨਯੋਗ ਸੁਪਰੀਮ ਕੋਰਟ ਤੇ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਵੀ ਵਕੀਲਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮਿ੍ਤਪਾਲ ਸਿੰਘ ਬੇਦੀ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਨਵਜਿੰਦਰ ਸਿੰਘ, ਐਡਵੋਕੇਟ ਜਗਜੀਤ ਸਿੰਘ ਟਾਂਡੀ, ਐਡਵੋਕੇਟ ਰਾਜਦੀਪ ਸਿੰਘ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਮਨਦੀਪ ਸਿੰਘ ਇਬਰਾਹੀਮਵਾਲ, ਐਡਵੋਕੇਟ ਬਲਬੀਰ ਸਿੰਘ ਤਲਵੰਡੀ, ਐਡਵੋਕੇਟ ਪਰਮਿੰਦਰ ਸਿੰਘ ਸਰਾਂ ,ਐਡਵੋਕੇਟ ਪ੍ਰਦੀਪ ਸਿੰਘ ਸਰਾਂ ,ਐਡਵੋਕੇਟ ਮਨਿੰਦਰ ਸਿੰਘ ਸੈਕਟਰੀ , ਐਡਵੋਕੇਟ ਅੰਤਰਜੋਤ ਸਿੰਘ, ਐਡਵੋਕੇਟ ਆਜ਼ਾਦ ਸਿੱਧੂ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਮੰਜੂ ਬਾਲਾ, ਐਡਵੋਕੇਟ ਅਨੂਪ ਸਿੰਘ, ਐਡਵੋਕੇਟ ਪੰਥਜੀਤ ਸਿੰਘ ਪੱਡਾ, ਐਡਵੋਕੇਟ ਨਵਸੰਦੀਪ ਕੌਰ, ਐਡਵੋਕੇਟ ਅਮਰਦੀਪ ਸਿੰਘ, ਖਹਿਰਾ,ਐਡਵੋਕੇਟ ਕੰਵਲਜੀਤ ਸਿੰਘ ਢਿੱਲੋਂ, ਐਡਵੋਕੇਟ ਦੀਪਕਾ ਸਹੋਤਾ , ਐਡਵੋਕੇਟ ਏਕਤਾ ਤੇ ਹੋਰ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 02-08-2026

Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਹਲਵਾਈ ਤੇ ਕਰਿਆਨੇ ਦੀ ਦੁਕਾਨ ਤੋਂ ਤਿੰਨ ਸੈਂਪਲ ਭਰੇ ਅਗਲੀ ਖ਼ਬਰ ਦਾਤਰ ਦੀ ਨੋਕ ’ ਤੇ ਮੋਟਰਸਾਈਕਲ ਖੋਹਣ ਸਬੰਧੀ ਕੇਸ ਦਰਜ
Ad Position 24