ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਹਲਵਾਈ ਤੇ ਕਰਿਆਨੇ ਦੀ ਦੁਕਾਨ ਤੋਂ ਤਿੰਨ ਸੈਂਪਲ ਭਰੇ
ਕਪੂਰਥਲਾ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਫੂਡ ਸੇਫ਼ਟੀ ਵਿੰਗ ਕਪੂਰਥਲਾ ਵਲੋਂ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਵਿੰਗ ਫੂਡ ਸੇਫ਼ਟੀ ਅਫ਼ਸਰ ਰਮਨ ਵਿਰਦੀ ਸ਼ਾਮਲ ਹਨ ਨੇ ਸੁਲਤਾਨਪੁਰ ਲੋਧੀ ਵਿਚ ਹਲਵਾਈ ਦੀ ਦੁਕਾਨ ਤੋਂ ਮਠਿਆਈ ਦਾ ਤੇ ਇਕ ਕਰਿਆਨਾ ਸ਼ਾਪ ਤੋਂ ਦੋ ਸੈਂਪਲ ਭਰ ਕੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਹਨ | ਟੀਮ ਨੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ‘ਤੇ ਸਾਫ਼ ਸਫ਼ਾਈ ਰੱਖਣ ਤੇ ਸਮਾਨ ਕੇਵਲ ਪੱਕੇ ਬਿੱਲ ‘ਤੇ ਲਿਆ ਜਾਵੇ | ਉਨ੍ਹਾਂ ਦੁਕਾਨਦਾਰ ਨੂੰ ਕਿਹਾ ਕਿ ਉਹ ਖਾਣ ਵਾਲੇ ਪਦਾਰਥਾਂ ਵਿਚ ਨਕਲੀ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਤੇ ਖਾਣਾ ਬਣਾਉਣ ਲਈ ਸਾਫ਼ ਸੁਥਰੇ ਪਾਣੀ ਦੀ ਵਰਤੋਂ ਕੀਤੀ ਜਾਵੇ | ਇਸ ਮੌਕੇ ਡਾ.
ਕਪੂਰਥਲਾ, 1 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਫੂਡ ਸੇਫ਼ਟੀ ਵਿੰਗ ਕਪੂਰਥਲਾ ਵਲੋਂ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਵਿੰਗ ਫੂਡ ਸੇਫ਼ਟੀ ਅਫ਼ਸਰ ਰਮਨ ਵਿਰਦੀ ਸ਼ਾਮਲ ਹਨ ਨੇ ਸੁਲਤਾਨਪੁਰ ਲੋਧੀ ਵਿਚ ਹਲਵਾਈ ਦੀ ਦੁਕਾਨ ਤੋਂ ਮਠਿਆਈ ਦਾ ਤੇ ਇਕ ਕਰਿਆਨਾ ਸ਼ਾਪ ਤੋਂ ਦੋ ਸੈਂਪਲ ਭਰ ਕੇ ਅਗਲੇਰੀ ਜਾਂਚ ਲਈ ਭੇਜ ਦਿੱਤੇ ਹਨ | ਟੀਮ ਨੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ‘ਤੇ ਸਾਫ਼ ਸਫ਼ਾਈ ਰੱਖਣ ਤੇ ਸਮਾਨ ਕੇਵਲ ਪੱਕੇ ਬਿੱਲ ‘ਤੇ ਲਿਆ ਜਾਵੇ | ਉਨ੍ਹਾਂ ਦੁਕਾਨਦਾਰ ਨੂੰ ਕਿਹਾ ਕਿ ਉਹ ਖਾਣ ਵਾਲੇ ਪਦਾਰਥਾਂ ਵਿਚ ਨਕਲੀ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਤੇ ਖਾਣਾ ਬਣਾਉਣ ਲਈ ਸਾਫ਼ ਸੁਥਰੇ ਪਾਣੀ ਦੀ ਵਰਤੋਂ ਕੀਤੀ ਜਾਵੇ | ਇਸ ਮੌਕੇ ਡਾ. ਹਰਜੋਤਪਾਲ ਸਿੰਘ ਨੇ ਫੂਡ ਕਾਰੋਬਾਰੀਆਂ ਨੂੰ ਆਪਣੀ ਸਾਲਾਨਾ ਟਰਨ ਓਵਰ ਅਨੁਸਾਰ ਫੂਡ ਲਾਇਸੰਸ ਜਾਂ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਇਸ ਸਬੰਧੀ 6 SS19 ਦੇ ਪੋਰਟਲ fssai.gov.in ਰਾਹੀਂ ਆਨਲਾਈਨ ਅਰਜ਼ੀ ਦੇਣ | ਉਨ੍ਹਾਂ ਕਿਹਾ ਕਿ ਡੇਢ ਕਰੋੜ ਰੁਪਏ ਦੀ ਸਾਲਾਨਾ ਟਰਨ ਓਵਰ ਵਾਲੇ ਫੂਡ ਕਾਰੋਬਾਰੀਆਂ ਲਈ ਰਜਿਸਟਰੇਸ਼ਨ ਤੇ ਇਸਤੋਂ ਵੱਧ ਟਰਨਓਵਰ ਵਾਲਿਆਂ ਦੀ ਫੂਡ ਲਾਇਸੰਸ ਲੈਣਾ ਲਾਜ਼ਮੀ ਹੈ | ਉਨ੍ਹਾਂ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਹੀ ਕੱਚਾ ਮਾਲ ਵਰਤਣ, ਖਾਦ ਪਦਾਰਥ, ਸਾਫ਼ ਸੁਥਰੇ ਤੇ ਸਵੱਛ ਪਾਣੀ ਵਿਚ ਤਿਆਰ ਕਰਨ ਅਤੇ ਤਿਆਰ ਕੀਤੀ ਗਈ ਖ਼ਾਦ ਸਮਗਰੀ ਨੂੰ ਹਰ ਸਮੇਂ ਢੱਕ ਕੇ ਰੱਖਣ ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ ਤੇ ਸ਼ੁੱਧ ਮਿਆਰੀ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਈ ਜਾ ਸਕੇ |