16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ਹਿਰ ਵਿਚ ਲੱਗੇ ਕੂੜੇ ਦੇ ਢੇਰਾਂ ਕਾਰਨ ਹੈਜ਼ਾ ਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ *ਪੀੜਤ ਲੋਕ ਨਿੱਜੀ ਹਸਪਤਾਲਾਂ ਤੋਂ ਕਰਵਾ ਰਹੇ ਇਲਾਜ *ਸਿਵਲ ਹਸਪਤਾਲ ਵਲੋਂ ਕਿਸੇ ਵੀ ਸਥਿਤੀ ਨਾਲ ਨਜਿਠਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ-ਡਾ. ਪਰਮਿੰਦਰ ਕੌਰ

ਕਪੂਰਥਲਾ, 1 ਅਗਸਤ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਣ ਕਾਰਨ ਸ਼ਹਿਰ ਵਿਚ ਹੈਜ਼ਾ ਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੱਧ ਰਿਹਾ ਹੈ | ਸੜਕਾਂ ਤੋਂ ਕਈ ਦਿਨਾਂ ਤੋਂ ਪਿਆ ਕੂੜਾ ਗਰਮੀ ਤੇ ਬਰਸਾਤ ਕਾਰਨ ਬਦਬੂ ਮਾਰ ਰਿਹਾ ਹੈ ਤੇ ਇਸਦੇ ਲਪੇਟ ਵਿਚ ਆਉਣ ਕਾਰਨ ਬੱਚੇ, ਬਜ਼ੁਰਗ ਤੇ ਹੋਰ ਲੋਕ ਉਲਟੀਆਂ, ਟੱਟੀਆਂ, ਪੇਟ ਦਰਦ ਤੇ ਬੁਖ਼ਾਰ ਦੀ ਚਪੇਟ ਵਿਚ ਆ ਰਹੇ ਹਨ ਤੇ ਜ਼ਿਆਦਾਤਰ ਲੋਕ ਨਿੱਜੀ ਹਸਪਤਾਲਾਂ ਦਾ ਰੁੱਖ ਕਰਨ ਰਹੇ ਹਨ | ਅੱਜ ਸਿਵਲ ਹਸਪਤਾਲ ਵਿਚ ਵੀ ਪਿੰਡ ਪੀਰੇਵਾਲ ਤੋਂ ਇਕ ਬੱਚੇ ਰਵਨੀਤ ਕੌਰ ਪੁੱਤਰੀ ਵੀਰਪਾਲ ਨੂੰ ਉਲਟੀਆਂ, ਟੱਟੀਆਂ ਦੀ ਸ਼ਿਕਾਇਤ ਕਾਰਨ ਪਰਿਵਾਰ ਵਲੋਂ ਦਾਖਲ ਕਰਵਾਇਆ ਗਿਆ ਹੈ | ਜਿੱਥੋਂ ਤੱਕ ਸ਼ਹਿਰ ਦਾ ਸਵਾਲ ਹੈ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਉਲਟੀਆਂ, ਟੱਟੀਆਂ, ਪੇਟ ਦਰਦ ਤੇ ਬੁਖ਼ਾਰ ਆਦਿ ਨਾਲ ਸਬੰਧਿਤ ਮਰੀਜ਼ ਆ ਰਹੇ ਹਨ ਜਿਨ੍ਹਾਂ ਨੂੰ ਉਹ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੰਦੇ ਹਨ | ਜਿਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਰੈਫ਼ਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਚ ਤਾਇਨਾਤ ਬੱਚਿਆਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਮੋਮੀ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਮਰੀਜ਼ ਤਾਂ ਆ ਰਹੇ ਹਨ ਪਰ ਜ਼ਿਆਦਾ ਕੋਈ ਗੰਭੀਰ ਮਰੀਜ਼ ਨਹੀਂ ਆ ਰਿਹਾ ਜਿਸ ਕਰਨ ਕੁੱਝ ਕੁ ਮਰੀਜ਼ਾਂ ਨੂੰ ਦਵਾਈਆਂ ਦੇ ਕੇ ਭੇਜ ਦਿੱਤਾ ਗਿਆ ਹੈ | ਉਨ੍ਹਾਂ ਲੋਕਾਂ ਨ ੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਬਾਹਰੀ ਦੀਆਂ ਵਸਤੂਆਂ ਖਾਣ ਤੋਂ ਰੋਕਿਆ ਜਾਵੇ ਅਤੇ ਘਰ ਵਿਚ ਬਣੀਆਂ ਹੋਈਆਂ ਹੀ ਸਾਫ਼ ਸੁਥਰਾ ਖਾਣਾ ਖਾਦਾ ਜਾਵੇ | ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 02-08-2026
ਕਪੂਰਥਲਾ, 1 ਅਗਸਤ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨਾਂ ਤੋਂ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਣ ਕਾਰਨ ਸ਼ਹਿਰ ਵਿਚ ਹੈਜ਼ਾ ਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੱਧ ਰਿਹਾ ਹੈ | ਸੜਕਾਂ ਤੋਂ ਕਈ ਦਿਨਾਂ ਤੋਂ ਪਿਆ ਕੂੜਾ ਗਰਮੀ ਤੇ ਬਰਸਾਤ ਕਾਰਨ ਬਦਬੂ ਮਾਰ ਰਿਹਾ ਹੈ ਤੇ ਇਸਦੇ ਲਪੇਟ ਵਿਚ ਆਉਣ ਕਾਰਨ ਬੱਚੇ, ਬਜ਼ੁਰਗ ਤੇ ਹੋਰ ਲੋਕ ਉਲਟੀਆਂ, ਟੱਟੀਆਂ, ਪੇਟ ਦਰਦ ਤੇ ਬੁਖ਼ਾਰ ਦੀ ਚਪੇਟ ਵਿਚ ਆ ਰਹੇ ਹਨ ਤੇ ਜ਼ਿਆਦਾਤਰ ਲੋਕ ਨਿੱਜੀ ਹਸਪਤਾਲਾਂ ਦਾ ਰੁੱਖ ਕਰਨ ਰਹੇ ਹਨ | ਅੱਜ ਸਿਵਲ ਹਸਪਤਾਲ ਵਿਚ ਵੀ ਪਿੰਡ ਪੀਰੇਵਾਲ ਤੋਂ ਇਕ ਬੱਚੇ ਰਵਨੀਤ ਕੌਰ ਪੁੱਤਰੀ ਵੀਰਪਾਲ ਨੂੰ ਉਲਟੀਆਂ, ਟੱਟੀਆਂ ਦੀ ਸ਼ਿਕਾਇਤ ਕਾਰਨ ਪਰਿਵਾਰ ਵਲੋਂ ਦਾਖਲ ਕਰਵਾਇਆ ਗਿਆ ਹੈ | ਜਿੱਥੋਂ ਤੱਕ ਸ਼ਹਿਰ ਦਾ ਸਵਾਲ ਹੈ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਉਲਟੀਆਂ, ਟੱਟੀਆਂ, ਪੇਟ ਦਰਦ ਤੇ ਬੁਖ਼ਾਰ ਆਦਿ ਨਾਲ ਸਬੰਧਿਤ ਮਰੀਜ਼ ਆ ਰਹੇ ਹਨ ਜਿਨ੍ਹਾਂ ਨੂੰ ਉਹ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੰਦੇ ਹਨ | ਜਿਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੁੰਦੀ ਹੈ ਤਾਂ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਰੈਫ਼ਰ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਿਵਲ ਹਸਪਤਾਲ ਵਿਚ ਤਾਇਨਾਤ ਬੱਚਿਆਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਮੋਮੀ ਨੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਮਰੀਜ਼ ਤਾਂ ਆ ਰਹੇ ਹਨ ਪਰ ਜ਼ਿਆਦਾ ਕੋਈ ਗੰਭੀਰ ਮਰੀਜ਼ ਨਹੀਂ ਆ ਰਿਹਾ ਜਿਸ ਕਰਨ ਕੁੱਝ ਕੁ ਮਰੀਜ਼ਾਂ ਨੂੰ ਦਵਾਈਆਂ ਦੇ ਕੇ ਭੇਜ ਦਿੱਤਾ ਗਿਆ ਹੈ | ਉਨ੍ਹਾਂ ਲੋਕਾਂ ਨ ੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਬਾਹਰੀ ਦੀਆਂ ਵਸਤੂਆਂ ਖਾਣ ਤੋਂ ਰੋਕਿਆ ਜਾਵੇ ਅਤੇ ਘਰ ਵਿਚ ਬਣੀਆਂ ਹੋਈਆਂ ਹੀ ਸਾਫ਼ ਸੁਥਰਾ ਖਾਣਾ ਖਾਦਾ ਜਾਵੇ | ਐਸ.ਐਮ.ਓ. ਡਾ. ਪਰਮਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਕੋਲ ਕੋਈ ਡਾਇਰੀਆ, ਹੈਜ਼ਾ ਆਦਿ ਬਿਮਾਰੀਆਂ ਨਾਲ ਪੀੜਤ ਕੋਈ ਮਰੀਜ਼ ਨਹੀਂ ਦਾਖਲ ਹੋਇਆ | ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਸਿਵਲ ਹਸਪਤਾਲ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਦੌਰਾਨ ਰੈਸ਼ਨਲਾਈਜੇਸ਼ਨ ਤੋਂ ਬਾਅਦ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 791 ਤੋਂ ਵੱਧ 805 ਹੋਈ-ਅਕਾਸ... ਅਗਲੀ ਖ਼ਬਰ ਫੂਡ ਸੇਫ਼ਟੀ ਵਿੰਗ ਦੀ ਟੀਮ ਨੇ ਹਲਵਾਈ ਤੇ ਕਰਿਆਨੇ ਦੀ ਦੁਕਾਨ ਤੋਂ ਤਿੰਨ ਸੈਂਪਲ ਭਰੇ
Ad Position 24