02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਸਬਾ ਬੇਗੋਵਾਲ ਵਿਚੋਂ ਲੰਘਣ ਵਾਲੇ ਹੈਵੀ ਲੋਡਡ ਵਾਹਨਾਂ ਨੂੰ ਰੋਕਣ ਲਈ ਸਪੈਸ਼ਲ ਨਾਕਾ ਕੀਤਾ ਸ਼ੁਰੂ

ਬੇਗੋਵਾਲ , 1 ਅਗਸਤ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਤੋਂ ਨਡਾਲਾ-ਸੁਭਾਨਪੁਰ ਰੋਡ ਤੋਂ ਹਰ ਰੋਜ਼ ਲੰਘਦੇ ਹੈਵੀ ਲੋਡਿਡ ਵਾਹਨਾਂ, ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤਕ ਭਾਰੀ ਵਾਹਨਾਂ ਦੀ ਲੱਗੀ ਪਾਬੰਦੀ ਨੂੰ ਇਨ-ਬਿਨ ਪਾਲਣਾ ਕਰਨ ਤੇ ਇਹਨਾਂ ਕਰਕੇ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਤੇ ਬੇਗੋਵਾਲ-ਨਡਾਲਾ-ਸੁਭਾਨਪੁਰ ਸੜਕ ‘ਤੇ ਪੈ ਰਹੇ ਹਾਈ ਲੋਡਿਡ ਵਜ਼ਨ ਕਾਰਨ ਸੜਕਾਂ ਨੂੰ ਟੁੱਟਣ ਤੋਂ ਬਚਾਉਣ ਲਈ ਅੱਜ ਐਸ. ਪੀ.

Ad Position 21
No active advertisement
ਅਜੀਤ ਡੈਸਕ 02-08-2026
ਬੇਗੋਵਾਲ , 1 ਅਗਸਤ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਤੋਂ ਨਡਾਲਾ-ਸੁਭਾਨਪੁਰ ਰੋਡ ਤੋਂ ਹਰ ਰੋਜ਼ ਲੰਘਦੇ ਹੈਵੀ ਲੋਡਿਡ ਵਾਹਨਾਂ, ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤਕ ਭਾਰੀ ਵਾਹਨਾਂ ਦੀ ਲੱਗੀ ਪਾਬੰਦੀ ਨੂੰ ਇਨ-ਬਿਨ ਪਾਲਣਾ ਕਰਨ ਤੇ ਇਹਨਾਂ ਕਰਕੇ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਤੇ ਬੇਗੋਵਾਲ-ਨਡਾਲਾ-ਸੁਭਾਨਪੁਰ ਸੜਕ ‘ਤੇ ਪੈ ਰਹੇ ਹਾਈ ਲੋਡਿਡ ਵਜ਼ਨ ਕਾਰਨ ਸੜਕਾਂ ਨੂੰ ਟੁੱਟਣ ਤੋਂ ਬਚਾਉਣ ਲਈ ਅੱਜ ਐਸ.ਪੀ. ਗਗਨਦੀਪ ਸਿੰਘ ਘੁੰਮਣ ਦੀ ਅਗਵਾਈ ਹੇਠ ਬੇਗੋਵਾਲ-ਟਾਂਡਾ ਰੋਡ ਸਥਿਤ ਇੱਕ ਸਪੈਸ਼ਲ ਨਾਕਾ ਸਥਾਪਿਤ ਕੀਤਾ ਗਿਆ | ਜਿਸ ਤਹਿਤ ਇੱਥੋਂ ਲੰਘਣ ਵਾਲੇ ਭਾਰੀ ਲੋਡ ਵਾਲ਼ੇ ਵਾਹਨਾਂ ਨੂੰ ਰੋਕਿਆ ਜਾਵੇਗਾ ਅਤੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ | ਇਸ ਮੌਕੇ ਐਸ.ਪੀ. ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਭਾਰੀ ਲੋਡ ਟਰਾਲੇ , ਟਿੱਪਰ ਆਪਣਾ ਟੋਲ ਬਚਾਉਣ ਦੀ ਖਾਤਰ ਇਸ ਰਸਤੇ ਰਾਹੀਂ ਲੰਘਦੇ ਹਨ ਜਿਸ ਕਾਰਨ ਸੜਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਨਾਲ ਹੀ ਕਿਤੇ ਨਾ ਕਿਤੇ ਹਾਦਸਾ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ | ਇਸ ਕਰਕੇ ਇਸ ਸਪੈਸ਼ਲ ਨਾਕੇ ਰਾਹੀਂ ਇਹਨਾਂ ਹੈਵੀ ਲੋਡਡ ਵਾਹਨਾਂ ਨੂੰ ਰੋਕਿਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਇਸ ਰਸਤੇ ਰਾਹੀਂ ਲੰਘਣ ਲਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ ਉਸ ਤੋਂ ਬਿਨਾਂ ਦਿਨ ਵੇਲੇ ਕੋਈ ਵੀ ਲੋਡਡ ਵਾਹਨ ਦੀ ਇਸ ਰੋਡ ਤੋਂ ਲੰਘਣ ਦੀ ਮਨਾਹੀ ਹੈ ਜਿਸ ਦੇ ਬਾਵਜੂਦ ਵੀ ਇਹ ਹੈਵੀ ਲੋਡੜ ਟਿੱਪਰ ਟਰਾਲੇ ਇੱਥੋਂ ਗੁਜ਼ਰ ਰਹੇ ਸਨ | ਇਸ ਸਪੈਸ਼ਲ ਨਾਕੇ ਨਾਲ ਇਹਨਾਂ ਵਾਹਨਾਂ ਨੂੰ ਰੋਕਿਆ ਜਾਵੇਗਾ | ਉਨ੍ਹਾਂ ਕਿਹਾ ਕਿ ਜੇ ਕੋਈ ਇਸ ਉਲੰਘਣਾ ਦੀ ਕੁਤਾਹੀ ਕਰੇਗਾ ਤਾਂ ਉਸ ਤੇ ਭਾਰੀ ਜੁਰਮਾਨੇ ਦੇ ਨਾਲ-ਨਾਲ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ | ਇਸ ਮੌਕੇ ਥਾਣਾ ਮੁਖੀ ਬੇਗੋਵਾਲ ਬਿਕਰਮਜੀਤ ਸਿੰਘ, ਇੰਸਪੈਕਟਰ ਅਮਨਦੀਪ ਨਾਹਰ, ਸਬ ਇੰਸਪੈਕਟਰ ਪ੍ਰਗਟ ਸਿੰਘ, ਏਐਸਆਈ ਜਸਵੀਰ ਸਿੰਘ ,ਹੌਲਦਾਰ ਗੁਰਪ੍ਰੀਤ ਸਿੰਘ, ਏਐਸਆਈ ਸੁਖਵਿੰਦਰ ਸਿੰਘ ਟਾਂਡੀ, ਏਐਸਆਈ ਬਲਵਿੰਦਰ ਸਿੰਘ ਟਰੈਫ਼ਿਕ ਪੁਲਸ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਰਾ ਦਿਨ ਫ਼ੋਨ ਦੀ ਟੂੰ-ਟੂੰ ਸੁਣਨ ਦੀ ਉਡੀਕ ਕਰਦੀਆਂ ਰਹੀਆਂ ਔਰਤਾਂ : ਖੋਸਲਾ ਅਗਲੀ ਖ਼ਬਰ ‘ ਇਕ ਸ਼ਾਮ ਸ਼ਿਵ ਕੇ ਨਾਮ’ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ
Ad Position 24
No active advertisement