02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਾਰਾ ਦਿਨ ਫ਼ੋਨ ਦੀ ਟੂੰ-ਟੂੰ ਸੁਣਨ ਦੀ ਉਡੀਕ ਕਰਦੀਆਂ ਰਹੀਆਂ ਔਰਤਾਂ : ਖੋਸਲਾ

ਫਗਵਾੜਾ, 1 ਅਗਸਤ (ਹਰਜੋਤ ਸਿੰਘ ਚਾਨਾ)-ਸੀਨੀਅਰ ਭਾਜਪਾ ਆਗੂ ਤੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਯੋਜਨਾ ਅੱਜ ਪੂਰੀ ਤਰ੍ਹਾਂ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ 1 ਅਗਸਤ ਨੂੰ ਮਹਿਲਾਵਾਂ ਦੇ ਖਾਤਿਆਂ ‘ਚ ਰਕਮ ਜਮਾਂ ਹੋ ਜਾਵੇਗੀ, ਪਰ ਸਾਰਾ ਦਿਨ ਮਾਵਾਂ-ਧੀਆਂ ਆਪਣੇ ਮੋਬਾਈਲ ਫੋਨਾਂ ਦੀ ‘ਟੂੰ-ਟੂੰ’ ਦਾ ਇੰਤਜ਼ਾਰ ਕਰਦੀਆਂ ਰਹੀਆਂ ਤੇ ਖਾਤਿਆਂ ਵਿਚ ਇਕ ਵੀ ਰੁਪਇਆ ਨਹੀਂ ਆਇਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਈ ਦਿਨ ਤੋਂ ਪ੍ਰਚਾਰ ਕਰ ਰਹੇ ਸਨ ਕਿ 1 ਅਗਸਤ ਨੂੰ ਪਠਾਨਕੋਟ ਤੋਂ ਡੀਬੀਟੀ ਬਟਨ ਦਬਾਅ ਕੇ ਖਾਤਿਆਂ ‘ਚ ਪੈਸੇ ਪਾਉਣਗੇ | ਅੱਜ ਸ਼ਨੀਵਾਰ ਨੂੰ ਭਗਵੰਤ ਮਾਨ ਪਠਾਨਕੋਟ ਦਾ ਦੌਰਾ ਕਰਕੇ ਵਾਪਸ ਚਲੇ ਗਏ, ਪਰ ਜਿਨ੍ਹਾਂ ਮਹਿਲਾਵਾਂ ਨਾਲ ਵਾਅਦੇ ਕੀਤੇ ਗਏ ਸਨ, ਉਨ੍ਹਾਂ ਦੀਆਂ ਉਮੀਦਾਂ ਟੁੱਟ ਗਈਆਂ | ਉਨ੍ਹਾਂ ਕਿਹਾ ਕਿ ਕਈ ਘਰਾਂ ਵਿਚ ਮਹਿਲਾਵਾਂ ਨੇ ਇਹ ਸੋਚ ਕੇ ਛੋਟੀਆਂ-ਛੋਟੀਆਂ ਖ਼ੁਸ਼ੀਆਂ ਮਨਾਉਣ ਦੀ ਯੋਜਨਾ ਬਣਾਈ ਸੀ ਕਿ ਅੱਜ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਪੈਸਾ ਮਿਲ ਜਾਵੇਗਾ, ਪਰ ਸ਼ਾਮ ਤੱਕ ਉਹ ਵਾਰ-ਵਾਰ ਆਪਣੇ ਫ਼ੋਨ ਚੁੱਕ ਕੇ ਮੈਸੇਜ ਦੇਖਦੀਆਂ ਰਹੀਆਂ ਅਤੇ ਆਖ਼ਰਕਾਰ ਨਿਰਾਸ਼ਾ ਹੀ ਹੱਥ ਲੱਗੀ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਸਥਿਤੀ ਸਪਸ਼ਟ ਕਰੇ ਤੇ ਦੱਸੇ ਕਿ ਜਿਨ੍ਹਾਂ ਵਾਅਦਿਆਂ ਦਾ ਢੋਲ ਪਿੱਟਿਆ ਜਾ ਰਿਹਾ ਹੈ, ਉਹ ਆਖ਼ਰ ਕਦੋਂ ਪੂਰੇ ਕੀਤੇ ਜਾਣਗੇ |

Ad Position 21
No active advertisement
ਸਾਬਕਾ ਅਰੁਣ ਖੋਸਲਾ | 02-08-2026

Ad Position 22
No active advertisement
ਪਿਛਲੀ ਖ਼ਬਰ ਚੰਦਨ ਗਰੇਵਾਲ ਚੇਅਰਮੈਨ ਪੰਜਾਬ ਰਾਜ ਸਫ਼ਾਈ ਕਮਿਸ਼ਨ ਨੇ ਬੇਗੋਵਾਲ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਈ ਅਗਲੀ ਖ਼ਬਰ ਕਸਬਾ ਬੇਗੋਵਾਲ ਵਿਚੋਂ ਲੰਘਣ ਵਾਲੇ ਹੈਵੀ ਲੋਡਡ ਵਾਹਨਾਂ ਨੂੰ ਰੋਕਣ ਲਈ ਸਪੈਸ਼ਲ ਨਾਕਾ ਕੀਤਾ ਸ਼ੁਰੂ
Ad Position 24
No active advertisement