03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਾਵਨ ਨਗਰੀ ’ਚ ਚੋਰਾਂ ਦਾ ਆਤੰਕ, ਪੁਲਿਸ ਨਫ਼ਰੀ ਦੀ ਘਾਟ ਨੇ ਵਧਾਈ ਚਿੰਤਾ ਮਹੀਨੇ ’ਚ ਦੂਜੀ ਵਾਰ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ , ਰਾਤ ਦੀ ਪੁਲਿਸ ਗਸ਼ਤ ’ਤੇ ਵੀ ਉੱਠੇ ਸਵਾਲ

ਕਪੂਰਥਲਾ, 2 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ੍ਰੀ ਸਤਨਰਾਇਣ ਮੰਦਿਰ ਚੌਂਕ ਤੋਂ ਲੈ ਕੇ ਅੰਮਿ੍ਤਸਰ ਚੁੰਗੀ ਤੱਕ ਦੁਕਾਨਦਾਰ ਆਪਣੀਆਂ ਦੁਕਾਨਾਂ ਮੂਹਰੇ ਬਣਾਏ ਗਏ ਥੜੇ੍ਹ ਖ਼ੁਦ ਤੋੜਨ ਤੇ ਅਜਿਹਾ ਨਾ ਕਰਨ ਤੇ ਨਿਗਮ ਵਲੋਂ ਕਾਨੂੰਨੀ ਕਾਰਵਾਈ ਕਰਕੇ ਬਣੇ ਥੜੇ੍ਹ ਤੋੜਨ ਸਬੰਧੀ ਮੁਨਾਦੀ ਕਰਵਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਿਗਮ ਵਲੋਂ ਜਾਰੀ ਕੀਤਾ ਇਹ ਫ਼ਰਮਾਨ ਠੀਕ ਨਹੀਂ | ਉਨ੍ਹਾਂ ਕਿਹਾ ਕਿ ਨਿਗਮ ਵਲੋਂ ਇਹ ਕਹਿ ਕੇ ਥੜੇ੍ਹ ਤੋੜੇ ਜਾ ਰਹੇ ਹਨ ਕਿ ਇਸ ਰੋਡ ਤੋਂ ਲੰਘਦੇ ਨਾਲੇ ਦੀ ਸਫ਼ਾਈ ਕੀਤੀ ਜਾਣੀ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਨਾਲੇ ਦੀ ਆਰਜ਼ੀ ਸਫ਼ਾਈ ਕਰਨ ਦੀ ਬਜਾਏ ਪਾਣੀ ਦੇ ਨਿਕਾਸ ਲਈ ਸੀਮੈਂਟ ਦੇ ਪਾਈਪ ਪਾ ਕੇ ਪੁਖ਼ਤਾ ਪ੍ਰਬੰਧ ਕਰਨੇ ਚਾਹੀਦੇ ਹਨ | ਇਸ ਨਾਲ ਇਹ ਸਮੱਸਿਆ ਸਦਾ ਲਈ ਦੂਰ ਹੋ ਜਾਵੇਗੀ | ਕਾਂਗਰਸ ਵਿਧਾਇਕ ਨੇ ਕਿਹਾ ਕਿ ਅੱਜ ਸ੍ਰੀ ਸਤਨਰਾਇਣ ਮੰਦਿਰ ਚੌਂਕ ਤੋਂ ਲੈ ਕੇ ਅੰਮਿ੍ਤਸਰ ਚੁੰਗੀ ਤੱਕ ਦੇ ਦੁਕਾਨਦਾਰ ਉਨ੍ਹਾਂ ਨੂੰ ਮਿਲੇ ਸਨ ਤੇ ਨਗਰ ਨਿਗਮ ਵਲੋਂ ਥੜੇ੍ਹ ਤੋੜਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਦੁਕਾਨਦਾਰਾਂ ਤੇ ਕਾਂਗਰਸ ਨਾਲ ਸਬੰਧਿਤ ਕੌਂਸਲਰਾਂ ਨੂੰ ਨਾਲ ਲੈ ਕੇ ਨਿਗਮ ਦੇ ਪ੍ਰਸ਼ਾਸਕ ਤੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨਾਲ ਇਕ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਸੀ ਕਿ ਉਹ ਇਸ ਨਾਲੇ ਦੀ ਸਫ਼ਾਈ ਤੋਂ ਪਹਿਲਾਂ ਇਸ ਦਾ ਸਰਵੇ ਕਰਵਾਉਣ ਤਾਂ ਜੋ ਸ਼ਹਿਰ ਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਕੁੱਝ ਵਰ੍ਹੇ ਪਹਿਲਾਂ ਨਿਗਮ ਵਲੋਂ ਇਸੇ ਨਾਲੇ ਨੂੰ ਪੱਕਾ ਕਰਨ ਲਈ ਲੋੜੀਂਦਾ ਐਸਟੀਮੇਟ ਵੀ ਤਿਆਰ ਕੀਤਾ ਗਿਆ ਸੀ ਤੇ ਉਸ ਸਮੇਂ ਨਿਗਮ ਕੋਲ ਲੋੜੀਂਦੇ ਫ਼ੰਡ ਵੀ ਸਨ ਪਰ ਬਾਅਦ ਵਿਚ ਨਿਗਮ ਦੇ ਅਧਿਕਾਰੀਆਂ ਨਾਲ ਟੈਕਨੀਕਲ ਆਧਾਰ ‘ਤੇ ਨਾਲੇ ਨੂੰ ਪੱਕੇ ਕਰਨ ਦੀ ਤਜਵੀਜ਼ ਰੱਦ ਕਰ ਦਿੱਤੀ ਪਰੇ ਅਜੇ ਤੱਕ ਵੀ ਨਿਗਮ ਨਾਲੇ ਵਿਚੋਂ ਪਾਣੀ ਦਾ ਯੋਗ ਨਿਕਾਸ ਦਾ ਪ੍ਰਬੰਧ ਕਰਨ ਵਿਚ ਨਕਾਮ ਰਹੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਨਗਰ ਨਿਗਮ ਦੀ ਕਮਿਸ਼ਨਰ ਦੀ ਜਵਾਬਦੇਹੀ ਤਹਿ ਕੀਤੀ ਜਾਵੇ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਸੱਤਾਧਾਰੀ ਪਾਰਟੀ ਵਲੋਂ ਕੁੱਝ ਕੌਂਸਲਰਾਂ ‘ਤੇ ਕਥਿਤ ਤੌਰ ‘ਤੇ ਦਬਾਅ ਪਾਉਣ ਦੇ ਮਨੋਰਥ ਨਾਲ ਉਨ੍ਹਾਂ ਦੀਆਂ ਦੁਕਾਨਾਂ ਮੂਹਰੇ ਬਣੇ ਥੜੇ੍ਹ ਤੋੜਨ ਦੀ ਆੜ ਵਿਚ ਨਿਗਮ ਇਸ ਬਾਜ਼ਾਰ ਦੇ ਸਾਰੇ ਲੋਕਾਂ ਦੇ ਥੜੇ੍ਹ ਤੋੜਨਾ ਚਾਹੁੰਦੀ ਹੈ | ਕਾਂਗਰਸ ਵਿਧਾਇਕ ਨੇ ਕਿਹਾ ਕਿ ਲਗਭਗ 4 ਸਾਲ ਪਹਿਲਾਂ ਨਗਰ ਨਿਗਮ ਕੋਲ 5 ਕਰੋੜ ਰੁਪਏ ਤੋਂ ਵੱਧ ਦੇ ਫ਼ੰਡ ਆਏ ਸਨ ਤੇ ਉਨ੍ਹਾਂ ਨਗਰ ਨਿਗਮ ਦੇ ਹਾਊਸ ਵਿਚ ਇਨ੍ਹਾਂ ਫ਼ੰਡਾਂ ਦੀ ਵਰਤੋਂ ਸਬੰਧੀ ਇਕ ਮਤਾ ਪਾਸ ਕਰਕੇ ਇਸ ਫ਼ੰਡ ਵਿਚੋਂ 3 ਕਰੋੜ 10 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਵੱਖ-ਵੱਖ ਖੇਤਰਾਂ ਵਿਚ ਸੀਵਰੇਜ ਪਾਉਣ, 2 ਕਰੋੜ ਤੋਂ ਵੱਧ ਦੀ ਰਕਮ ਨਾਲ ਜਿਹੜੇ ਖੇਤਰਾਂ ਵਿਚ ਪੀਣ ਵਾਲੇ ਪਾਣੀ ਦੇ ਪਾਈਪ ਠੀਕ ਨਹੀਂ, ਉਨ੍ਹਾਂ ਥਾਵਾਂ ‘ਤੇ ਨਵੇਂ ਪਾਈਪ ਪਾਉਣ ਦੇ ਕੰਮ ਵੀ ਪਾਸ ਕੀਤੇ ਗਏ ਸਨ | ਪਰ ਚਾਰ ਸਾਲ ਦਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਗਰ ਨਿਗਮ ਵਲੋਂ ਇਹ ਕਾਰਜ ਨਹੀਂ ਕਰਵਾਏ ਗਏ | ਜਿਸ ਕਾਰਨ ਅੱਜ ਵੀ ਲੋਕ ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਰਨ ਮੁਸ਼ਕਲਾਂ ਵਿਚੋਂ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਲ੍ਹ ਰੋਡ ਤੋਂ ਕੁਸ਼ਟ ਆਸ਼ਰਮ ਤੱਕ ਵੀ ਪਾਈਪ ਪਾਉਣ ਦਾ ਟੈਂਡਰ ਪਾਸ ਕੀਤਾ ਜਾ ਚੁੱਕਾ ਹੈ ਤੇ ਇੱਥੇ ਵੀ ਪਾਈਪ ਪਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਕਾਂਗਰਸ ਵਿਧਾਇਕ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਲੋੜੀਂਦੇ ਕਾਰਜਾਂ ਲਈ ਪਾਸ ਹੋ ਚੁੱਕੇ ਫੰਡਾਂ ਦੀ ਵਰਤੋਂ ਨਾ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕਰਵਾਕੇ ਇਸਦੀ ਜਵਾਬਦੇਹੀ ਤਹਿ ਕੀਤੀ ਜਾਵੇ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਕਾਂਗਰਸ ਦੇ ਕੌਂਸਲਰ ਦੀਪਕ ਸਲਵਾਨ ਤੇ ਕਾਂਗਰਸ ਦੇ ਸਮਰਥਕਾਂ ਵਿਰੁੱਧ ਕਥਿਤ ਤੌਰ ‘ਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਦਾ ਉਹ ਡਟ ਕੇ ਵਿਰੋਧ ਕਰਨਗੇ ਤੇ ਆਪਣੇ ਕਿਸੇ ਵੀ ਕੌਂਸਲਰ ਨਾਲ ਜ਼ਿਆਦਤੀ ਨਹੀਂ ਹੋਣ ਦੇਣਗੇ | ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਸੀਨੀਅਰ ਕੌਂਸਲਰ ਤਰਸੇਮ ਲਾਲ, ਕੌਂਸਲਰ ਜੋਤੀ ਧੀਰ ਤੋਂ ਇਲਾਵਾ ਸ਼ਹਿਰ ਦੇ ਵੱਡੀ ਗਿਣਤੀ ਵਿਚ ਕੌਂਸਲਰ ਤੇ ਕਾਂਗਰਸ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ 11 ਨੂੰ ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਨੇ 70ਵੀਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24