ਡੋਗਰਾਂਵਾਲ ਵਾਸੀ ਇਕ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਕਪੂਰਥਲਾ, 11 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਡੋਗਰਾਂਵਾਲ ਤੋਂ ਪਿੰਡ ਬੂਟ ਨੂੰ ਜਾਂਦਿਆਂ ਡੋਗਰਾਂਵਾਲ ਮੋੜ ‘ਤੇ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਮਿ੍ਤਕ ਨੌਜਵਾਨ ਦੀ ਪਹਿਚਾਣ ਰਿੰਕੂ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਡੋਗਰਾਂਵਾਲ ਵਜੋਂ ਹੋਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਰਿੰਕੂ ਪਿੰਡ ਡੋਗਰਾਂਵਾਲ ਤੋਂ ਪਿੰਡ ਬੂਟ ਵਿਖੇ ਜਗਰਾਤੇ ਵਿਚ ਸ਼ਾਮਿਲ ਹੋਣ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਦੇ ਮੋੜ ‘ਤੇ ਸੜਕ ‘ਤੇ ਚੜ੍ਹਣ ਸਮੇਂ ਐਕਟੀਵਾ ਨਾਲ ਉਸ ਦੀ ਟੱਕਰ ਹੋ ਗਈ, ਜਿਸ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਐਕਟਿਵਾ ’ਤੇ ਸਵਾਰ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਲੋਂ ਕਰਤਾਰਪੁਰ ਵਿਖੇ ਲਿਜਾਇਆ ਗਿਆ| ਥਾਣਾ ਸੁਭਾਨਪੁਰ ਦੇ ਏ. ਐਸ.
ਅਜੀਤ ਡੈਸਕ
12-10-2026