ਸਡ਼ਕ ਹਾਦਸਿਆਂ ਨੂੰ ਲੈ ਕੇ ਪਿੰਡਾਂ ਦੀ ਆਸ ਪਾਸ ਦੀ ਸੰਗਤ ਨੇ ਟੀ-ਪੁਆਇੰਟ ਮੰਗੂਪੁਰ ਸਡ਼ਕ ’ਤੇ ਲਾਇਆ ਧਰਨਾ
ਤਲਵੰਡੀ ਚੌਧਰੀਆਂ, 19 ਨਵੰਬਰ (ਪਰਸਨ ਲਾਲ ਭੋਲਾ)-ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋਡ਼ ਤੱਕ ਬਣੀ ਚਾਰ ਮਾਰਗੀ ਸਡ਼ਕ ਜੋ ਕਿ ਥਾਂ ਥਾਂ ਤੋਂ ਟੁੱਟੀ ਹੋਈ ਹੈ ਤੇ ਟੋਏ ਪਏ ਹੋਏ ਹਨ ਜਿਸ ਕਾਰਨ ਭਿਆਨਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਨੂੰ ਦੇਖਦਿਆਂ ਹੋਇਆਂ ਆਸ ਪਾਸ ਦੇ ਪਿੰਡ ਨੂਰੋਵਾਲ, ਹੁਸੈਨਪੁਰ, ਦੂਲੋਵਾਲ ਬਸਤੀ, ਹੁਸੈਨਪੁਰ ਦੂਲੋਵਾਲ, ਮੰਗੂਪੁਰ, ਸੂਜੋਕਾਲੀਆ, ਮੁੱਲਾਂਬਾਹਾ ਬੂਡ਼ੇਵਾਲ, ਦੰਦੂਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਨੇ ਟੀ-ਪੁਆਇੰਟ ਮੰਗੂਪੁਰ ਸਡ਼ਕ ’ਤੇ ਰੋਸ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 24 ਨਵੰਬਰ ਨੂੰ ਆ ਰਿਹਾ ਹੈ।
ਮ
ਮੰਗੂਪੁਰ ਟੀ ਪੁਆਇੰਟ ’ਤੇ ਲੱਗੇ ਹੋਏ ਧਰਨੇ ਦਾ ਦ੍ਰਿਸ਼। ਤਸਵੀਰ : ਭੋਲਾ
20-11-2026
ਤਲਵੰਡੀ ਚੌਧਰੀਆਂ, 19 ਨਵੰਬਰ (ਪਰਸਨ ਲਾਲ ਭੋਲਾ)-ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋਡ਼ ਤੱਕ ਬਣੀ ਚਾਰ ਮਾਰਗੀ ਸਡ਼ਕ ਜੋ ਕਿ ਥਾਂ ਥਾਂ ਤੋਂ ਟੁੱਟੀ ਹੋਈ ਹੈ ਤੇ ਟੋਏ ਪਏ ਹੋਏ ਹਨ ਜਿਸ ਕਾਰਨ ਭਿਆਨਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਨੂੰ ਦੇਖਦਿਆਂ ਹੋਇਆਂ ਆਸ ਪਾਸ ਦੇ ਪਿੰਡ ਨੂਰੋਵਾਲ, ਹੁਸੈਨਪੁਰ, ਦੂਲੋਵਾਲ ਬਸਤੀ, ਹੁਸੈਨਪੁਰ ਦੂਲੋਵਾਲ, ਮੰਗੂਪੁਰ, ਸੂਜੋਕਾਲੀਆ, ਮੁੱਲਾਂਬਾਹਾ ਬੂਡ਼ੇਵਾਲ, ਦੰਦੂਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਨੇ ਟੀ-ਪੁਆਇੰਟ ਮੰਗੂਪੁਰ ਸਡ਼ਕ ’ਤੇ ਰੋਸ ਧਰਨਾ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 24 ਨਵੰਬਰ ਨੂੰ ਆ ਰਿਹਾ ਹੈ। ਸੰਗਤਾਂ ਵੱਡੀ ਗਿਣਤੀ ’ਚ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਜਦੋਂ ਦੀ ਠੇਕੇਦਾਰ ਨੇ ਇਹ ਸਡ਼ਕ ਬਣਾਈ ਹੈ, ਸਡ਼ਕ ਜਾਂ ਡਿਵਾਈਡਰਾਂ ਦੀ ਮਾਡ਼ੀ ਹਾਲਤ ਕਾਰਨ 20-25 ਦੇ ਕਰੀਬ ਵਿਅਕਤੀ ਆਪਣੀ ਜਾਨ ਗਵਾ ਬੈਠੇ ਹਨ। ਇਸ ਸਬੰਧੀ ਅਜੇ ਤੱਕ ਵੀ ਠੇਕੇਦਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਤੇ ਨਾ ਹੀ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦਿੱਤਾ ਹੈ। ਹਾਦਸਿਆਂ ਦੀ ਵਧਦੀ ਰਫ਼ਤਾਰ ਨੂੰ ਦੇਖਦਿਆਂ ਮਜਬੂਰਨ ਸੰਗਤਾਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਬੁਲਾਰਿਆਂ ਨੇ ਕਿਹਾ ਕਿ ਇਹ ਚਾਰ ਮਾਰਗੀ ਖ਼ੂਨੀ ਸਡ਼ਕ ਨੇ ਕਈ ਪਰਿਵਾਰ ਉਜਾਡ਼ ਦਿੱਤੇ ਹਨ ਤੇ ਹੁਣ ਵੀ ਇੱਕ ਹਾਦਸਾ ਗ੍ਰਸਤ ਵਿਅਕਤੀ ਸੱਤਿਅਮ ਹਸਪਤਾਲ ਜਲੰਧਰ ’ਚ ਜ਼ਿੰਦਗੀ ਮੌਤ ਨਾਲ ਲਡ਼ ਰਿਹਾ ਹੈ। ਸੰਗਤਾਂ ਦੀ ਮੰਗ ਹੈ ਕਿ ਸਡ਼ਕ ਦੀ ਜਾਂਚ ਕੀਤੀ ਜਾਵੇ ਅਤੇ ਇਸ ਨੂੰ ਗੁਰਪੁਰਬ ਤੋਂ ਪਹਿਲਾਂ ਬਣਾਈ ਜਾਵੇ। ਪ੍ਰਭਾਵਿਤ ਆਵਾਜਾਈ ਨੂੰ ਦੇਖਦਿਆਂ ਐਸ ਡੀ ਐਮ ਸੁਲਤਾਨਪੁਰ ਲੋਧੀ ਸੂਭੀ ਆਂਗਰਾ ਧਰਨੇ ਵਿਚ ਪਹੁੰਚੇ ਤੇ ਸੰਗਤ ਦੀਆਂ ਮੰਗਾਂ ਸੁਣੀਆਂ । ਉਨ੍ਹਾਂ ਸੰਗਤ ਨੂੰ ਭਰੋਸਾ ਦਵਾਇਆ ਕਿ ਸਡ਼ਕ ’ਤੇ ਪਏ ਹੋਏ ਟੋਏ ਤੱਕ ਪੂਰੀ ਤਰ੍ਹਾਂ ਮੁਕੰਮਲ ਕਰ ਦਿੱਤੇ ਜਾਣਗੇ। ਪੀ ਡਬਲਯੂ ਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਰਪੁਰਬ ਤੋਂ ਬਾਅਦ ਸਡ਼ਕ ਦੀ ਦੁਬਾਰਾ ਮੁਰੰਮਤ ਕੀਤੀ ਜਾਵੇਗੀ। ਜਿਸ ਤੇ ਧਰਨਾਕਾਰੀਆਂ ਨੇ ਮੈਡਮ ਸੂਭੀ ਆਂਗਰਾ ਦੇ ਦਿੱਤੇ ਭਰੋਸੇ ’ਤੇ ਧਰਨਾ ਚੱਕ ਦਿੱਤਾ। ਧਰਨੇ ਨੂੰ ਸੁਖਵੰਤ ਸਿੰਘ ਪੱਡਾ, ਹੁਕਮ ਸਿੰਘ ਨੂਰੋਵਾਲ, ਸਰਪੰਚ ਰੇਸ਼ਮ ਸਿੰਘ ਮੰਗੂਪੁਰ, ਕਸ਼ਮੀਰ ਸਿੰਘ, ਰਘਬੀਰ ਸਿੰਘ ਮਹਿਰ ਵਾਲਾ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਸਰਪੰਚ ਜੋਗਿੰਦਰ ਸਿੰਘ, ਮਾਸਟਰ ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਧੰਜੂ, ਸਰਪੰਚ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਗਿਆਨ ਸਿੰਘ ਮੰਗੂਪੁਰ, ਦਿਲਬਾਗ ਸਿੰਘ ਨੂਰਵਾਲ, ਜਸਬੀਰ ਸਿੰਘ, ਕੁਲਵੰਤ ਸਿੰਘ ਨੂਰੋਵਾਲ, ਲਾਭ ਸਿੰਘ ਮੰਗੂਪੁਰ, ਕੁਲਦੀਪ ਸਿੰਘ, ਹਰਦੇਵ ਸਿੰਘ, ਨੰਬਰਦਾਰ ਭਜਨ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ, ਅਜੀਤ ਪਾਲ ਸਿੰਘ ਜੈਲਦਾਰ, ਤਾਰਾ ਸਿੰਘ, ਅਮਰ ਸਿੰਘ, ਸੁਖਰਾਮ ਸਿੰਘ, ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ।