08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਰਾਵਨ ਅਤੇ ਕੁੰਭਕਰਨ ਦੇ ਬੁੱਤ ਨੂੰ ਕੀਤਾ ਅਗਨ ਭੇਟ

ਗੁਰੂ ਹਰ ਸਹਾਏ,2 ਅਕਤੂਬਰ (ਕਪਿਲ ਕੰਧਾਰੀ) - ਬਦੀ 'ਤੇ ਨੇਕੀ ਦੀ ਜਿੱਤ ਦੁਸਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਹਰ ਸਹਾਏ ਦੀ ਨਵੀਂ ਦਾਣਾ ਮੰਡੀ ਵਿਖੇ ਸ਼੍ਰੀ ਸ਼ਿਵ ਸੇਵਾ ਕਾਂਵੜ ਸੰਘ ...

Ad Position 21
No active advertisement
ਅਜੀਤ ਡੈਸਕ 02-10-2025

ਗੁਰੂ ਹਰ ਸਹਾਏ,2 ਅਕਤੂਬਰ (ਕਪਿਲ ਕੰਧਾਰੀ) - ਬਦੀ 'ਤੇ ਨੇਕੀ ਦੀ ਜਿੱਤ ਦੁਸਹਿਰੇ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਹਰ ਸਹਾਏ ਦੀ ਨਵੀਂ ਦਾਣਾ ਮੰਡੀ ਵਿਖੇ ਸ਼੍ਰੀ ਸ਼ਿਵ ਸੇਵਾ ਕਾਂਵੜ ਸੰਘ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਮਨੋਜ ਮੋਂਗਾ ਦੀ ਅਗਵਾਈ ਹੇਠ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਇਸ ਦੁਸਹਿਰੇ ਦੇ ਤਿਉਹਾਰ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਅਤੇ ਹਲਕੇ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ, ਉਨ੍ਹਾਂ ਦੀ ਪਤਨੀ ਚਰਨਜੀਤ ਕੌਰ, ਬਚਿੱਤਰ ਸਿੰਘ ਲਾਡੀ ਦਾ ਇਥੇ ਪਹੁੰਚਣ 'ਤੇ ਸੰਘ ਦੇ ਸਮੂਹ ਮੈਂਬਰਾਂ ਵਲੋਂ ਸਵਾਗਤ ਕੀਤਾ ਗਿਆ। ਭੰਗੜਾ ਟੀਮ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ।ਇਸ ਮੌਕੇ ਵਿਧਾਇਕ ਫੌਜਾ ਸਿੰਘ ਸਰਾਰੀ ਵਲੋਂ ਸਾਰਿਆਂ ਨੂੰ ਜਿੱਥੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ , ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੁਰਾਈ ਨੂੰ ਛੱਡ ਕੇ ਜ਼ਿੰਦਗੀ ਵਿਚ ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਸ੍ਰੀ ਰਾਮ ਚੰਦਰ ਜੀ ਵਲੋਂ ਦਰਸਾਏ ਹੋਏ ਸਚਾਈ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ ।

Ad Position 22
No active advertisement
ਪਿਛਲੀ ਖ਼ਬਰ ਮੰਡੀ ਲਾਧੂਕਾ ਵਿਖੇ ਦੁਸਹਿਰਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਗਲੀ ਖ਼ਬਰ ਰਾਵੀ ਦਰਿਆ ਵਿਚ ਫਿਰ ਛੱਡਿਆ 37 ਹਜ਼ਾਰ ਕਿਉਸਿਕ ਪਾਣੀ, ਕੋਈ ਵੀ ਵਿਅਕਤੀ ਰਾਤ ਸਮੇਂ ਦਰਿਆ ਦੇ ਕੰਢੇ ਤੇ ਨਾ ਜਾਵੇ- ਐਸ.ਡੀ....
Ad Position 24