ਐੱਸ. ਏ. ਐੱਸ. ਨਗਰ, 31 ਮਈ (ਕੇ. ਐੱਸ. ਰਾਣਾ)-ਆਉਣ ਵਾਲੀ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਕੇ ਮੁਹਾਲੀ ਵਿਚ ਕਿਰਣ ਫੌਰਨ ਟ੍ਰੇਡ ਕੰਪਨੀ ਵਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਦਿਵਸ ਨੂੰ ਲੈ ਕੇ ਕੇ. ਐੱਫ. ਟੀ. ਕੰਪਨੀ ਦੀ ਐੱਚ. ਆਰ. ਹੈੱਡ. ਆਭਾ ਬਾਂਸਲ ਨੇ ਦੱਸਿਆ ਕਿ 5 ਜੂਨ ਨੂੰ ਪੁਰੇ ਵਿਸ਼ਵ ਅੰਦਰ ਵਾਤਾਵਰਨ ਦਿਵਸ ਮਨਾਇਆ ਜਾਵੇਗਾ, ਜਿਸ ਦੇ ਚਲਦਿਆਂ ਕੇ. ਐੱਫ. ਟੀ. ਕੰਪਨੀ ਵਲੋਂ ਵੀ 5 ਜੂਨ ਨੂੰ ਸਵੱਛ ਵਾਤਾਵਰਨ ਸਬੰਧੀ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਵਿਚ ਕੰਪਨੀ ਦੇ ਲਗਭਗ 800 ਕਰਮਚਾਰੀ ਹਿੱਸਾ ਲੈਦਿਆਂ 300 ਦੇ ਕਰੀਬ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦੇਣਗੇ | ਇਸ ਪੈਦਲ ਮਾਰਚ ਸਬੰਧੀ ਜਾਣਕਾਰੀ ਦਿੰਦਿਆਂ ਆਭਾ ਬਾਂਸਲ ਨੇ ਦੱਸਿਆ ਕਿ ਇਹ ਪੈਦਲ ਮਾਰਚ ਏਅਰਪੋਰਟ ਚੌਕ ਤੋਂ ਸ਼ਾਮ 5 ਵਜੇ ਸ਼ੁਰੂ ਹੋ ਕੇ ਇੰਡੀਅਨ ਸਕੂਲ ਆਫ਼ ਬਿਜਨੈਸ ਚੌਕ 'ਚ ਸਮਾਪਤ ਹੋਵੇਗਾ |