ਐੱਸ. ਏ. ਐੱਸ. ਨਗਰ, 31 ਮਈ (ਜਸਬੀਰ ਸਿੰਘ ਜੱਸੀ)-ਥਾਣਾ ਫ਼ੇਜ਼-11 ਅਧੀਨ ਪੈਂਦੇ ਉਦਯੋਗਿਕ ਖੇਤਰ ਫ਼ੇਜ਼-9 ਵਿਖੇ ਅਰਵਿੰਦ ਮਿੱਤਲ ਨਾਮਕ ਦੁਕਾਨਦਾਰ 'ਤੇ ਹਮਲਾ ਕਰਨ ਵਾਲੇ ਮੀਟਰ ਰੀਡਰ ਸਮੇਤ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਦਪਿੰਦਰ ਸਿੰਘ ਮੀਟਰ ਰੀਡਰ ਵਾਸੀ ਪਿੰਡ ਦਾਊਾ, ਜਗਜੀਤ ਸਿੰਘ ਟੈਕਸੀ ਚਾਲਕ ਅਤੇ ਸਤਨਾਮ ਸਿੰਘ ਵਾਸੀ ਫ਼ੇਜ਼-7 ਮੁਹਾਲੀ ਵਜੋਂ ਹੋਈ ਹੈ | ਇਸ ਸਬੰਧੀ ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨਾਂ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਐੱਸ. ਡੀ. ਐਮ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਬਾ-ਜ਼ਮਾਨਤ ਰਿਹਾਅ ਕਰ ਦਿੱਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਬਿਜਲੀ ਦੇ ਮੀਟਰ ਦੀ ਰੀਡਿੰਗ ਲੈਣ ਆਏ ਮੀਟਰ ਰੀਡਰ ਤੋਂ ਦੁਕਾਨਦਾਰ ਵਲੋਂ ਉਸ ਦਾ ਸ਼ਨਾਖ਼ਤੀ ਕਾਰਡ ਮੰਗੇ ਜਾਣ 'ਤੇ ਮੀਟਰ ਰੀਡਰ ਭੜਕ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ 2 ਸਾਥੀਆਂ ਸਮੇਤ ਦੁਕਾਨਦਾਰ ਅਰਵਿੰਦ ਮਿੱਤਲ 'ਤੇ ਹਮਲਾ ਕਰਦਿਆਂ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਕਾਰਨ ਉਸ ਦੇ ਸਿਰ 'ਚ 7 ਟਾਂਕੇ ਵੀ ਲੱਗੇ ਸਨ |