ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਜ਼ਿਲ੍ਹਾ ਪੱਧਰੀ ਬਾਸਕਟਬਾਲ (ਲੜਕੇ) ਮੁਕਾਬਲੇ 'ਚ ਖ਼ਾਲਸਾ ਸਕੂਲ ਮੁਹਾਲੀ ਨੇ ਮਾਰੀ ਬਾਜ਼ੀ <br/>

Ad Position 21
No active advertisement
ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦੌਰਾਨ ਲੜਕਿਆਂ ਵਿਚਕਾਰ ਖੇਡੇ ਗਏ ਇਕ ਕਬੱਡੀ ਦੇ ਮੈਚ ਦਾ ਦਿ੍ਸ਼ | ਤਸਵੀਰ : ਅਮਰਜੀਤ ਸਿੰਘ <br/> 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਭਵਨ ਸੈਕਟਰ-78 ਮੁਹਾਲੀ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲੜਕੇ-ਲੜਕੀਆਂ ਅੰਡਰ-18 ਸਾਲ ਅੱਜ ਸਮਾਪਤ ਹੋ ਗਏ | ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਤਕਸੀਮ ਕੀਤੇ ਗਏ | ਇਸ ਮੌਕੇ ਜਸਮਿੰਦਰ ਸਿੰਘ ਲੇਖਾਕਾਰ, ਹਰਪ੍ਰੀਤ ਸਿੰਘ ਸਟੈਨੋ, ਸਰਬਜੀਤ ਕੌਰ ਕਲਰਕ, ਪਰਮਿੰਦਰ ਸਿੰਘ ਕਲਰਕ, ਹਰਮਨਜੀਤ ਸਿੰਘ ਅਤੇ ਸਮੁੱਚੇ ਖੇਡ ਕੋਚ ਅਤੇ ਅਧਿਆਪਕ ਹਾਜ਼ਰ ਸਨ | ਅੱਜ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਾਸਕਟਬਾਲ (ਲੜਕੇ) ਦੇ ਮੁਕਾਬਲੇ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੁਹਾਲੀ ਨੇ ਪਹਿਲਾ ਅਤੇ ਸੇਂਟ ਸੋਲਜ਼ਰ ਸਕੂਲ ਮੁਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਤੈਰਾਕੀ ਦੇ 100 ਮੀਟਰ ਬਟਰ ਫਲਾਈ (ਲੜਕੇ) ਮੁਕਾਬਲੇ ਵਿਚ ਆਚਮਨ ਸ਼ਰਮਾ ਨੇ ਪਹਿਲਾ ਤੇ ਗੁਰਕੀਰਤ ਨੇ ਦੂਜਾ, 100 ਮੀਟਰ ਬਟਰ ਫਲਾਈ (ਲੜਕੀਆਂ) ਦੇ ਮੁਕਾਬਲੇ ਵਿਚ ਜਸਨੂਰ ਕੌਰ ਨੇ ਪਹਿਲਾ ਤੇ ਕੀਰਤੀ ਜੋਸ਼ੀ ਨੇ ਦੂਜਾ, ਹੈਂਡਬਾਲ (ਲੜਕੇ) ਵਿਚ ਕੋਚਿੰਗ ਸੈਂਟਰ ਫੇਜ਼-3ਬੀ1 ਮੁਹਾਲੀ ਨੇ ਪਹਿਲਾ ਤੇ ਸਰਕਾਰੀ ਮਿਡਲ ਸਕੂਲ ਫੇਜ਼-7 ਮੁਹਾਲੀ ਨੇ ਦੂਜਾ ਅਤੇ ਕਬੱਡੀ (ਲੜਕੇ) ਦੇ ਮੁਕਾਬਲੇ ਵਿਚ ਸਰਕਾਰੀ ਸਕੂਲ ਲਾਲੜੂ ਨੇ ਪਹਿਲਾ ਤੇ ਸਰਕਾਰੀ ਸਕੂਲ ਸੋਹਾਣਾ ਨੇ ਦੂਜਾ ਸਥਾਨ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਾਬੀ ਤੇ ਪੀ.ਜੀ.ਆਈ. ਸਾਂਝੇ ਤੌਰ 'ਤੇ ਘੱਟ ਗਲਾਈਸਮਿਕ ਵਾਲੇ ਖਾਦ ਉਤਪਾਦਾਂ 'ਤੇ ਕਰਨਗੇ ਖੋਜ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ 2 ਿਖ਼ਲਾਫ਼ ਮਾਮਲਾ ਦਰਜ
Ad Position 24
No active advertisement