ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਐੱਨ. ਡੀ. ਪੀ. ਐੱਸ. ਐਕਟ ਅਧੀਨ 3 ਿਖ਼ਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 10-08-2019
ਖਰੜ, 9 ਅਗਸਤ (ਜੰਡਪੁਰੀ)-ਖਰੜ ਦੀ ਸਦਰ ਪੁਲਿਸ ਨੇ ਰਣਧੀਰ ਸਿੰਘ ਧੀਰਾ, ਹਰਪ੍ਰੀਤ ਸਿੰਘ ਅਤੇ ਸੰਦੀਪ ਕੁਮਾਰ ਨਾਮਕ ਤਿੰਨ ਨੌਜਵਾਨਾਂ ਿਖ਼ਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਅਮਨਪ੍ਰੀਤ ਸਿੰਘ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਨੌਜਵਾਨ ਨਸ਼ਾ ਕਰਨ ਦੇ ਆਦਿ ਹਨ ਅਤੇ ਨਸ਼ਾ ਵੇਚਦੇ ਹਨ | ਉਨ੍ਹ•ਾਂ ਦੱਸਿਆ ਕਿ ਪੁਲਿਸ ਨੇ ਉਕਤ ਨੌਜਵਾਨਾਂ 'ਚੋਂ ਹਰਪ੍ਰੀਤ ਸਿੰਘ ਤੋਂ 110 ਗ੍ਰਾਮ ਅਤੇ ਸੰਦੀਪ ਸਿੰਘ ਤੋਂ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਦਿਆਂ ਉਨ੍ਹ•ਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਰਣਧੀਰ ਸਿੰਘ ਧੀਰਾ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ | ਉਨ੍ਹ•ਾਂ ਦੱਸਿਆ ਕਿ ਉਕਤ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਹੋਰ ਕਿਥੇ-ਕਿਥੇ ਸਪਲਾਈ ਕਰਦੇ ਸਨ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਦੋਂ ਤੱਕ ਜਾਨ ਤਲੀ 'ਤੇ ਰੱਖ ਪਿੰਡ ਭਾਂਖਰਪੁਰ ਦੇ ਸੈਂਕੜੇ ਬੱਚੇ ਸਕੂਲ ਰਹਿਣਗੇ ਜਾਂਦੇ ਅਗਲੀ ਖ਼ਬਰ ਠੱਗਾਂ ਨੇ ਮੰਦਰ ਦੇ ਪੁਜਾਰੀ ਦੇ ਖਾਤੇ 'ਚੋਂ 40 ਹਜ਼ਾਰ ਕਢਵਾਏ
Ad Position 24
No active advertisement