ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲਾ ਮੱੁਖ ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਜਸਬੀਰ ਸਿੰਘ ਜੱਸੀ)-ਅੰਬ ਸਾਹਿਬ ਕਾਲੋਨੀ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ 6 ਨੌਜਵਾਨਾਂ 'ਚੋਂ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ਮੁਲਜ਼ਮ ਦੀ ਪਛਾਣ ਰਮਨ ਵਜੋਂ ਹੋਈ ਹੈ, ਜੋ ਕਿ ਅੰਬ ਸਾਹਿਬ ਕਾਲੋਨੀ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ | ਪੁਲਿਸ ਨੇ ਰਮਨ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਇਸ ਮਾਮਲੇ 'ਚ ਪੁਲਿਸ ਪਹਿਲਾਂ ਹੀ ਅਜੇ ਅਤੇ ਰਾਹੁਲ ਨਾਮਕ ਨੌਜਵਾਨਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ | ਪੀੜਤ ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਕਾਲੋਨੀ ਦੇ ਕੁਝ ਲੜਕਿਆਂ ਨੇ ਉਨ੍ਹਾਂ ਦੀ ਲੜਕੀ ਨਾਲ ਸਮੂਹਿਕ ਜਬਰ-ਜਨਾਹ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਦੀ ਲੜਕੀ ਦਾ ਅਸ਼ਲੀਲ ਵੀਡੀਓ ਵੀ ਬਣਾਇਆ | ਲੜਕੀ ਨਾਲ ਸਮੂਹਿਕ ਜਬਰ-ਜਨਾਹ ਦਾ ਇਹ ਮਾਮਲਾ ਕਰੀਬ 1 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ | ਨੌਜਵਾਨਾਂ ਵਲੋਂ 16 ਜੂਨ ਨੂੰ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਲਈ ਜਦੋਂ ਉਸ ਨੂੰ ਮੁੜ ਬੁਲਾਇਆ ਗਿਆ ਤਾਂ ਲੜਕੀ ਵਲੋਂ ਆਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਗਿਆ | ਲੜਕੀ ਵਲੋਂ ਮਨ੍ਹਾ ਕਰਨ 'ਤੇ ਉਕਤ ਲੜਕਿਆਂ ਵਲੋਂ ਖੁੰਦਕ 'ਚ ਆ ਕੇ 1 ਸਾਲ ਪਹਿਲਾਂ ਲੜਕੀ ਦਾ ਬਣਾਇਆ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਗਿਆ | ਇਹ ਵੀਡੀਓ ਕਿਸੇ ਤਰ੍ਹਾਂ ਜਦੋਂ ਲੜਕੀ ਦੇ ਭਰਾ ਕੋਲ ਪੁੱਜਾ ਤਾਂ ਉਸ ਵਲੋਂ ਆਪਣੀ ਭੈਣ ਤੋਂ ਇਸ ਸਬੰਧੀ ਪੁੱਛਗਿੱਛ ਕਰਨ 'ਤੇ ਲੜਕੀ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਜਦੋਂ ਉਹ ਘਰ 'ਚ ਇਕੱਲੀ ਸੀ ਤਾਂ ਕਾਲੋਨੀ ਦੇ ਕੁਝ ਨੌਜਵਾਨਾਂ ਵਲੋਂ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ ਅਤੇ ਉਸ ਨੂੰ ਡਰਾ ਕੇ ਅਸ਼ਲੀਲ ਵੀਡੀਓ ਵੀ ਬਣਾਈ ਗਈ ਸੀ | ਉਕਤ ਲੜਕਿਆਂ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ, ਜਿਸ ਕਾਰਨ ਡਰ ਦੇ ਮਾਰੇ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ | ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮਾਂ ਿਖ਼ਲਾਫ਼ ਧਾਰਾ 376 ਡੀ, 506, 34 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਇਸ ਮਾਮਲੇ 'ਚ 3 ਮੁਲਜ਼ਮ ਹਾਲੇ ਵੀ ਫ਼ਰਾਰ ਹਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟੀਆਂ-ਮਾਮਲਾ ਦਰਜ ਅਗਲੀ ਖ਼ਬਰ ਕਦੋਂ ਤੱਕ ਜਾਨ ਤਲੀ 'ਤੇ ਰੱਖ ਪਿੰਡ ਭਾਂਖਰਪੁਰ ਦੇ ਸੈਂਕੜੇ ਬੱਚੇ ਸਕੂਲ ਰਹਿਣਗੇ ਜਾਂਦੇ
Ad Position 24
No active advertisement