ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਪਹੁੰਚੇਗਾ ਮੁਹਾਲੀ

Ad Position 21
No active advertisement
ਅਜੀਤ ਡੈਸਕ 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਨਗਰ ਕੀਰਤਨ ਹੁਣ 10 ਅਗਸਤ ਨੂੰ ਸ਼ਾਮ ਸਮੇਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਵਿਖੇ ਪੁੱਜ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਇਸ ਕਰਕੇ ਦੇਰੀ ਨਾਲ ਪੁੱਜ ਰਿਹਾ ਹੈ ਕਿਉਂਕਿ ਰਸਤੇ ਵਿਚ ਸੰਗਤਾਂ ਵਲੋਂ ਥਾਂ-ਥਾਂ 'ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ 10 ਅਗਸਤ ਨੂੰ ਸ਼ਾਮ ਦੇ ਸਮੇਂ ਖਰੜ ਤੋਂ ਲਾਂਡਰਾਂ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੇ ਪਿੰਡ ਕੁੰਭੜਾ ਤੋਂ ਹੁੰਦਾ ਹੋਇਆ ਸ਼ਾਮ ਸਮੇਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਹੁੰਚੇਗਾ, ਜਿਥੋਂ ਅਗਲੇ ਦਿਨ 11 ਅਗਸਤ ਨੂੰ ਸਵੇਰ ਸਮੇਂ ਆਰੰਭ ਹੋ ਕੇ ਗੁ: ਸਾਚਾ ਧਨੁ, ਫੇਜ਼-3/5 ਦੀਆਂ ਲਾਈਟਾਂ, ਮਦਨਪੁਰਾ ਚੌਕ, ਰਾਮਗੜ੍ਹੀਆ ਭਵਨ, ਵਾਈ. ਪੀ. ਐੱਸ. ਚੌਕ ਫੇਜ਼-8, ਗੁ: ਸਾਹਿਬ ਬਾਗ਼ ਸ਼ਹੀਦਾਂ ਸੈਕਟਰ-44 ਚੰਡੀਗੜ੍ਹ, ਗੁ: ਸੈਕਟਰ-34, ਲੇਬਰ ਚੌਕ, ਸੈਕਟਰ-20/21 ਦੀ ਸੜਕ, ਸੈਕਟਰ-21 ਦੀ ਮਾਰਕੀਟ, ਅਰੋਮਾ ਚੌਕ, ਸੈਕਟਰ-22/23 ਦੀਆਂ ਲਾਈਟਾਂ, ਕਿ੍ਕਟ ਸਟੇਡੀਅਮ ਚੌਕ, ਬੱਸ ਸਟੈਂਡ ਚੌਕ, ਪ੍ਰੈਸ ਚੌਕ, ਗੁ: ਸੈਕਟਰ-8, ਗੁ: ਸਾਹਿਬ ਸੈਕਟਰ-7, ਟਰਾਂਸਪੋਰਟ ਚੌਕ, ਹਾਊਸਿੰਗ ਬੋਰਡ ਚੌਕ, ਮਨੀਮਾਜਰਾ ਤੇ ਗੁ: ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਤੋਂ ਹੁੰਦਾ ਹੋਇਆ ਅਗਲੇ ਪੜਾਅ ਲਈ ਰਵਾਨਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟੀਆਂ-ਮਾਮਲਾ ਦਰਜ
Ad Position 24
No active advertisement