ਚੰਡੀਗੜ੍ਹ, 9 ਅਗਸਤ (ਅਜਾਇਬ ਸਿੰਘ ਔਜਲਾ)- ਮਹਿਕ ਦੀਆਂ ਤੰਦਾਂ ਅਕਾਦਮੀ ਵਲਾੋ ਵਿਰਾਸਤ ਏ ਪੰਜਾਬ ਆਰਟ ਤੇ ਕਲਚਰ ਕਲੱਬ ਦੇ ਸਹਿਯੋਗ ਨਾਲ ਇੱਥੋਂ ਦੇ ਟੈਗੋਰ ਥੀਏਟਰ ਵਿਖੇ ਪੰਜਾਬੀ ਲੋਕ ਰਵਾਇਤਾਂ ਅਤੇ ਵਿਰਸੇ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਾ ਨਾਟਕ 'ਸਮੇਂ ਦੇ ਰੰਗ' ਖੇਡਿਆ ਗਿਆ | ਮਲਕੀਤ ਸਿੰਘ ਮਲੰਗਾ ਵਲੋਂ ਲਿਖੇ ਤੇ ਨਿਰਦੇਸ਼ਤ ਕੀਤੇ ਇਸ ਨਾਟਕ ਵਿਚ ਵਿਲੱਖਣ ਗੱਲ ਇਹ ਰਹੀ ਕਿ ਧਰਮਰਾਜ ਦੀ ਕਚਹਿਰੀ ਵਿਚ ਕੁੜੀਆਂ ਦੀ ਘੱਟ ਰਹੀ ਗਿਣਤੀ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਗਈ | ਇਸ ਮੌਕੇ ਵਧੀਕ ਸੈਸ਼ਨ ਜੱਜ ਸ: ਅਮਰਜੀਤ ਸਿੰਘ ਬਤੌਰ ਮੁੱਖ ਮਹਿਮਾਨ ਪਹੰੁਚੇ ਜਿਨ੍ਹਾਂ ਪ੍ਰੋ ਕੇ.ਐਸ ਵਿਰਕ ਤੇ ਅਮਰ ਸਿੰਘ ਦੀ ਯਾਦ ਵਿਚ 7 ਸ਼ਖ਼ਸੀਅਤਾਂ ਜਿਨ੍ਹਾਂ 'ਚ ਅਦਾਕਾਰ ਮਨਵੀਰ ਕੌਰ ਰਾਏ, ਗਾਇਕ ਪ੍ਰਤੀਕ ਮਾਣ, ਹਰਪ੍ਰੀਤ ਸਿੰਘ, ਏਕਮ ਗੁਰਿੰਦਰ ਸਿੰਘ ਚਨੋਲੀ ਤੇ ਮਨੀ ਲੌਗੀਆਂ ਨੂੰ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਅਦਾਕਾਰ ਬਲਕਾਰ ਸਿੱਧੂ ਵਲੋਂ ਬਾਖ਼ੂਬੀ ਕੀਤਾ ਗਿਆ | ਨਾਟਕ ਵਿਚ ਫੇਸਬੁੱਕ, ਇੰਸਟਾਗਰਾਮ, ਵਾਟਸਅੱਪ ਆਦਿ ਨਵੇਂ ਨਾਵਾਂ ਵਿਚ ਉਲਝੀ ਨੌਜਵਾਨੀ ਦਾ ਖੇਡਾਂ ਪ੍ਰਤੀ ਘੱਟ ਰਹੇ ਰੁਝਾਨ, ਪਾਣੀ ਦੀ ਥੁੜ, ਬੇਰੁਜ਼ਗਾਰੀ, ਨਸ਼ਿਆਂ ਦੀ ਭਰਮਾਰ ਵਿਚ ਚਿੱਟੇ ਨਾਲ ਬਰਬਾਦੀ ਆਦਿ ਸਮੱਸਿਆ 'ਤੇ ਵਿਅੰਗਮਈ ਅੰਦਾਜ਼ ਨਾਲ ਰੌਸ਼ਨੀ ਪਾਈ ਗਈ | ਆਕਾਸ਼ ਦੁਆਰਾ ਵਿਖਾਏ ਗਏ ਜਾਦੂ ਸ਼ੋਅ ਵੀ ਖ਼ਰਾ ਰਿਹਾ | 'ਬੋਲੇ ਸੋ ਨਿਹਾਲ' ਧਾਰਮਿਕ ਪੇਸ਼ਕਾਰੀ ਵਿਚ ਅਕਾਦਮੀ ਦੇ 4 ਦਰਜਨ ਦੇ ਕਰੀਬ ਕਲਾਕਾਰਾਂ ਨੇ ਹਿੱਸਾ ਲੈ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ | ਇਸ ਵਿਚ ਜਤਿੰਦਰ ਸਿੰਘ, ਸਤਵਿੰਦਰ ਬਿੱਲਾ, ਰਸ਼ਪ੍ਰੀਤ ਸਿੰਘ ਗੈਰੀ, ਜਗਮੀਤ ਸਿੰਘ ਦੀ ਭੂਮਿਕਾ ਠੀਕ ਨਿਭੀ | ਲੋਕ ਨਾਚ ਝੂਮਰ ਵਿਚ ਸਰਬੰਸ ਪ੍ਰਤੀਕ ਸਿੰਘ, ਪਰਮਿੰਦਰ ਸਿੰਘ, ਗੌਤਮ ਅਰੌੜਾ, ਹਰਪ੍ਰੀਤ ਬੰਟੀ, ਜਤਿੰਦਰ, ਦਿਕਸ਼ਤ, ਸੁਮਿਤ, ਗੁਰਦੀਪ, ਜਸਵਿੰਦਰ, ਅਮਨਦੀਪ ਨੇ ਸੰਦੀਪ ਦੇ ਡੱਗੇ ਉੱਤੇ ਗੁਰਤੇਜ ਦੀਆਂ ਬੋਲੀਆਂ ਨੇ ਚੰਗਾ ਰੰਗ ਬੰਨਿ੍ਹਆ | ਮੁਟਿਆਰਾਂ ਵਲੋਂ ਪੇਸ਼ ਕੀਤੀ ਲੁੱਡੀ ਦੀ ਪੇਸ਼ਕਾਰੀ 'ਚ ਰਮਨਪ੍ਰੀਤ ਕੌਰ, ਤੇਜਿੰਦਰ ਕੌਰ, ਪ੍ਰਭਦੀਪ ਕੌਰ, ਪ੍ਰਭਜੋਤ ਕੌਰ, ਅਨਾਇਤ, ਮੁਸ਼ਕਾਨ, ਗੁਰਨੂਰ, ਆਦਿਤੀ, ਉਰਵੀ ਸ਼ਰਮਾ, ਉਪਾਸ਼ੀ ਨੇ ਵੀ ਦਰਸ਼ਕਾਂ ਦੀ ਪ੍ਰਸ਼ੰਸਾ ਖੱਟੀ | ਪ੍ਰੋਗਰਾਮ ਵਿਚ ਜਤਿੰਦਰ ਉੱਪਲ, ਅੰਕਿਤ, ਅਮਿਤ, ਜਸਵੀਰ ਨੇ ਰਸ ਭਿੰਨੇ ਤੇ ਸੰਗੀਤ ਵਿਚ ਗੁਰਸ਼ਰਨ ਸਿੰਘ ਸਾਰੰਗੀ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਦੇ ਨਾਲ ਨਾਲ ਗੁਰਤਾਜ, ਏਕਮ ਚਨੌਲੀ ਤੇ ਹਰਜੋਤ ਸਿੰਘ ਦਾ ਯੋਗਦਾਨ ਵੀ ਠੀਕ ਨਿਭਿਆ | ਗਿੱਧੇ ਵਿਚ ਮਹਿਕ ਸੰਧੂ, ਕਿਰਨਜੀਤ ਕੌਰ, ਗੁਰਨੂਰ ਕੌਰ, ਕਾਜ਼ਲ ਚੌਧਰੀ, ਪ੍ਰਭਜੋਤ ਕੌਰ ,ਪ੍ਰਭਲੀਨ ਕੌਰ, ਅਲੀਸ਼ਾ, ਜਸਲੀਨ, ਅਨੁਰੀਤ, ਵਾਣੀ, ਤੇਜਿੰਦਰ ਕੌਰ ਤੇ ਸਿਮਰਨਪ੍ਰੀਤ ਕੌਰ ਨੇ ਦਰਸ਼ਕਾਂ ਦੀ ਵਾਹ ਵਾਹ ਖੱਟੀ | ਅੰਕੁਸ਼, ਗੁਰਨੂਰ, ਅਰਸ਼ਿਤ, ਅਨੁਰਾਗ, ਗਗਨਦੀਪ ਢਿੱਲੋ, ਗੁਰਦੇਵ ਸਿੰਘ, ਸਰਬੰਸਪ੍ਰਤੀਕ ਸਿੰਘ ਤੇ ਸਿਮਰਨ ਸਿੰਘ ਦੀਆਂ ਕਲਾਵਾਂ ਵੀ ਦਰਸ਼ਕਾਂ ਨੇ ਮਾਣੀਆਂ |