ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਲੋਕਾਂ ਨਾਲ ਕਰੋੜਾਂ ਰੁ: ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਨਾਮਜ਼ਦ ਪ੍ਰੀਤ ਲੈਂਡ ਪ੍ਰਮੋਟਰ ਦੇ ਹਿੱਸੇਦਾਰ ਕੰਵਲਜੀਤ ਸਿੰਘ ਆਹਲੂਵਾਲੀਆ ਨੂੰ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਪੁੱਛਗਿੱਛ ਲਈ ਥਾਣੇ ਸੱਦਿਆ ਗਿਆ ਸੀ | ਭਾਵੇਂ ਕਿ ਦੇਰ ਰਾਤ ਤੱਕ ਪੁਲਿਸ ਕੰਵਲਜੀਤ ਸਿੰਘ ਆਹਲੂਵਾਲੀਆ ਅਤੇ ਉਸ ਦੇ ਖਿਲਾਫ਼ ਸ਼ਿਕਾਇਤ ਦੇਣ ਵਾਲੇ ਸ਼ਿਕਾਇਤਕਰਤਾ ਦੀ ਕਾਊਾਸਿਲੰਗ ਕਰਵਾਉਣ ਵਿਚ ਰੁਝੀ ਹੋਈ ਸੀ, ਪਰ ਸੂਤਰਾਂ ਅਨੁਸਾਰ ਦੇਰ ਰਾਤ ਕਾਊਾਸਿਲੰਗ ਦਾ ਪ੍ਰਬੰਧ ਨਾ ਹੋਣ ਕਾਰਨ ਕੰਵਲਜੀਤ ਸਿੰਘ ਆਹਲੂਵਾਲੀਆ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਸੂਤਰਾਂ ਅਨੁਸਾਰ ਆਹਲੂਵਾਲੀਆ ਨੂੰ ਸ਼ਨੀਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਦੱਸਣਯੋਗ ਹੈ ਕਿ ਕੰਵਲਜੀਤ ਸਿੰਘ ਆਹਲੂਵਾਲੀਆ ਚੰਡੀਗੜ੍ਹ ਵਿਖੇ ਦਰਜ ਇਕ ਧੋਖਾਧੜੀ ਦੇ ਮਾਮਲੇ ਵਿਚ ਪੀ. ਓ. ਹੈ. ਅਤੇ ਥਾਣਾ ਸੋਹਾਣਾ ਵਿਖੇ ਵੀ ਉਸ ਦੇ ਿਖ਼ਲਾਫ਼ ਕਰੋੜਾਂ ਰੁ: ਦੀ ਧੋਖਾਧੜੀ ਦਾ ਮਾਮਲਾ ਦਰਜ ਹੈ, ਪਰ ਜਦੋਂ ਐੱਸ. ਐੱਚ. ਓ. ਰਾਜੇਸ਼ ਹਸਤੀਰ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਹਲੂਵਾਲੀਆ ਨੂੰ ਪੁੱਛਗਿੱਛ ਲਈ ਥਾਣੇ ਸੱ ਦਆ ਗਿਆ ਹੈ ਅਤੇ ਦੋਵਾਂ ਧਿਰਾਂ ਵਿਚਕਾਰ ਕਾਊਾਸਿਲੰਗ ਚੱਲ ਰਹੀ ਹੈ ਅਤੇ ਜੇਕਰ ਸਮਝੌਤਾ ਨਾ ਹੋਇਆ ਤਾਂ ਉਸ ਦੀ ਗਿ੍ਫ਼ਤਾਰੀ ਪਾਈ ਜਾਵੇਗੀ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਹਲੂਵਾਲੀਆ ਚੰਡੀਗੜ੍ਹ ਵਿਖੇ ਧੋਖਾਧੜੀ ਦੇ ਇਕ ਮਾਮਲੇ ਵਿਚ ਪੀ. ਓ. ਐਲਾਨਿਆ ਜਾ ਚੁੱਕਾ ਹੈ ਅਤੇ ਕੀ ਮੁਹਾਲੀ ਵਿਖੇ ਦਰਜ ਧੋਖਾਧੜੀ ਦੇ ਮਾਮਲੇ ਵਿਚ ਉਸ ਨੂੰ ਪੀ. ਓ. ਐਲਾਨਿਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮਾਮਲੇ ਦਾ ਉਨ੍ਹਾਂ ਨੂੰ ਪਤਾ ਨਹੀਂ, ਪਰ ਮੁਹਾਲੀ ਵਿਚ ਦਰਜ ਧੋਖਾਧੜੀ ਦੇ ਮਾਮਲੇ ਵਿਚ ਆਹਲੂਵਾਲੀਆ ਨੂੰ ਪੀ. ਓ. ਐਲਾਨ ਕਰਨ ਦੀ ਪ੍ਰਕਿਰਿਆ ਜਾਰੀ ਹੈ | ਉਧਰ ਮਾਮਲੇ ਦੇ ਜਾਂਚ ਅਧਿਕਾਰੀ ਬਲਵਿੰਦਰ ਚੱਠਾ ਨੇ ਕਿਹਾ ਕਿ ਆਹਲੂਵਾਲੀਆ ਦੀ ਗਿ੍ਫ਼ਤਾਰੀ ਦੀ ਪ੍ਰਕਿਰਿਆ ਜਾਰੀ ਹੈ | ਇਸ ਸਬੰਧੀ ਸ਼ਿਕਾਇਤਕਰਤਾ ਵਿਸ਼ਾਲ ਗੁਪਤਾ ਪੁੱਤਰ ਸ਼ੁਭ ਕੁਮਾਰ ਗੁਪਤਾ ਵਾਸੀ ਸੈਕਟਰ-29ਬੀ ਚੰਡੀਗੜ੍ਹ ਨੇ ਦੱਸਿਆ ਕਿ ਉਸ ਵਲੋਂ ਸਾਲ 2011 ਵਿਚ ਸ਼ੇਰਵੁੱਡ ਆਫ਼ਿਸਰਜ਼ ਸੁਸਾਇਟੀ ਸੈਕਟਰ-113 ਮੁਹਾਲੀ ਵਿਖੇ 27 ਲੱਖ 60 ਹਜ਼ਾਰ ਰੁਪਏ ਵਿਚ 200 ਗਜ਼ ਦਾ ਪਲਾਟ ਆਪਣੀ ਮਾਤਾ ਰਾਜ ਰਾਣੀ ਦੇ ਨਾਂਅ 'ਤੇ ਖ਼ਰੀਦਿਆ ਗਿਆ ਸੀ | ਇਸ ਰਕਮ ਵਿਚੋਂ ਉਸ ਵਲੋਂ 20 ਲੱਖ 51 ਹਜ਼ਾਰ ਰੁਪਏ ਸੁਸਾਇਟੀ ਦੇ ਮਾਲਕ ਨੂੰ ਚੈੱਕ ਅਤੇ ਨਕਦ ਤੌਰ 'ਤੇ ਦਿੱਤੇ ਗਏ ਸਨ, ਪਰ ਅੱਜ ਕਰੀਬ 8 ਸਾਲਾਂ ਬਾਅਦ ਵੀ ਉਕਤ ਸੁਸਾਇਟੀ ਮਾਲਕ ਵਲੋਂ ਉਸ ਨੂੰ ਨਾ ਤਾਂ ਪੈਸੇ ਹੀ ਵਾਪਸ ਕੀਤੇ ਗਏ ਅਤੇ ਨਾ ਹੀ ਪਲਾਟ ਦਿੱਤਾ ਗਿਆ | ਇਸੇ ਤਰ੍ਹਾਂ ਪੁਲਿਸ ਸਟੇਸ਼ਨ ਵਿਖੇ ਪ੍ਰੀਤ ਲੈਂਡ ਪ੍ਰਮੋਟਰ ਦੇ ਪ੍ਰਬੰਧਕਾਂ ਿਖ਼ਲਾਫ਼ ਦਰਜ ਧੋਖਾਧੜੀ ਦੇ ਮਾਮਲੇ ਵਿਚ ਕੁਝ ਦਿਨ ਪਹਿਲਾਂ ਮੁਲਜ਼ਮ ਚਰਨ ਸਿੰਘ ਸੈਣੀ ਨੂੰ ਵੀ ਪੁੱਛਗਿੱਛ ਲਈ ਥਾਣੇ ਸੱਦਿਆ ਗਿਆ ਸੀ, ਪਰ ਉਸ ਸਮੇਂ ਮਾਮਲੇ ਵਿਚ ਜਾਂਚ ਅਧਿਕਾਰੀ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਇਹ ਕਹਿ ਕੇ ਆਪਣਾ ਖਹਿੜਾ ਛੁਡਵਾ ਲਿਆ ਸੀ ਕਿ ਕੰਪਨੀ ਨੂੰ 7 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਕਾਨੂੰਨ ਅਨੁਸਾਰ ਧਾਰਾ 420 ਤਹਿਤ ਦਰਜ ਮਾਮਲੇ ਵਿਚ ਗਿ੍ਫ਼ਤਾਰੀ ਪਾਉਣ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਦੇਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਦਾ ਜਵਾਬ ਕੰਪਨੀ ਵਲੋਂ ਨਾ ਦਿੱਤਾ ਗਿਆ ਤਾਂ ਮਾਮਲੇ ਵਿਚ ਨਾਮਜ਼ਦ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ |