02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਲਿਜਾਣ ਦੀ ਕੋਸ਼ਿਸ਼ ਕਰਨ ਵਾਲਾ ਢੋ ਾਗੀ ਸਾਧ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 14-09-2019
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਸਾਧੂਆਂ ਦੇ ਰੂਪ ਵਿਚ ਘੁੰਮ ਰਹੇ ਬੱਚਾ ਚੋਰ ਗਰੋਹ ਦੇ ਇਕ ਮੈਂਬਰ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇੱਥੋਂ ਦੇ ਪਿੰਡ ਬਹਿਲੋਲਪੁਰ ਵਿਚ ਘਰ ਦੇ ਬਾਹਰ ਖੇਡ ਰਹੇ ਚਾਰ ਸਾਲਾ ਬੱਚੇ ਪ੍ਰਸ਼ਾਂਤ ਨੂੰ ਮੌਕਾ ਦੇਖ ਕੇ ਇਕ ਢੌਾਗੀ ਸਾਧ ਨੇ ਉਸ ਨੂੰ ਝੋਲੀ ਵਿਚ ਪਾ ਲਿਆ, ਪਰ ਬੱਚੇ ਦੇ ਝੋਲੀ ਵਿਚੋਂ ਰੋਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕਾਂ ਨੂੰ ਉਸ 'ਤੇ ਸ਼ੱਕ ਹੋ ਗਿਆ, ਜਿਸ ਤੋਂ ਬਾਅਦ ਢੌਾਗੀ ਸਾਧ ਮੌਕੇ 'ਤੇ ਬੱਚੇ ਨੂੰ ਛੱਡ ਕੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ | ਲੋਕਾਂ ਵਲੋਂ ਇਸ ਸਬੰਧੀ ਬਲੌਾਗੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਪਹੁੰਚੇ ਐੱਸ.ਐੱਚ.ਓ. ਮਨਫੂਲ ਸਿੰਘ ਵਲੋਂ ਬੱਚੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਢੌਾਗੀ ਸਾਧ ਦੀ ਭਾਲ ਸ਼ੁਰੂ ਕਰ ਉਸ ਨੂੰ ਕਰੀਬ ਦੋ ਘੰਟੇ ਬਾਅਦ ਹੀ ਪਿੰਡ ਬਹਿਲੋਲਪੁਰ ਵਿਚੋਂ ਹੀ ਗਿ੍ਫ਼ਤਾਰ ਕਰ ਲਿਆ ਗਿਆ | ਗਿ੍ਫ਼ਤਾਰ ਢੌਾਗੀ ਸਾਧ ਦੀ ਪਛਾਣ ਅਜੈ ਨਾਥ ਵਾਸੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ | ਪੁਲਿਸ ਨੇ ਅਜੈ ਨਾਥ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 363, 511 ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਸ ਨੂੰ ਸ਼ਨੀਵਾਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਅਜੈ ਨਾਥ ਅੱਜ ਆਪਣੇ ਮੋਟਰਸਾਈਕਲ 'ਤੇ ਪਿੰਡ ਬਹਿਲੋਲਪੁਰ ਪਹੁੰਚਿਆ ਅਤੇ ਉਸ ਵਲੋਂ ਕਰੀਬ ਇਕ ਘੰਟਾ ਪਹਿਲਾਂ ਪਿੰਡ ਵਿਚ ਰੇਕੀ ਕੀਤੀ ਗਈ ਅਤੇ ਮੌਕਾ ਦੇਖ ਕੇ ਚਾਰ ਸਾਲਾ ਬੱਚੇ ਪ੍ਰਸ਼ਾਂਤ ਨੂੰ ਝੋਲੀ ਵਿਚ ਪਾ ਲਿਆ ਗਿਆ ਸੀ, ਪਰ ਬੱਚੇ ਨੂੰ ਅਗਵਾ ਕਰਨ ਵਿਚ ਉਹ ਅਸਫ਼ਲ ਰਿਹਾ ਕਿਉਂਕਿ ਬੱਚੇ ਦੇ ਰੋਣ ਦੀ ਆਵਾਜ਼ ਸੁਣ ਪਿੰਡ ਵਾਸੀਆਂ ਨੂੰ ਸ਼ੱਕ ਹੋਣ 'ਤੇ ਉਹ ਮੌਕੇ 'ਤੇ ਬੱਚਾ ਛੱਡ ਕੇ ਫ਼ਰਾਰ ਹੋ ਗਿਆ ਸੀ, ਜਿਸ ਨੂੰ ਕਰੀਬ ਦੋ ਘੰਟੇ ਬਾਅਦ ਹੀ ਕਾਬੂ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਨੇਤਰਹੀਣ ਕਲਿਆਣ ਮੰਚ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਹਰਿਆਣਾ ਵਲੋਂ ਰੋਸ ਪ੍ਰਦਰਸ਼ਨ
Ad Position 24
No active advertisement