ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜ਼ੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਵਲੋਂ ਸਾਈਬਰ ਸੁਰੱਖਿਆ ਬਾਰੇ ਸੈਮੀਨਾਰ ਕਰਵਾਇਆ ਗਿਆ | ਸਾਈਬਰ ਸੁਰੱਖਿਆ ਸਿੱਖਿਆ ਪ੍ਰਦਾਨਕਰਤਾ ਟੈੱਕ ਬਰੀਵੇਅਰੀ ਨਾਮਕ ਸੰਸਥਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਟੈੱਕ ਬਰੀਵੇਅਰੀ ਦੇ ਸੰਸਥਾਪਕ ਅਤੇ ਸਹਿ-ਨਿਰਦੇਸ਼ਕ ਅਦਿੱਤਿਆ ਜੈਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਵਿਅਕਤੀ ਰੇਨਸਮਵੇਅਰ ਹਮਲੇ, ਟ੍ਰੋਜਨਜ਼ ਆਦਿ ਦਾ ਸਾਹਮਣਾ ਕਰ ਸਕਦਾ ਹੈ | ਉਨ੍ਹਾਂ ਸਾਈਬਰ ਸੁਰੱਖਿਆ ਦੇ ਆਰਕੀਟੈਕਚਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਇਕ ਸਰਲ ਵੈੱਬਸਾਈਟ ਨੂੰ ਹੈਕ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਟੈੱਕ ਬਰੀਵੇਅਰੀ ਵਿਖੇ ਪ੍ਰਦਾਨ ਕੀਤੇ ਜਾ ਰਹੇ ਕੋਰਸਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਨੈਤਿਕ ਹੈਕਿੰਗ ਅਤੇ ਗ਼ੈਰਕਾਨੂੰਨੀ ਹੈਕਿੰਗ ਦੇ ਅੰਤਰ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਦੱਸਣਯੋਗ ਹੈ ਕਿ ਆਦਿੱਤਿਆ ਜੈਨ ਇਕ ਸਾਈਬਰ ਸੁਰੱਖਿਆ ਪੇਸ਼ੇਵਰ ਹੈ, ਜੋ ਕਿ ਵੀ. ਏ. ਪੀ. ਟੀ. ਅਤੇ ਫੋਰੈਂਸਿਕ ਡੋਮੇਨ ਸਬੰਧੀ ਪੂਰਾ ਗਿਆਨ ਰੱਖਦੇ ਹਨ | 6 ਸਾਲ ਪਹਿਲਾਂ ਦੁਬਈ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਆਪਣੇ ਜਨੂੰਨ ਨੂੰ ਜਾਰੀ ਰੱਖਿਆ ਅਤੇ ਬਹੁਤ ਸਾਰੀਆਂ ਬਹੁ-ਰਾਸ਼ਟਰੀ ਸੰਸਥਾਵਾਂ ਨੂੰ ਆਪਣਾ ਸਮਰਥਨ ਪ੍ਰਦਾਨ ਕੀਤਾ | ਇਸ ਸੈਮੀਨਾਰ ਦਾ ਸੰਚਾਲਨ ਸੀ. ਐਸ. ਈ. ਵਿਭਾਗ ਦੀ ਮੁਖੀ ਡਾ: ਸੋਨੀਆ ਵੱਤਾ ਵਲੋਂ ਕੀਤਾ ਗਿਆ ਅਤੇ ਅੰਤ 'ਚ ਉਨ੍ਹਾਂ ਵਲੋਂ ਹੀ ਮਹਿਮਾਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਸੈਮੀਨਾਰ ਦੁਆਰਾ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ, ਜੋ ਕਿ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ