ਡੇਰਾਬੱਸੀ, 19 ਸਤੰਬਰ (ਗੁਰਮੀਤ ਸਿੰਘ)-ਪਿੰਡ ਭਾਂਖਰਪੁਰ ਵਿਖੇ ਇਕ ਨੌਜਵਾਨ ਵਲੋਂ ਆਪਣੀ ਹੀ ਭੈਣ ਦੀ ਸਹੇਲੀ ਨਾਲ 4 ਸਾਲ ਪਹਿਲਾਂ ਜਬਰ-ਜਨਾਹ ਕਰਨ ਅਤੇ ਹੁਣ ਉਸ ਦੀ ਵੀਡੀਓ ਵਾਇਰਲ ਕਰਨ ਦੇ ਦੋਸ਼ ਹੇਠ ਪੁਲਿਸ ਨੇ 24 ਸਾਲਾ ਹਰਮਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਭਾਂਖਰਪੁਰ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਵੀਰਇੰਦਰ ਸਿੰਘ ਨੇ ਦੱਸਿਆ ਕਿ 15 ਸਾਲਾ ਲੜਕੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਸ ਦੀ ਸਹੇਲੀ ਪਿੰਡ ਭਾਂਖਰਪੁਰ ਵਿਖੇ ਰਹਿੰਦੀ ਹੈ, ਜਿਸ ਦੇ ਘਰ ਉਹ ਅਕਸਰ ਆਉਂਦੀ-ਜਾਂਦੀ ਰਹਿੰਦੀ ਸੀ | ਕਰੀਬ 4 ਸਾਲ ਪਹਿਲਾਂ ਜਦੋਂ ਉਹ ਪੰਜਵੀਂ ਕਲਾਸ 'ਚ ਪੜ੍ਹਦੀ ਸੀ ਤਾਂ ਇਕ ਦਿਨ ਉਹ ਆਪਣੀ ਸਹੇਲੀ ਨੂੰ ਮਿਲਣ ਲਈ ਉਸ ਦੇ ਘਰ ਗਈ ਤਾਂ ਘਰ 'ਚ ਮੌਜੂਦ ਉਸ ਦੀ ਸਹੇਲੀ ਦੇ ਭਰਾ ਨੇ ਬਹਾਨੇ ਨਾਲ ਉਸ ਨੂੰ ਕਮਰੇ 'ਚ ਬੁਲਾ ਲਿਆ ਅਤੇ ਇਕੱਲੇ ਹੋਣ ਦਾ ਫਾਇਦਾ ਚੁਕਦੇ ਹੋਏ ਉਸ ਨਾਲ ਜਬਰ-ਜਨਾਹ ਕੀਤਾ ਅਤੇ ਵੀਡੀਓ ਵੀ ਬਣਾ ਲਈ ਜਿਸ ਦਾ ਉਸ ਨੂੰ ਪਤਾ ਨਹੀਂ ਚੱਲਿਆ | ਉਕਤ ਨੌਜਵਾਨ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ | ਇਸ ਤੋਂ ਬਾਅਦ ਉਕਤ ਨੌਜਵਾਨ ਨੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ ਅਤੇ ਹੁਣ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ | ਇਸ 'ਤੇ ਪੁਲਿਸ ਨੇ ਉਕਤ ਨੌਜਵਾਨ ਿਖ਼ਲਾਫ਼ ਧਾਰਾ 376 ਆਈ. ਪੀ. ਸੀ., ਪੋਸਕੋ ਐਕਟ ਅਤੇ 67 ਆਈ. ਟੀ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ |