ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਪੁਲਿਸ ਸੁਰੱਖਿਆ ਘੇਰਾ ਤੋੜ ਕੇ ਸਟੇਡੀਅਮ ਵਿਖੇ ਸੈਲਫ਼ੀ ਲੈਣ ਪਹੁੰਚੇ 3 ਨੌਜਵਾਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 20-09-2019
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)-ਭਾਰਤ ਤੇ ਦੱਖਣੀ ਅਫ਼ਰੀਕਾ ਦੇ ਵਿਚਕਾਰ ਹੋਏ ਟੀ-20 ਮੈਚ ਦੌਰਾਟ ਮੁਹਾਲੀ ਕਿ੍ਕਟ ਸਟੇਡੀਅਮ ਵਿਖੇ ਪੁਲਿਸ ਦਾ ਸੁਰੱਖਿਆ ਘੇਰਾ ਤੋੜ ਕੇ ਵਿਰਾਟ ਕੋਹਲੀ ਨਾਲ ਜਬਰਦਸਤੀ ਸੈਲਫੀ ਲੈਣ ਦੇ ਲਈ ਮੈਦਾਨ 'ਚ ਪਹੁੰਚੇ 3 ਕ੍ਰਿਕਟ ਪ੍ਰਸੰਸਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਉਕਤ ਨੌਜਵਾਨਾਂ ਦੀ ਪਛਾਣ ਸੰਜੀਤ ਕੁਮਾਰ ਵਾਸੀ ਹਰਿਆਣਾ, ਰਾਜੇਸ਼ ਕੁਮਾਰ ਵਾਸੀ ਰਾਜਸਥਾਨ ਅਤੇ ਪਵਨ ਕੁਮਾਰ ਵਾਸੀ ਮੰਡੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ | ਪੁਲਿਸ ਨੇ ਤਿੰਨਾਂ ਨੌਜਵਾਨਾਂ ਿਖ਼ਲਾਫ਼ ਧਾਰਾ 353, 186, 447 ਦੇ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਚੱਲ ਰਹੇ ਮੈਚ ਦੌਰਾਨ ਇਕ ਨੌਜਵਾਨ ਸੁਰੱਖਿਆ ਘੇਰਾ ਤੋੜ ਕੇ ਸਟੇਡੀਅਮ ਵਿਚ ਜਾ ਵੜਿ੍ਹਆ ਤਾਂ ਉਸ ਨੂੰ ਦੇਖ 2 ਹੋਰ ਨੌਜਵਾਨ ਵਿਰਾਟ ਕੋਹਲੀ ਦੀ ਜਬਰਦਸਤ ਬੱਲੇਬਾਜ਼ੀ ਦੇਖਦੇ ਹੋਏ ਅਤੇ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਸਟੇਡੀਅਮ ਵਿਚ ਜਾ ਵੜ੍ਹੇ | ਅਚਾਨਕ ਸਟੇਡੀਅਮ ਵਿਚ ਵੜ੍ਹੇ ਨੌਜਵਾਨਾਂ ਨੂੰ ਦੇਖ ਕੇ ਇਕ ਵਾਰ ਪਿਚ 'ਤੇ ਤਾਇਨਾਤ ਬੱਲੇਬਾਜ਼ ਵੀ ਡਰ ਗਏ ਅਤੇ ਕੁਝ ਦੇਰ ਲਈ ਮੈਚ ਰੋਕਣਾ ਪਿਆ | ਉਧਰ ਉਕਤ ਨੌਜਵਾਨਾਂ ਨੂੰ ਦੇਖ ਕੇ ਪੁਲਿਸ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਪੁਲਿਸ ਕਰਮਚਾਰੀ ਉਕਤ ਨੌਜਵਾਨਾਂ ਦੇ ਪਿੱਛੇ ਭੱਜੇ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਸਬੰਧਿਤ ਥਾਣਾ ਫੇਜ਼-8 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ | ਇਸ ਸਬੰਧੀ ਕਾਨੂੰਨੀ ਮਾਹਿਰ ਐਡਵੋਕੇਟ ਅਮਰਜੀਤ ਸਿੰਘ ਲੌਾਗੀਆ ਦਾ ਕਹਿਣਾ ਹੈ ਕਿ ਦਰਸ਼ਕਾਂ ਨੂੰ ਮੈਚ ਦਾ ਆਨੰਦ ਮਾਣਨਾ ਚਾਹੀਦਾ ਹੈ ਨਾ ਕਿ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਅਜਿਹੀਆਂ ਗ਼ਲਤ ਹਰਕਤਾਂ ਨਾਲ ਆਪਣੇ ਆਪ ਨੂੰ ਮੁਸੀਬਤ 'ਚ ਪਾਉਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਮੰਡਲ ਖਰੜ ਦੀ ਚੋਣ ਅਗਲੀ ਖ਼ਬਰ ਟੈੱਟ ਦੀ ਪ੍ਰੀਖਿਆ ਨਾ ਹੋਣ ਕਾਰਨ ਬੀ. ਐੱਡ ਪਾਸ ਸਿਖਿਆਰਥੀਆਂ 'ਚ ਵਿਭਾਗ ਪ੍ਰਤੀ ਭਾਰੀ ਰੋਸ
Ad Position 24
No active advertisement