ਚੰਡੀਗੜ੍ਹ, 19 ਸਤੰਬਰ (ਸੁਰਜੀਤ ਸਿੰਘ ਸੱਤੀ)-ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਣ ਨੇ ਗੁੜਗਾਓਾ ਰੈਪਿਡ ਮੈਟਰੋ ਰੇਲ ਲਈ ਦਿੱਲੀ ਰੇਲ ਮੈਟਰੋ ਕਾਰਪੋਰੇਸ਼ਨ (ਡੀ ਐਮ ਆਰ ਸੀ) ਨਾਲ ਕਰਾਰ ਕਰ ਲਿਆ ਹੈ | ਇਹ ਜਾਣਕਾਰੀ ਅੱਜ ਪ੍ਰਾਧੀਕਰਣ ਨੇ ਹਾਈਕੋਰਟ ਵਿਚ ਦਿੱਤੀ ਹੈ | ਹੁਣ ਪ੍ਰਾਧੀਕਰਣ ਅਤੇ ਰੈਪਿਡ ਮੈਟਰੋ ਰੇਲ ਗੁੜਗਾਓਾ ਸਾਊਥ ਲਿਮਿਟਡ ਵਿਚਾਲੇ ਪੁਰਾਣੇ ਕਰਾਰ ਖ਼ਤਮ ਹੋਣ 'ਤੇ ਮੈਟਰੋ ਰੇਲ ਪ੍ਰੋਜੈਕਟ ਸੌਾਪਣ ਦੇ ਕੰਮ ਦੀ ਨਿਗਰਾਨੀ ਲਈ ਹਾਈਕੋਰਟ ਜੱਜ ਲਗਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਇਸ ਲਈ ਪ੍ਰਾਧੀਕਰਣ ਅਤੇ ਮੈਟਰੋ ਕੰਪਨੀ ਨੂੰ ਜੱਜਾਂ ਦੇ ਨਾਂਅ ਦੇਣ ਲਈ ਕਿਹਾ ਗਿਆ ਹੈ ਤੇ ਸੁਣਵਾਈ ਬੁੱਧਵਾਰ ਲਈ ਮੁਲਤਵੀ ਕਰ ਦਿੱਤੀ ਗਈ ਹੈ, ਹਾਲਾਂਕਿ ਮੌਜੂਦਾ ਕੰਪਨੀ ਨੇ ਲੈਣ ਦੇਣ ਦਾ ਫ਼ੈਸਲਾ ਹੋਣ ਤੱਕ ਉਕਤ ਮੈਟਰੋ ਚਲਾਉਣ ਦਾ ਜ਼ਿੰਮੇਵਾਰੀ ਲੈ ਲਈ ਹੈ | ਸੁਣਵਾਈ ਦੌਰਾਨ ਮੌਜੂਦਾ ਕੰਪਨੀ ਨੇ ਕਿਹਾ ਕਿ ਜਿਵੇਂ ਹੀ ਕੰਪਨੀ ਵਲੋਂ ਪ੍ਰੋਜੈਕਟ ਪ੍ਰਾਧੀਕਰਣ ਨੂੰ ਸੌਾਪਿਆ ਜਾਵੇ, ਠੀਕ ਉਸੇ ਵੇਲੇ ਪ੍ਰਾਧੀਕਰਣ ਕੰਪਨੀ ਦਾ ਹਿਸਾਬ ਕਿਤਾਬ ਵੀ ਕਲੀਅਰ ਕਰੇ ਪਰ ਦੂਜੇ ਪਾਸਿਉਂ ਕਿਹਾ ਗਿਆ ਕਿ ਹਿਸਾਬ ਕਿਤਾਬ ਕਲੀਅਰ ਕਰਨ ਨੂੰ ਸਮਾਂ ਲੱਗੇਗਾ | ਇਸੇ 'ਤੇ ਕੰਪਨੀ ਨੇ ਹਿਸਾਬ ਕਿਤਾਬ ਕਲੀਅਰ ਹੋਣ ਤੱਕ ਪ੍ਰੋਜੈਕਟ ਚਲਾਉਣ ਦੀ ਇੱਛਾ ਪ੍ਰਗਟਾਈ | ਇਸ ਉਪਰੰਤ ਬੈਂਚ ਨੇ ਸੁਣਵਾਈ ਬੁੱਧਵਾਰ 'ਤੇ ਪਾ ਦਿੱਤੀ |