ਚੰਡੀਗੜ੍ਹ, 19 ਸਤੰਬਰ (ਆਰ.ਐਸ.ਲਿਬਰੇਟ)-ਅੱਜ ਨਗਰ ਨਿਗਮ ਦੀ ਟੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੁਮੈਨ ਸੈਕਟਰ-26, ਚੰਡੀਗੜ੍ਹ ਵਿਖੇ ਪਲਾਸਟਿਕ ਮੁਕਤ ਸ਼ਹਿਰ ਮੁਹਿੰਮ ਤਹਿਤ ਇਕ ਪ੍ਰੋਗਰਾਮ ਕੀਤਾ | ਟੀਮ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਵਿਰੁੱਧ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਸਕਿੱਟ ਅਤੇ ਪਰਸਪਰ ਸੈਸ਼ਨਾਂ ਵਿਚ ਸ਼ਾਮਿਲ ਕੀਤਾ | ਪਲਾਸਟਿਕ ਦੇ ਬੈਗਾਂ ਨੂੰ ਰਵਾਇਤੀ ਕੱਪੜੇ ਦੇ ਥੈਲਿਆਂ ਲਈ ਉਤਸ਼ਾਹਿਤ ਕਰਨ ਵਾਸਤੇ ਇਕ ਨੁੱਕੜ ਨਾਟਕ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਟੀ-ਸ਼ਰਟ ਅਤੇ ਕੱਪੜੇ ਦੇ ਬੈਗ ਵੰਡੇ ਗਏ |