ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਹਿਊਮਨ ਰਾਈਟਸ ਐਾਡ ਡਿਊਟੀਜ਼ ਵਲੋਂ 'ਸੰਕਲਪ ਸਮਾਵੇਸ਼ ਕਾ' ਥੀਮ ਤਹਿਤ ਇਕ ਸਪੋਰਟਸ ਮੀਟ ਕਰਵਾਈ ਗਈ | ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਸਪੋਰਟਸ ਮੀਟ ਵਿਚ ਪਹੰੁਚ ਕੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਵੱਲੋਂ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਮੱਦਦ ਕੀਤੀ ਜਾਂਦੀ ਰਹੇਗੀ | ਸੈਂਟਰ ਦੇ ਚੇਅਰਪਰਸਨ ਡਾ. ਨਮਿਤਾ ਗੁਪਤਾ ਨੇ ਕਿਹਾ ਕਿ ਇਸ ਸਪੋਰਟਸ ਮੀਟ ਕਰਵਾਉਣ ਦਾ ਮਕਸਦ ਅਪਾਹਜ ਬੱਚਿਆਂ ਨੂੰ ਵੀ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਕਰਵਾਉਣਾ ਹੈ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਧਿਆਨ ਇਨ੍ਹਾਂ ਅਪਾਹਜ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਵੱਲ ਦਿਵਾਉਣਾ ਹੈ | ਸਪੋਰਟਸ ਮੀਟ ਵਿਚ ਵੱਖ-ਵੱਖ ਸਕੂਲਾਂ ਅਤੇ ਆਸ਼ਾਦੀਪ, ਡਿਸਕਵਰ ਏਬਿਲਿਟੀ ਅਤੇ ਜੀ.ਆਰ.ਆਈ.ਆਈ.ਡੀ. ਵਰਗੀਆਂ ਗੈਰ ਸਰਕਾਰੀ ਸੰਸਥਾਵਾਂ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਰਿਲੇਅ ਦੌੜ, ਥਰ੍ਹੀ ਲੈੱਗ ਰੇਸ, 50 ਮੀਟਰ ਦੌੜ, ਸਪੂਨ ਲੈਮਨ ਰੇਸ ਆਦਿ ਸਮੇਤ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਸੈਂਟਰ ਫਾਰ ਹਿਊਮਨ ਰਾਈਟਸ ਦੇ ਵਲੰਟੀਅਰਾਂ ਅਤੇ ਅਪਾਹਜ ਬੱਚਿਆਂ ਨੇ ਭਾਗ ਲਿਆ | ਇਨ੍ਹਾਂ ਗਤੀਵਿਧੀਆਂ ਵਿਚੋਂ ਸਪੂਨ ਲੈਮਨ ਰੇਸ ਵਿਚ ਲਖਵੀਰ, ਓਮ ਪ੍ਰਕਾਸ਼, ਬੁਲਬੁਲ ਅਤੇ ਜਯੋਤੀ ਨੇ ਜਿੱਤ ਹਾਸਲ ਕੀਤੀ | 50 ਮੀਟਰ ਦੌੜ ਵਿਚ ਵਿੱਕੀ ਅਤੇ ਅਕਸ਼ੇ; ਥਰ੍ਹੀ ਲੈੱਗ ਰੇਸ ਵਿਚ ਭਾਵਨਾ, ਅਨਮੋਲ, ਮਨਪ੍ਰੀਤ, ਰਮਨ; ਪੁਰਸ਼ਾਂ ਦੀ ਰਿਲੇਅ ਦੌੜ ਵਿਚ ਅਭਿਸ਼ੇਕ ਕੋਹਲੀ, ਤਨਵੀਰ, ਤੁਸ਼ਾਰ, ਨਿਤਿਨ, ਜਤਿਨ, ਹਰਮਨ ਅਤੇ ਤੇਜਿੰਦਰ ਨੇ ਜਿੱਤ ਹਾਸਿਲ ਕੀਤੀ | ਵੁਮੈਨ ਰਿਲੇਅ ਦੌੜ ਵਿਚ ਅੰਸ਼ਿਕਾ, ਰੰਜੂ, ਅਨਾਇਆ, ਕਲਪਨਾ ਅਤੇ ਪੂਰਵਾ ਨੇ ਜਿੱਤ ਹਾਸਲ ਕੀਤੀ | ਇਸ ਮੌਕੇ ਡਾ. ਪਰਮਿੰਦਰ ਸਿੰਘ ਡਾਇਰੈਕਟਰ ਸਪੋਰਟਸ ਵਿਭਾਗ, ਡਾ. ਰਾਕੇਸ਼ ਮਲਿਕ ਡਿਪਟੀ ਡਾਇਰੈਕਟਰ ਸਪੋਰਟਸ, ਡਾ. ਨੀਰੂ ਮਲਿਕ ਪੀ.ਯੂ. ਫੈਲੋ, ਪ੍ਰੋ. ਰਾਕੇਸ਼ ਮਹਿੰਦਰਾ, ਡਾ. ਪਰਵੀਨ ਗੋਇਲ, ਮਿਸ ਸ਼ੀਤਲ ਨੇਗੀ, ਹਰਮਨਜੀਤ ਗਿੱਲ ਅਤੇ ਜਗਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ | ਫਾਈਨਾਂਸ ਅਤੇ ਵਿਕਾਸ ਅਫ਼ਸਰ ਵਿਕਰਮ ਨਈਅਰ, ਪ੍ਰੋ. ਇਮੈਨੁਅਲ ਨਾਹਰ ਅਤੇ ਪ੍ਰੋ. ਨੀਨਾ ਕਪਲਾਸ਼ ਵਲੋਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਸੈਂਟਰ ਫ਼ਾਰ ਹਿਊਮਨ ਰਾਈਟਸ ਐਾਡ ਡਿਊਟੀਜ਼ ਪੰਜਾਬ ਯੂਨੀਵਰਸਿਟੀ ਵੱਲੋਂ 'ਸੰਕਲਪ ਸਮਾਵੇਸ਼ ਕਾ' ਥੀਮ ਤਹਿਤ ਇੱਕ ਸਪੋਰਟਸ ਮੀਟ ਕਰਵਾਈ ਗਈ |