ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਸ਼ਹਿਰ ਵਾਸੀਆਂ ਦੀਆਂ ਬਿਜਲੀ ਸਪਲਾਈ ਸਬੰਧੀ ਸਮ ੱਸਿਆਵਾਂ ਨੂੰ ਦੂਰ ਕਰਨ ਲਈ ਕੰਮ ਜੰਗੀ ਪੱਧਰ 'ਤੇ ਜਾਰੀ

Ad Position 21
No active advertisement
ਅਜੀਤ ਡੈਸਕ 20-09-2019
ਕਰੀਬ 2 ਕਰੋੜ ਦੀ ਰਾਸ਼ੀ ਨਾਂਲ ਸਥਾਪਿਤ ਕੀਤੇ ਜਾ ਰਹੇ ਨੇ ਨਵੇਂ ਟਰਾਂਸਫਾਰਮਰ ਅਤੇ ਹੋਰ ਲੋੜੀਂਦੇ ਬਿਜਲੀ ਉਪਕਰਨ
ਕੁਰਾਲੀ, 19 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਵਾਸੀਆਂ ਨੂੰ ਬਿਜਲੀ ਸਪਲਾਈ ਦੌਰਾਨ ਆਉਂਦੀਆਂ ਦਿੱਕਤਾਂ ਤੋਂ ਨਿਜ਼ਾਤ ਦਿਵਾਉਣ ਦੇ ਮਨੋਰਥ ਨਾਲ ਸਰਕਾਰ ਵਲੋਂ 2 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕਰਦੇ ਹੋਏ ਨਵੇਂ ਟਰਾਂਸਫਾਰਮਰ ਅਤੇ ਹੋਰ ਲੋੜੀਂਦੇ ਬਿਜਲੀ ਉਪਕਰਨਾਂ ਨੂੰ ਸਥਾਪਿਤ ਕਰਨ ਦਾ ਕੰਮ ਜੰਗ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ | ਪਾਵਰਕਾਮ ਵਲੋਂ ਆਈ. ਪੀ. ਡੀ. ਐਸ. ਪ੍ਰੋਜੈਕਟ ਦੇ ਤਹਿਤ ਸ਼ੁਰੂ ਕੀਤੇ ਗਏ ਇਨ੍ਹਾਂ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਿਭਾਗ ਦੇ ਇੰਜ: ਐਨ. ਕੇ. ਸ਼ਰਮਾ ਡਾਇਰੈਕਟਰ (ਡੀ. ਐਸ.) ਦੀ ਅਗਵਾਈ ਵਿਚ ਅਧਿਕਾਰੀਆਂ ਦੀ ਇਕ ਟੀਮ ਵਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਇੰਜ: ਸ਼ਰਮਾ ਨੇ ਦੱਸਿਆ ਕਿ ਸਰਕਾਰ ਵਲੋਂ ਰਾਜ ਭਰ ਅੰਦਰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਮਨੋਰਥ ਨਾਲ ਸਾਢੇ ਤਿੰਨ ਸੌ ਕਰੋੜ ਤੋਂ ਵਧੇਰੇ ਦੀ ਰਾਸ਼ੀ ਇਸ ਪ੍ਰੋਜੈਕਟ 'ਤੇ ਖਰਚ ਕੀਤੀ ਜਾ ਰਹੀ ਹੈ | ਇਸੇ ਦੌਰਾਨ ਵਿਭਾਗ ਦੇ ਸਥਾਨਕ ਐਸ. ਡੀ. ਓ. ਰਣਧੀਰ ਸਿੰਘ ਨੇ ਦੱਸਿਆ ਕਿ ਆਈ. ਪੀ. ਡੀ. ਐਸ. ਪ੍ਰੋਜੈਕਟ ਦੇ ਤਹਿਤ ਸ਼ਹਿਰ ਵਿਚ ਬਿਜਲੀ ਉਪਕਰਨਾਂ ਦੇ ਨਵੀਨੀਕਰਨ ਲਈ ਦੋ ਕਰੋੜ ਤੋਂ ਵਧੇਰੇ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਸ਼ਹਿਰ ਵਿਚ ਤਿੰਨ ਦਰਜਨ ਦੇ ਕਰੀਬ ਬਿਜਲੀ ਟਰਾਂਸਫਾਰਮਰਾਂ ਦੀ ਹਾਲਤ ਸੁਧਾਰਨ ਸਮੇਤ ਲੋੜ ਅਨੁਸਾਰ ਨਵੇਂ ਟਰਾਂਸਫਾਰਮਰ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਸ਼ਹਿਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਸਥਾਨਕ ਪਾਵਰਕਾਮ ਅਧੀਨ ਆਉਂਦੇ ਇਲਾਕੇ ਵਿਚ ਕਰੀਬ 16 ਕਿੱਲੋਮੀਟਰ ਦੀਆਂ ਨਵੀਂਆਂ 11 ਕੇ. ਵੀ. ਲਾਈਨਾਂ ਤੋਂ ਇਲਾਵਾ 9 ਕਿੱਲੋਮੀਟਰ ਐਲ. ਟੀ. ਕੇਬਲਾਂ ਵਿਛਾਈਆਂ ਜਾਣਗੀਆਂ | ਇਸ ਤੋਂ ਇਲਾਵਾ 450 ਤੋਂ ਵਧੇਰੇ ਬਿਜਲੀ ਦੇ ਖੰਭੇ ਅਤੇ ਇਕ ਕਿੱਲੋਮੀਟਰ ਤੱਕ ਦੀ ਭੂਮੀਗਤ ਐਲ. ਟੀ. ਕੇਬਲ ਅਤੇ ਕਰੀਬ 2 ਕਿੱਲੋਮੀਟਰ 11 ਕੇ. ਵੀ. ਦੀਆਂ ਨਵੀਂਆ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ 31 ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ | ਉਨ੍ਹਾਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ | ਇਸੇ ਦੌਰਾਨ ਵਿਭਾਗ ਦੀ ਟੀਮ ਨੇ ਜਾਰੀ ਕੰਮਾਂ ਦਾ ਜਾਇਜ਼ਾ ਲੈਂਦਿਆਂ ਸਬੰਧਿਤ ਕਰਮਚਾਰੀਆਂ ਨੂੰ ਜਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਇੰਜ: ਪਰਮਜੀਤ ਸਿੰਘ ਬੈਂਸ ਡਿਪਟੀ ਚੀਫ਼ ਇੰਜ: ਰੂਪਨਗਰ, ਇੰਜ: ਚਰਨਜੀਤ ਸਿੰਘ ਹਜੂਰੀਆ ਐਡੀਸ਼ਨਲ ਐਸ. ਸੀ. (ਏ. ਪੀ. ਡੀ. ਆਰ. ਪੀ.) ਮੁਹਾਲੀ, ਇੰਜ: ਰਣਧੀਰ ਸਿੰਘ ਐਸ. ਡੀ. ਓ. ਕੁਰਾਲੀ, ਰੋਹਿਤ ਵਸ਼ਿਸ਼ਟ ਮੁਹਾਲੀ, ਗੁਰਦੀਪ ਸਿੰਘ ਜੇ. ਈ., ਜਸਵੰਤ ਸਿੰਘ ਆਦਿ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖਾਲੀ ਪਈਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਥਾਵਾਂ ਨੂੰ ਸਫ਼ਾਈ ਆਦਿ ਲਈ ਸੰਸਥਾਵਾਂ ਨੂੰ ਆਰਜ਼ੀ ਤੌਰ 'ਤੇ ਸੌਾਪਿਆ ਜਾਵੇ-ਧਨ... ਅਗਲੀ ਖ਼ਬਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ
Ad Position 24
No active advertisement