ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਅਵਾਰਾ ਪਸ਼ੂ ਦੀ ਲਪੇਟ 'ਚ ਆਉਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ <br/>

Ad Position 21
No active advertisement
ਕੁਰਾਲੀ ਦੇ ਚੰਡੀਗੜ੍ਹ ਮਾਰਗ 'ਤੇ ਅਵਾਰਾ ਪਸ਼ੂ ਦੀ ਲਪੇਟ 'ਚ ਆਉਣ ਕਾਰਨ ਨੁਕਸਾਨੀ ਗਈ ਕਾਰ | ਤਸਵੀਰ : ਹਰਪ੍ਰੀਤ ਸਿੰਘ <br/> 20-09-2019
ਕੁਰਾਲੀ, 19 ਸਤੰਬਰ (ਹਰਪ੍ਰੀਤ ਸਿੰਘ)-ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਲੋਕਾਂ ਲਈ ਜਾਨ ਦਾ ਖੋਅ ਬਣਦੀ ਜਾ ਰਹੀ ਹੈ | ਇਨ੍ਹਾਂ ਪਸ਼ੂਆਂ ਦੀ ਲਪੇਟ ਵਿਚ ਆਉਣ ਕਰਕੇ ਬੀਤੇ ਦਿਨੀਂ ਇਕ ਹੋਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਵਿਚ ਸਵਾਰ ਦੋ ਮਹਿਲਾਵਾਂ ਨੂੰ ਗੁੱਝੀਆਂ ਸੱਟਾਂ ਆਈਆਂ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਮਰਨਦੀਪ ਕੌਰ ਰੰਧਾਵਾ ਤੇ ਅਰਵਿੰਦਰ ਕੌਰ ਸੋਢੀ ਵਾਸੀ ਕੁਰਾਲੀ ਨੇ ਦੱਸਿਆ ਕਿ ਸ਼ਹਿਰ ਦੀ ਹੱਦ ਵਿਚ ਚੰਡੀਗੜ੍ਹ ਮਾਰਗ 'ਤੇ ਐਚ. ਡੀ. ਐਫ. ਸੀ. ਬੈਂਕ ਨੇੜੇ ਸੜਕ 'ਤੇ ਘੁੰਮ ਰਿਹਾ ਇਕ ਅਵਾਰਾ ਪਸ਼ੂ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਆ ਗਿਆ, ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਸਿਮਰਨਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਇਸ ਕਾਰਨ ਜਿੱਥੇ ਉਨ੍ਹਾਂ ਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਉਥੇ ਹੀ ਉਨ੍ਹਾਂ ਨੂੰ ਗੱੁਝੀਆਂ ਸੱਟਾਂ ਵੀ ਆਈਆਂ ਹਨ | ਸਿਮਰਨਦੀਪ ਕੌਰ ਰੰਧਾਵਾ ਨੇ ਕਿਹਾ ਕਿ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਕਾਰਨ ਹੋਏ ਨੁਕਸਾਨ ਦੀ ਪ੍ਰਸ਼ਾਸਨ ਤੋਂ ਪੂਰਤੀ ਲਈ ਉਹ ਅਦਾਲਤ ਦਾ ਦਰਵਾਜਾ ਵੀ ਖੜ੍ਹਕਾਉਣਗੇ | ਇਸੇ ਦੌਰਾਨ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਕੌਾਸਲ ਟੀਮ ਨੇ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਜ਼ਬਤ ਕਰ ਕੇ ਕੱਟੇ ਚਲਾਨ <br/>
Ad Position 24
No active advertisement