ਐੱਸ. ਏ. ਐੱਸ. ਨਗਰ, 19 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)-ਕੈਪਟਨ ਸਰਕਾਰ ਵਲੋਂ ਪੁੱਡਾ ਭਵਨ ਵਿਖੇ ਫੈਲੇ ਭਿ੍ਸ਼ਟਾਚਾਰ ਵਿਰੁੱਧ ਪਿਛਲੇ ਸਮੇਂ ਕੀਤੀ ਗਈ ਕਾਰਵਾਈ ਤੋਂ ਬਾਅਦ ਆਸ ਦੀ ਕਿਰਨ ਜਾਗੀ ਸੀ, ਪਰ ਪਿਛਲੇ ਦਿਨੀਂ ਇਕ ਔਰਤ ਵਲੋਂ ਆਪਣੇ ਆਪ ਨੂੰ ਗਮਾਡਾ ਦੀ ਕਰਮਚਾਰੀ ਦੱਸ ਕੇ ਲੋਕਾਂ ਤੋਂ ਪੈਸੇ ਬਟੌਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਲੋਕਾਂ ਦੀ ਆਸ ਧੁੰਦਲੀ ਹੋ ਗਈ ਹੈ | ਇਸ ਔਰਤ ਦੇ ਮਾਮਲੇ ਸਮੇਤ ਹੋਰ ਕਈ ਅਜਿਹੇ ਮਾਮਲੇ ਹਨ ਜਿਨ੍ਹਾਂ 'ਚ ਕਿਸੇ ਨੂੰ ਜਵਾਬਦੇਹ ਨਹੀਂ ਬਣਾਇਆ ਜਾ ਰਿਹਾ | ਹਰ ਵਾਰ ਕੋਈ ਭਿ੍ਸ਼ਟਾਚਾਰ ਦਾ ਮਾਮਲੇ ਸਾਹਮਣੇ ਆਉਣ 'ਤੇ ਉਸ ਿਖ਼ਲਾਫ਼ ਹੋਣ ਵਾਲੀ ਕਾਰਵਾਈ ਤੋਂ ਬਾਅਦ ਆਮ ਲੋਕਾਂ ਨੂੰ ਲਗਦਾ ਹੈ ਕਿ ਹੁਣ ਪੁੱਡਾ/ਗਮਾਡਾ ਵਿਚ ਭਿ੍ਸ਼ਟ ਲੋਕਾਂ ਦੀ ਖੈਰ ਨਹੀਂ ਪਰ ਵਿਭਾਗ ਵਿਚ ਚੋਰ ਮੋਰੀਆਂ ਰਾਹੀਂ ਲੋਕਾਂ ਦਾ ਕੰਮ ਅਟਕਾ ਕੇ ਪੈਸੇ ਬਟੋਰਨ ਵਾਲੇ ਕਰਮਚਾਰੀ ਹੁਣ ਫਿਰ ਸਿਰ ਚੁੱਕਣ ਲੱਗ ਪਏ ਹਨ | ਗਮਾਡਾ 'ਚ ਭਿ੍ਸ਼ਟਾਚਾਰ ਦਾ ਗ੍ਰਾਫ ਇੰਨਾ ਉੱਚਾ ਉੱਠ ਗਿਆ ਹੈ ਕਿ ਗਮਾਡਾ 'ਚ ਕੰਮ ਕਰਵਾਉਣਾ ਕਿਸੇ ਦੇ ਵਸ ਦੀ ਗੱਲ ਨਹੀਂ ਰਹੀ | ਲੋਕਾਂ ਦਾ ਕਹਿਣਾ ਹੈ ਕਿ ਔਰਤ ਵਾਲੇ ਮਾਮਲੇ ਦੀ ਵੀ ਨਿਰਪੱਖ ਜਾਂਚ ਕਰਦਿਆਂ ਸਬੰਧਿਤ ਲੋਕਾਂ ਨੂੰ ਸਜ਼ਾ ਜਰੂਰ ਦਿੱਤੀ ਜਾਣੀ ਚਾਹੀਦੀ ਹੈ | ਪੰਜਾਬ ਦੀ ਵੱਡੀ ਵਿਕਾਸ ਅਥਾਰਟੀ ਪੁੱਡਾ ਭਵਨ ਫੇਸ-8 ਮੁਹਾਲੀ ਨਾਲ ਹਰ ਉਸ ਵਿਅਕਤੀ ਦਾ ਵਾਸਤਾ ਪੈਂਦਾ ਹੈ ਜਿਸ ਨੇ ਪੰਜਾਬ ਤੋਂ ਇਲਾਵਾ ਮੁਹਾਲੀ ਵਿਚ ਪ੍ਰਾਪਰਟੀ ਖ਼ਰੀਦਣੀ/ਵੇਚਣੀ ਜਾਂ ਆਪਣਾ ਘਰ ਬਣਾਉਣਾ ਹੋਵੇ | ਇੱਥੇ ਕੰਮਕਾਰ ਦੀ ਢਿੱਲੀ ਕਾਰਗੁਜਾਰੀ ਅਤੇ ਭਿ੍ਸ਼ਟਾਚਾਰ ਦੀ ਭਰਮਾਰ ਹੋਣ ਕਰਕੇ ਇਹ ਦਫ਼ਤਰ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ | ਪੁੱਡਾ ਭਵਨ ਵਿਖੇ ਭਿ੍ਸ਼ਟਾਚਾਰ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ ਅਤੇ ਖਾਸ ਕਰਕੇ ਕਿਸਾਨ ਵਰਗ ਨੂੰ ਇਸ ਦਾ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਆਪੋ ਆਪਣੀਆਂ ਐਕਵਾਇਰ ਹੋਈਆਂ ਜ਼ਮੀਨਾਂ ਦੇ ਪੈਸੇ ਅਤੇ ਲੈਂਡ ਪੂਿਲੰਗ ਤਹਿਤ ਪਲਾਟ ਆਦਿ ਮਿਲਣ ਦੀ ਆਸ 'ਚ ਉਹ ਦਫ਼ਤਰੀ ਕਰਮਚਾਰੀਆਂ ਦੇ ਧੱਕੇ ਚੜ੍ਹ ਜਾਂਦੇ ਹਨ | ਲੋਕਾਂ ਨੇ ਮੰਗ ਕੀਤੀ ਕਿ ਪੁੱਡਾ ਭਵਨ ਵਿਖੇ ਵੱਖ-ਵੱਖ ਵਿਭਾਗਾਂ ਵਿਚ ਫੈਲ ਰਹੇ ਭਿ੍ਸ਼ਟਾਚਾਰ ਨੂੰ ਰੋਕਣ ਦੇ ਲਈ ਮਹੀਨੇ ਦੇ ਇਕ ਦਿਨ ਮੁੱਖ ਮੰਤਰੀ ਜਾਂ ਵਿਭਾਗ ਦੇ ਮੰਤਰੀ ਇਸ ਦੀ ਸਾਰ ਲੈਣ | ਭਾਵੇਂ ਕਿ ਪਿਛਲੇ ਕਾਫੀ ਸਮੇਂ ਤੋਂ ਇਧਰ ਵਿਜੀਲੈਂਸ ਦੀ ਟੀਮ ਵਲੋਂ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ 'ਚ ਨਜਰ ਰੱਖੀ ਜਾ ਰਹੀ ਹੈ, ਪਰ ਅਜੇ ਵੀ ਵੱਡੇ ਮਾਸਟਰ ਮਾਈਾਡ ਉਨ੍ਹਾਂ ਦੀ ਗਿ੍ਫ਼ਤ ਤੋਂ ਬਾਹਰ ਹਨ |