ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਸੀ. ਜੀ. ਸੀ. ਝੰਜੇੜੀ ਕੈਂਪਸ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>

Ad Position 21
No active advertisement
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਵਿਖੇ ਮਨਾਏ ਗਏ ਬਸੰਤ ਪੰਚਮੀ ਦੇ ਤਿਉਹਾਰ ਦੌਰਾਨ ਸਜ਼ੀਆਂ ਵਿਦਿਆਰਥਣਾਂ | ਤਸਵੀਰ : ਦਵਿੰਦਰ ਸਿੰਘ <br/> 30-01-2020
ਐੱਸ. ਏ. ਐੱਸ. ਨਗਰ, 29 ਜਨਵਰੀ (ਕੇ. ਐੱਸ. ਰਾਣਾ)-ਬਸੰਤ ਰੁੱਤ ਦੇ ਸਵਾਗਤ ਅਤੇ ਠੰਢ ਦੇ ਖ਼ਤਮ ਹੋਣ ਦਾ ਸੁਨੇਹਾ ਦੇਣ ਵਾਲੇ ਤਿਉਹਾਰ ਬਸੰਤ ਪੰਚਮੀ ਦਾ ਦਿਹਾੜਾ ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਵਿਖੇ ਖੂਬ ਰੌਣਕਾਂ ਖ਼ੁਸ਼ੀਆਂ ਭਰੇ ਅੰਦਾਜ਼ 'ਚ ਮਨਾਇਆ ਗਿਆ | ਇਸ ਮੌਕੇ ਸੀ. ਜੀ. ਸੀ. ਗਰੁੱਪ ਦੇ ਪੈ੍ਰਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਰੋਹ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ, ਜਿਸਤੋਂ ਬਾਅਦ ਵਿਦਿਆਰਥੀਆਂ ਨੇ ਪੀਲੇ ਰੰਗ ਦੇ ਪਹਿਰਾਵਿਆਂ 'ਚ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ | ਇਸਦੇ ਨਾਲ ਹੀ ਝੰਜੇੜੀ ਕੈਂਪਸ ਨੂੰ ਪੀਲੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ | ਇਕ ਪਾਸੇ ਜਿਥੇ ਵਿਦਿਆਰਥੀਆਂ ਨੇ ਜਿਥੇ ਪੱਛਮੀ ਡਾਂਸ ਨਾਲ ਖੂਬ ਰੰਗ ਬੰਨਿਆਂ, ਉਥੇ ਹੀ ਭਾਰਤੀ ਡਾਂਸ ਦੇ ਰੂਪ ਵੀ ਸਟੇਜ 'ਤੇ ਦੇਖਣ ਨੂੰ ਮਿਲੇ | ਕੈਂਪਸ 'ਚ ਲੜਕੀਆਂ ਦਾ ਗਿੱਧਾ ਸਭ ਤੋਂ ਯਾਦਗਾਰੀ ਰਿਹਾ | ਬਸੰਤ ਦੇ ਇਸ ਤਿਉਹਾਰ ਦਾ ਜਿਥੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ, ਉਥੇ ਹੀ ਅਧਿਆਪਕਾਂ ਨੇ ਵੀ ਸਟੇਜ 'ਤੇ ਆਪਣੀ ਪੇਸ਼ਕਾਰੀ ਕਰਕੇ ਇਸ ਦਿਨ ਨੂੰ ਇਕ ਯਾਦਗਾਰੀ ਦਿਨ ਬਣਾ ਦਿੱਤਾ | ਇਸ ਮੌਕੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਮੂਹ ਵਿਦਿਆਰਥੀਆਂ ਨੂੰ ਬਸੰਤ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦਿਨ ਦੇ ਇਤਿਹਾਸਕ ਮਹੱਤਵ ਬਾਰੇ ਸਮੂਹ ਵਿਦਿਆਰਥੀਆਂ ਨੂੰ ਚਾਨਣਾ ਪਾਇਆ | ਇਸ ਦੇ ਨਾਲ ਵਿਦਿਆਰਥੀਆਂ ਨੇ ਰੰਗ ਬਰੰਗੀਆਂ ਪਤੰਗਾਂ ਚੜਾ ਕੇ ਪਤੰਗਬਾਜ਼ੀ ਵੀ ਕੀਤੀ ਅਤੇ ਇਸ 'ਚ ਉਨ੍ਹਾਂ ਦੇ ਅਧਿਆਪਕਾਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨਾਲ ਪਤੰਗਬਾਜ਼ੀ ਦੇ ਪੇਚ ਲੜਾਏ | ਇਸ ਦੌਰਾਨ

Ad Position 22
No active advertisement
ਪਿਛਲੀ ਖ਼ਬਰ ਭਾਜਪਾ ਕੌਾਸਲਰਾਂ ਵਲੋਂ ਮੰਤਰੀ 'ਤੇ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਰੁਕਾਵਟਾਂ ਖੜ੍ਹੀਆਂ ਕਰਨ ਦਾ ਦੋਸ਼ <br/> ਅਗਲੀ ਖ਼ਬਰ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ 'ਚ ਜ਼ਿਲ੍ਹਾ ਯੂਥ ਕਾਂਗਰਸ ਮੁਹਾਲੀ ਦੀ ਮੀਟਿੰਗ <br/>
Ad Position 24
No active advertisement