ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਚਾਇਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ <br/>

Ad Position 21
No active advertisement
ਕੁਰਾਲੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਜ਼ਖ਼ਮੀਂ ਨੌਜਾਵਾਨ ਹਾਦਸੇ ਸਾਬੰਧੀ ਜਾਣਕਾਰੀ ਦਿੰਦਾ ਹੋਇਆ | ਤਸਵੀਰ: ਬਿੱਲਾ ਅਕਾਲਗੜ੍ਹੀਆ <br/> 30-01-2020
ਕੁਰਾਲੀ, 29 ਜਨਵਰੀ (ਬਿੱਲਾ ਅਕਾਲਗੜ੍ਹੀਆ)-ਸਥਾਨਕ ਰੋਪੜ ਮਾਰਗ 'ਤੇ ਸਥਿਤ ਰੇਲਵੇ ਪੁਲ 'ਤੇ ਇਕ ਨੌਜਵਾਨ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਪਿੰਡ ਬੰਨਮਾਜਰਾ ਵਾਸੀ ਜਖਮੀਂ ਨੋਜਵਾਨ ਨੇ ਦੱਸਿਆ ਕਿ ਉਹ ਅਪਣੇ ਮੋਟਰ ਸਾਇਕਲ ਤੇ ਕੁਰਾਲੀ ਤੋਂ ਪਿੰਡ ਬੰਨਮਾਜਰਾ ਜਾ ਰਿਹਾ ਸੀ, ਪਰੰਤੂ ਜਦੋਂ ਉਹ ਰੋਪੜ ਰੇਲਵੇ ਪੁਲ ਤੇ ਪਹੁਚਿਆਂ ਤਾਂ ਅਚਾਨਕ ਪਤੰਗ ਵਾਲੀ ਚਾਇਨਾ ਡੋਰ ਉਸਦੇ ਗਲ ਵਿੱਚ ਆ ਫਸ ਗਈ, ਜਿਸ ਨੇ ਗਲਾ ਚੀਰ ਦਿੱਤਾ | ਮੌਕੇ ਤੇ ਰਾਹਗੀਰਾਂ ਨੇ ਜ਼ਖਮੀਂ ਹਾਲਤ ਵਿੱਚ ਸਥਾਨਕ ਸਿਵਲ ਹਪਤਾਲ ਵਿਖੇ ਇਲਾਜ ਲਈ ਲਿਆਂਦਾ , ਜਿੱਥੇ ਡਾਕਟਰਾਂ ਨੇ ਗਲ ਤੇ ਪਏ ਡੁੰਘੇ ਜਖਮਾਂ ਨੂੰ ਟਾਂਕੇ ਅਤੇ ਹੋਰ ਇਲਾਜ ਕਰਕੇ ਛੱੁਟੀ ਕਰ ਦਿੱਤੀ ਹੈ | ਉਨਾਂ ਦੱਸਿਆ ਕਿ ਪੁਲ ਤੇ ਟੈ੍ਰਫਿਕ ਜਿਆਦਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ | ਇਸ ਸਬੰਧੀ ਇਲਾਕੇ ਦੇ ਮੋਹਤਬਰ ਸ੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਸਮਾਜ ਸੇਵੀ ਸੁਖਜਿੰਦਰ ਸਿੰਘ ਮਾਵੀ, ਕੌਸਲਰ ਬਹਾਦਰ ਸਿੰਘ, ਰਵਿੰਦਰ ਸਿੰਘ ਬਿੱਲਾ, ਦਲਜੀਤ ਸਿੰਘ ਸਰਪੰਚ ਰਤਨਗੜ੍ਹ ਸਿੰਬਲ, ਡਾਕਟਰ ਰਾਜਿੰਦਰ ਸਿੰਘ ਚੌਧਰੀ, ਲਖਵੀਰ ਸਿੰਘ ਬਿੱਟੂ ਗੋਸਲਾਂ ਅਤੇ ਹੋਰ ਇਲਾਕੇ ਦੇ ਮੁਹਤਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਤੇ ਪੂਰਨ ਤੌਰ ਤੇ ਪਾਬੰਧੀ ਲਗਾਈ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸ਼ਾਸਤਰੀ ਸਕੂਲ ਫੇਜ਼-1 ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਭਾਜਪਾ ਕੌਾਸਲਰਾਂ ਵਲੋਂ ਮੰਤਰੀ 'ਤੇ ਸ਼ਹਿਰ ਦੇ ਵਿਕਾਸ ਕਾਰਜਾਂ 'ਚ ਰੁਕਾਵਟਾਂ ਖੜ੍ਹੀਆਂ ਕਰਨ ਦਾ ਦੋਸ਼ <br/>
Ad Position 24
No active advertisement