ਖਰੜ, 29 ਜਨਵਰੀ (ਗੁਰਮੁੱਖ ਸਿੰਘ ਮਾਨ)-ਗਿਲਕੋ ਗਰੁੱਪ ਵਲੋਂ ਪੰਜਾਬ ਨੂੰ ਡਰੱਗ ਫਰੀ ਬਣਾਉਣ ਲਈ ਗਿਲਕੋ ਪਾਰਕ ਹਿਲਸ ਪੰਜਾਬ ਵਿੰਟਰ ਆਫ ਮੈਰਾਥਨ ਮੁਕਾਬਲਾ ਕਰਵਾਇਆ ਗਿਆ | ਇਸ ਮੈਰਾਥਨ ਵਿਚ ਸੈਂਕੜੇ ਪ੍ਰਤੀਯੋਗੀਆਂ ਨੇ ਭਾਗ ਲਿਆ | ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਤੀਯੋਗੀਆਂ ਨੇ ਗਿਲਕੋ ਪਾਰਕ ਹਿਲਸ 'ਚ ਵਾਰਮਅੱਪ ਕੀਤਾ | ਮੁਕਾਬਲੇ 'ਚ ਹਾਫ ਮੈਰਾਥਨ, 10 ਕਿੱਲੋਮੀਟਰ, 5 ਕਿੱਲੋਮੀਟਰ ਦਾ ਕੀਤਾ ਗਿਆ | ਸਵੇਰੇ 6 ਵਜੇ ਗਿਲਕੋ ਪਾਰਕ ਹਿਲਸ ਤੋਂ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਈ ਗਈ | ਇਸ ਤੋਂ ਬਾਅਦ ਦੌੜਾਕਾਂ ਨੇ ਨਿਰਧਾਰਤ ਰਸਤਿਆਂ 'ਤੇ ਦੌੜਨਾਂ ਸ਼ੁਰੂ ਕੀਤਾ | ਉਨ੍ਹਾਂ ਰਸਤਿਆਂ 'ਤੇ ਥਾਂ-ਥਾਂ ਵਾਲੰਟੀਅਰਸ ਅਤੇ ਦੌੜਾਕਾਂ ਦੇ ਸਪੋਰਟਰ ਮੌਜ਼ੂਦ ਰਹੇ ਅਤੇ ਉਨ੍ਹਾਂ ਨੂੰ ਪਾਣੀ ਅਤੇ ਜੂਸ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ | ਹਾਫ ਮੈਰਾਥਨ ਨੂੰ 01 ਘੰਟੇ 27 ਮਿੰਟ 'ਚ ਪੂਰਾ ਕਰਕੇ ਸੁਖਦੇਵ ਸਿੰਘ ਜੇਤੂ ਰਹੇ ਉੱਥੇ ਹੀ 2 ਘੰਟਾਂ 10 ਮਿੰਟ 'ਚ ਦੌੜ ਪੂਰੀ ਕਰਕੇ ਮਹਿਲਾ ਵਰਗ ਦੀ ਜੇਤੂ ਨੀਲਮ ਆਰੀਅਨ ਰਹੀ | 10 ਕਿੱਲੋਮੀਟਰ ਨੂੰ 45 ਮਿੰਟਾਂ 'ਚ ਪੂਰਾ ਕਰਕੇ ਰਮਿੰਦਰ ਭਾਟੀਆ ਅਤੇ 5 ਕਿੱਲੋਮੀਟਰ ਨੂੰ 22 ਮਿੰਟ 'ਚ ਪੂਰਾ ਕਰਕੇ ਪ੍ਰਵੀਨ ਸਿੰਘ ਜੇਤੂ ਰਹੇ, ਉੱਥੇ ਹੀ 10 ਕਿਲੋਮੀਟਰ 01 ਘੰਟਾਂ 'ਚ ਪੂਰੀ ਕਰਕੇ ਸਵਾਤੀ ਮਿੱਤਲ ਅਤੇ 5 ਕਿੱਲੋਮੀਟਰ ਨੂੰ 29 ਮਿੰਟਾਂ 'ਚ ਪੂਰਾ ਕਰਕੇ ਰਾਖੀ ਸ਼ਰਮਾ ਜੇਤੂ ਰਹੇ | ਪੰਜਾਬ ਵਿੰਟਰ ਹਾਫ ਮੈਰਾਥਨ ਮੁਕਾਬਲੇ ਦੀ ਸਮਾਪਤੀ ਗਿਲਕੋ ਪਾਰਕ ਹਿਲਸ 'ਚ ਹੋਈ, ਜਿਥੇ ਗਿਲਕੋ ਗਰੁੱਪ ਦੇ ਸੀ. ਐੱਮ. ਡੀ. ਰਣਜੀਤ ਸਿੰਘ ਗਿੱਲ ਅਤੇ ਐਗਜੀਕਿਊਟਿਵ ਡਾਇਰੈਕਟਰ ਤੇਜਪ੍ਰੀਤ ਸਿੰਘ ਗਿੱਲ ਨੇ ਜੇਤੂਆਂ ਨੂੰ ਟਰਾਫ਼ੀ ਨਾਲ ਸਨਮਾਨ ਕੀਤਾ |