02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਸ਼ਿਵ ਮੰਦਰ ਖਿਜਰਾਬਾਦ ਵਿਖੇ ਸਾਲਾਨਾ ਸੰਤ ਸੰਮੇਲਨ ਕਰਵਾਇਆ <br/>

Ad Position 21
No active advertisement
ਖਿਜਰਾਬਾਦ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਕਰਵਾਏ ਗਏ ਸਾਲਾਨਾ ਭੰਡਾਰੇ ਤੇ ਸੰਤ ਸੰਮੇਲਨ 'ਚ ਹਾਜ਼ਰੀ ਭਰਦੇ ਹੋਏ ਖੇਤਰ ਦੇ ਸ਼ਰਧਾਲੂ | ਤਸਵੀਰ : ਰੋਹਿਤ ਗੁਪਤਾ <br/> 30-01-2020
ਖਿਜਰਾਬਾਦ, 29 ਜਨਵਰੀ (ਰੋਹਿਤ ਗੁਪਤਾ)-ਸਥਾਨਕ ਕਸਬਾ ਖਿਜਰਾਬਾਦ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਾਲਾਨਾ ਭੰਡਾਰਾ ਤੇ ਸੰਤ ਸੰਮੇਲਨ ਕਰਵਾਇਆ ਗਿਆ | ਇਸ ਸਬੰਧੀ ਮਹੰਤ ਪ੍ਰੇਮ ਗਿਰੀ ਦੀ ਰਹਿਨੁਮਾਈ ਅਤੇ ਪ੍ਰਦੀਪ ਬਾਵਾ ਦੀ ਦੇਖ-ਰੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਪੁੱਜੀਆਂ ਗਾਇਕ ਮੰਡਲੀਆਂ ਵਲੋਂ ਭਜਨ ਗਾਇਨ ਕੀਤੇ ਗਏ | ਇਸ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਅਖਾੜਿਆਂ ਤੋਂ ਵੱਡੀ ਗਿਣਤੀ ਵਿਚ ਸਾਧੂ-ਸੰਤਾਂ ਵਲੋਂ ਵੀ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ | ਇਸ ਮੌਕੇ ਹਾਜ਼ਰੀ ਭਰਨ ਵਾਲੇ ਸੰਤਾਂ ਮਹਾਂਪੁਰਸ਼ਾਂ 'ਚ ਧੰਨਰਾਜ ਗਿਰੀ ਡੇਰਾ ਗੁਸਾਈਾਆਣਾ ਕੁਰਾਲੀ, ਲਾਲ ਗਿਰੀ ਨਲਾਸ, ਦੀਪ ਗਿਰੀ, ਸੋਮਗਿਰੀ ਅਲਮੋੜਾ ਸਮੇਤ ਜੰਗਮ ਮੰਡਲੀਆਂ ਦੇ ਪ੍ਰਮੁੱਖ ਸੰਤਾਂ ਦੇ ਨਾਂਅ ਜ਼ਿਕਰਯੋਗ ਹਨ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਬਸਤਰਾਂ ਤੇ ਹੋਰ ਭੇਟਾਵਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪੁੱਜੇ ਸਾਧੂਆਂ ਤੇ ਸ਼ਰਧਾਲੂਆਂ ਵਿਚਕਾਰ ਅਨੇਕਾਂ ਪਕਵਾਨ ਵੀ ਵਰਤਾਏ ਗਏ | ਸੰਤ ਸੰਮੇਲਨ 'ਚ ਇਲਾਕੇ ਦੇ ਵੱਡੀ ਗਿਣਤੀ ਸ਼ਰਧਾਲੂਆਂ ਨੇ ਨਤਮਸਤਕ ਹੁੰਦਿਆਂ ਲੰਮਾ ਸਮਾਂ ਹਾਜ਼ਰੀਆਂ ਭਰੀਆਂ |

Ad Position 22
No active advertisement
ਪਿਛਲੀ ਖ਼ਬਰ ਫਰਵਰੀ ਤੇ ਮਾਰਚ ਮਹੀਨੇ ਲਈ ਵਿਭਾਗ ਵਲੋਂ ਅਸਰਦਾਰ ਏਜੰਡੇ ਦੀ ਤਿਆਰੀ <br/> ਅਗਲੀ ਖ਼ਬਰ ਵਿਧਾਇਕ ਸ਼ਰਮਾ ਨੇ ਵੱਖ-ਵੱਖ ਕਾਲੋਨੀਆਂ 'ਚ ਡਸਟਬਿੰਨ ਵੰਡੇ <br/>
Ad Position 24
No active advertisement