ਇਲਾਕਾ ਕੌਾਸਲਰ ਵਲੋਂ ਸੈਕਟਰ 50 ਤੇ 51 'ਚ ਸਟ੍ਰੀਟ ਲਾਈਟਾਂ ਦੀ ਰਸਮੀ ਸ਼ੁਰੂਆਤ
ਅਜੀਤ ਡੈਸਕ
12-02-2020
ਚੰਡੀਗੜ੍ਹ, 11 ਫਰਵਰੀ (ਆਰ.ਐਸ.ਲਿਬਰੇਟ)-ਅੱਜ ਵਾਰਡ ਨੰਬਰ 13 ਦੀ ਇਲਾਕਾ ਕੌਾਸਲਰ ਹੀਰਾ ਨੇਗੀ ਨੇ ਸਰਕਾਰੀ ਬੀ.ਐਸ.ਐਨ.ਐਲ ਸੁਸਾਇਟੀ ਦੇ ਗੇਟ ਨੰਬਰ 2 ਤੋਂ ਸਟ੍ਰੀਟ ਲਾਈਟਾਂ ਲਗਾਉਣ ਦੀ ਰਸਮੀ ਸ਼ੁਰੂਆਤ ਕੀਤੀ | ਇਹ ਲਾਈਟਾਂ 95 ਖੰਭਿਆਂ, ਡਿਸਪੈਂਸਰੀ ਸੈਕਟਰ 50, ਬੂਸਟਰ ਪੰਪ ਦੇ ਨੇੜੇ ਵੀ-5 ਸੜਕ ਅਤੇ ਵੀ-5 ਰੋਡ ਸੈਕਟਰ 51ਬੀ ਵਿਖੇ ਸਟ੍ਰੀਟ ਲਾਈਟ 40 ਖੰਭੇ ਅਤੇ ਸੈਕਟਰ 51 ਏ-ਬੀ ਨੂੰ ਵੰਡਣ ਵਾਲੀ ਸੜਕ 'ਤੇ ਵੀ-6 ਸੜਕ 'ਤੇ ਲਗਾਈਆਂ ਗਈਆਂ ਹਨ | ਸ਼ਹਿਰ ਵਿਚ ਹਨੇਰੇ ਥਾਵਾਂ ਨੂੰ ਰੌਸ਼ਨ ਕਰਨ ਲਈ ਅਲਾਟ ਕੀਤੇ ਗਏ ਕੰਮ ਤਹਿਤ ਇਨ੍ਹਾਂ ਖੇਤਰਾਂ ਵਿਚ ਕੁੱਲ 135 ਖੰਭੇ ਪ੍ਰਦਾਨ ਕੀਤੇ ਗਏ ਹਨ |