08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਾਕਿ ਆਧਾਰਿਤ ਜਮਾਤ-ਉਦ-ਦਾਵਾ ਵਲੋਂ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਤੋਂ ਕੱਢਣ 'ਚ ਸਮੂਹ ਦੀ ਸ਼ਮੂਲੀਅਤ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 02-06-2025
ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਮੁੰਬਈ ਅੱਤਵਾਦੀ ਹਮਲੇ ਦੇ ਸਾਜਿਸ਼ਕਾਰ ਮੌਲਾਣਾ ਹਾਫਿਜ਼ ਸਈਦ ਦੀ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ (ਜੇ. ਯੂ. ਡੀ.) ਦੇ ਕੁਝ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸੰਗਠਨ ਨੇ ਪਿਛਲੇ ਸਾਲ ਬੰਗਲਾਦੇਸ਼ 'ਚ ਹੋਏ ਵੱਡੇ ਪੱਧਰ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ ਭੂਮਿਕਾ ਨਿਭਾਈ ਸੀ, ਜਿਸ ਕਾਰਨ ਉੱਥੋਂ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਹੁਦੇ ਤੋਂ ਹਟਾਇਆ ਗਿਆ | ਸੰਯੁਕਤ ਰਾਸ਼ਟਰ ਦੁਆਰਾ ਨਾਮਜ਼ਦ ਗਲੋਬਲ ਅੱਤਵਾਦੀ ਜਮਾਤ-ਉਦ-ਦਾਵਾ ਦੇ ਆਗੂਆਂ ਸੈਫੁੱਲਾ ਕਸੂਰੀ ਤੇ ਮੁਜ਼ਾਮਿਲ ਹਾਸ਼ਮੀ ਨੇ ਉਕਤ ਦਾਅਵਾ ਪਾਕਿਸਤਾਨ ਦੇ ਕਸੂਰ, ਰਹੀਮ ਯਾਰ ਖਾਨ ਤੇ ਲਾਹੌਰ ਸ਼ਹਿਰ 'ਚ ਜਮਾਤ ਦੀਆਂ ਰੈਲੀਆਂ ਦੌਰਾਨ ਆਪਣੇ ਭੜਕੀਲੇ ਭਾਸ਼ਨਾਂ ਦੌਰਾਨ ਕੀਤਾ | ਜਮਾਤ-ਉਦ-ਦਾਵਾ ਆਗੂਆਂ ਨੇ ਭਾਰਤੀ ਲੀਡਰਸ਼ਿਪ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਜਮਾਤ ਨੇ ਉਨ੍ਹਾਂ ਨੂੰ ਪਿਛਲੇ ਸਾਲ ਬੰਗਲਾਦੇਸ਼ 'ਚ ਸ਼ੇਖ ਹਸੀਨਾ ਨੂੰ ਬੇਦਖ਼ਲ ਕਰਕੇ ਹਰਾਇਆ |
Ad Position 22
No active advertisement
ਪਿਛਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ 'ਆਪ੍ਰੇਸ਼ਨ ਸੰਧੂਰ' ਵਿਸ਼ੇ 'ਤੇ ਲੇਖ ਮੁਕਾਬਲੇ ਦਾ ਐਲਾਨ ਅਗਲੀ ਖ਼ਬਰ ਮੁਖਤਾਰ ਅੰਸਾਰੀ ਦਾ ਵਿਧਾਇਕ ਪੁੱਤਰ ਵਿਧਾਨ ਸਭਾ ਤੋਂ ਅਯੋਗ ਕਰਾਰ
Ad Position 24