08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਾਕਿਸਤਾਨ ਦੇ ਦੋਸਤ ਦੇਸ਼ ਨਹੀਂ ਚਾਹੁੰਦੇ ਕਿ ਅਸੀਂ ਉਨ੍ਹਾਂ ਕੋਲ ਭੀਖ ਮੰਗਣ ਜਾਈਏ-ਸ਼ਾਹਬਾਜ਼ ਸ਼ਰੀਫ਼

Ad Position 21
No active advertisement
ਅਜੀਤ ਡੈਸਕ 02-06-2025
ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਵਿਦੇਸ਼ੀ ਕਰਜ਼ਿਆਂ ਹੇਠ ਪੂਰੀ ਤਰ੍ਹਾਂ ਨਾਲ ਦੱਬ ਚੁੱਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਪਣੀ ਬੇਬਸੀ ਬਿਆਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਦੋਸਤ ਦੇਸ਼ ਨਹੀਂ ਚਾਹੁੰਦੇ ਕਿ ਅਸੀਂ ਉਨ੍ਹਾਂ ਕੋਲ ਭੀਖ ਮੰਗਣ ਲਈ ਜਾਈਏ | ਉਨ੍ਹਾਂ ਨੇ ਇਹ ਗੱਲ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਦੇ ਕਮਾਂਡ ਐਂਡ ਸਟਾਫ਼ ਕਾਲਜ ਵਿਖੇ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਕਹੀ | ਸ਼ਰੀਫ਼ ਨੇ ਕਿਹਾ ਕਿ ਚੀਨ, ਸਾਊਦੀ ਅਰਬ, ਤੁਰਕੀ, ਕਤਰ, ਯੂ. ਏ. ਈ. ਸਾਰੇ ਪਾਕਿ ਦੇ ਭਰੋਸੇਮੰਦ ਦੋਸਤ ਹਨ | ਉਹ ਉਮੀਦ ਕਰਦੇ ਹਨ ਕਿ ਅਸੀਂ ਵਪਾਰ, ਵਣਜ, ਨਵੀਨਤਾ, ਵਿਕਾਸ, ਸਿੱਖਿਆ, ਸਿਹਤ ਅਤੇ ਨਿਵੇਸ਼ 'ਚ ਉਨ੍ਹਾਂ ਨਾਲ ਜੁੜੀਏ ਨਾ ਕਿ ਵਾਰ-ਵਾਰ ਕਰਜ਼ਾ ਲੈਣ ਲਈ ਉਨ੍ਹਾਂ ਦੇ ਦਰਵਾਜ਼ਿਆਂ 'ਤੇ ਦਸਤਕ ਦੇਈਏ | ਉਨ੍ਹਾਂ ਸੰਬੋਧਨ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਉਹ ਹੁਣ ਨਹੀਂ ਚਾਹੁੰਦੇ ਕਿ ਅਸੀਂ ਉੱਥੇ ਭੀਖ ਮੰਗਣ ਵਾਲਾ ਕਟੋਰਾ ਲੈ ਕੇ ਜਾਈਏ | ਸ਼ਰੀਫ਼ ਨੇ ਅੱਗੇ ਕਿਹਾ ਕਿ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਤੇ ਮੈਂ ਦੋਵੇਂ ਆਖ਼ਰੀ ਵਿਅਕਤੀ ਹਾਂ ਜੋ ਐਨੀ ਜ਼ਿੱਲਤ ਦੇ ਬਾਵਜੂਦ ਇਹ ਕਰਜ਼ੇ ਦਾ ਬੋਝ ਆਪਣੇ ਮੋਢਿਆਂ 'ਤੇ ਚੁੱਕਣਾ ਚਾਹੁੰਦੇ ਹਾਂ | ਅੰਤ 'ਚ ਇਹ ਬੋਝ ਇਸ ਦੇਸ਼ ਦੇ ਮੋਢਿਆਂ 'ਤੇ ਪੈਂਦਾ ਹੈ | ਕੋਇਟਾ 'ਚ ਹੀ ਇਕ ਹੋਰ ਸਮਾਗਮ 'ਚ ਪਹੁੰਚੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਬਲੋਚਿਸਤਾਨ 'ਚ ਬਲੋਚ ਲਿਬਰੇਸ਼ਨ ਆਰਮੀ, ਬਲੋਚ ਲਿਬਰੇਸ਼ਨ ਫ਼ਰੰਟ ਅਤੇ ਮਜ਼ੀਦ ਬਿ੍ਗੇਡ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੁਆਰਾ ਗੁਮਰਾਹ ਕੀਤੇ ਗਏ ਬਲੋਚ ਲੋਕਾਂ ਨੂੰ ਸਹੀ ਰਸਤੇ 'ਤੇ ਵਾਪਸ ਲਿਆਉਣਾ ਜ਼ਰੂਰੀ ਹੈ | ਨਾ ਤਾਂ ਜਨਤਾ, ਨਾ ਸਰਕਾਰ, ਨਾ ਹੀ ਫ਼ੌਜ ਅੱਤਵਾਦੀਆਂ ਨੂੰ ਬਰਦਾਸ਼ਤ ਕਰੇਗੀ | ਪਾਕਿ ਦੇ ਫ਼ੌਜ ਮੁਖੀ ਆਸੀਮ ਮੁਨੀਰ ਨੇ ਆਪਣੇ ਭਾਸ਼ਣ ਦੌਰਾਨ ਕਸ਼ਮੀਰ ਵਿਵਾਦ ਦੇ ਸ਼ਾਂਤੀਪੂਰਨ ਹੱਲ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਕਸ਼ਮੀਰ 'ਚ ਭਾਰਤ ਸਰਕਾਰ ਵਲੋਂ ਬਣਾਏ ਜਾ ਰਹੇ ਪਣ-ਬਿਜਲੀ ਪ੍ਰਜੈਕਟ 'ਤੇ ਇਤਰਾਜ਼ ਜਤਾਇਆ | ਉਨ੍ਹਾਂ ਨੇ ਕਿਹਾ ਸੀ ਕਿ ਪਾਕਿ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਰੂਸੀ ਹਮਲੇ 'ਚ 12 ਯੂਕਰੇਨੀ ਸੈਨਿਕ ਹਲਾਕ ਅਗਲੀ ਖ਼ਬਰ ਭਾਰਤ ਨੇ ਅੱਤਵਾਦ ਵਿਰੁੱਧ ਅਸਹਿਣਸ਼ੀਲਤਾ ਦੀ ਇਕ ਨਵੀਂ ਲਕੀਰ ਖਿੱਚ ਦਿੱਤੀ-ਸੀ.ਡੀ.ਐਸ. ਚੌਹਾਨ
Ad Position 24