02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਉਪ ਰਾਸ਼ਟਰਪਤੀ ਚੋਣ-ਭਾਈ ਅੰਮਿ੍ਤਪਾਲ ਸਿੰਘ ਜੇਲ੍ਹ 'ਚੋਂ ਪਾਉਣਗੇ ਵੋਟ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਏਜੰਸੀ)-ਜੇਲ੍ਹ 'ਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ 9 ਸਤੰਬਰ ਨੂੰ ਹੋ ਰਹੀਆਂ ਉਪ ਰਾਸ਼ਟਰਪਤੀ ਦੀਆਂ ਚੋਣਾਂ 'ਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੋਸਟਲ ਬੈਲਟ ਰਾਹੀਂ ਵੋਟ ਪਾਉਣਗੇ | ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਅੰਮਿ੍ਤਪਾਲ ਸਿੰਘ, ਜੋ ਕਿ ਉਪ ਰਾਸ਼ਟਰਪਤੀ ਚੋਣ ਲਈ ਚੋਣ ਕਾਲਜ ਦੇ ਮੈਂਬਰ ਵੀ ਹਨ, ਦੁਆਰਾ ਵੋਟਿੰਗ ਦੀ ਸਹੂਲਤ ਲਈ ਨਿਰਦੇਸ਼ ਜਾਰੀ ਕੀਤੇ | ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਚੋਣ ਨਿਯਮ 1974 ਦੇ ਰੂਲ 26 ਦੀਆਂ ਵਿਵਸਥਾਵਾਂ ਅਨੁਸਾਰ ਚੋਣ ਕਮਿਸ਼ਨ ਨੇ ਨਿਰਦੇਸ਼ ਦਿੱਤੇ ਹਨ ਕਿ ਅੰਮਿ੍ਤਪਾਲ ਸਿੰਘ ਨੂੰ ਇਸ ਸੰਬੰਧੀ ਪੋਸਟਲ ਬੈਲਟ ਜਾਰੀ ਕੀਤੇ ਜਾਣ | ਬਿਆਨ 'ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਅਸਾਮ ਦੇ ਮੁੱਖ ਸਕੱਤਰ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਅੰਮਿ੍ਤਪਾਲ ਸਿੰਘ ਦੁਆਰਾ ਚਿੰਨਿ੍ਹਤ ਡਾਕ ਵੋਟ ਪੱਤਰ ਵਾਲਾ ਸੀਲਬੰਦ ਕਵਰ ਡਿਬਰੂਗੜ੍ਹ ਤੋਂ ਵਿਸ਼ੇਸ਼ ਦੂਤ ਦੁਆਰਾ ਹਵਾਈ ਰਸਤੇ ਲਿਜਾਇਆ ਜਾਵੇ ਤਾਂ ਜੋ ਇਹ 9 ਸਤੰਬਰ ਸ਼ਾਮ 6 ਵਜੇ ਤੋਂ ਪਹਿਲਾਂ ਰਿਟਰਨਿੰਗ ਅਧਿਕਾਰੀ ਤੱਕ ਪਹੁੰਚ ਸਕੇ |

Ad Position 22
No active advertisement
ਪਿਛਲੀ ਖ਼ਬਰ ਮੀਂਹ ਕਰਕੇ ਸ਼ਹਿਰ ਵਿਚ ਕਈ ਘੰਟੇ ਬੰਦ ਰਹੀ ਬਿਜਲੀ ਸਪਲਾਈ <br/> ਅਗਲੀ ਖ਼ਬਰ ਸੁਖਬੀਰ, ਵੜਿੰਗ, ਮੀਤ ਹੇਅਰ ਅਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ <br/>
Ad Position 24