17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਲੇਹ 'ਚ ਹਿੰਸਕ ਪ੍ਰਦਰਸ਼ਨ ਤੇ ਸਾੜਫੂਕ-4 ਮੌਤਾਂ

Ad Position 21
No active advertisement
ਅਜੀਤ ਡੈਸਕ 25-09-2025

ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੋਕ
ਲੇਹ, 24 ਸਤੰਬਰ (ਏਜੰਸੀ)-ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਬੁੱਧਵਾਰ ਨੂੰ ਲੱਦਾਖ਼ ਨੂੰ ਰਾਜ ਦਾ ਦਰਜਾ ਦੇਣ ਅਤੇ ਛੇਵੀਂ ਅਨੁਸੂਚੀ ਦੇ ਵਿਸਤਾਰ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਅੰਦੋਲਨ ਦੇ ਹਿੰਸਕ ਰੂਪ ਧਾਰ ਜਾਣ ਬਾਅਦ ਆਪਣੀ 15 ਦਿਨਾਂ ਦੀ ਭੁੱਖ ਹੜਤਾਲ ਵਾਪਸ ਲੈ ਲਈ | ਇਸ ਦੌਰਾਨ ਭਾਜਪਾ ਦਫ਼ਤਰ ਤੇ ਕਈ ਵਾਹਨਾਂ 'ਚ ਅੱਗ ਲਾ ਦਿੱਤੀ ਗਈ ਤੇ ਸੈਂਕੜੇ ਲੋਕ ਸੜਕਾਂ 'ਤੇ ਉਤਰ ਆਏ | ਲੇਹ 'ਚ ਲੇਹ ਅਪੈਕਸ ਬਾਡੀ (ਐਲ.ਏ.ਬੀ.) ਵਲੋਂ ਕੀਤੇ ਬੰਦ ਦÏਰਾਨ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਤਿੱਖੀਆਂ ਝੜਪਾਂ 'ਚ ਚਾਰ ਲੋਕ ਮਾਰੇ ਗਏ ਤੇ 40 ਪੁਲਿਸ ਕਰਮੀਆਂ ਸਮੇਤ 80 ਹੋਰ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਤੇ ਛੇਵੀਂ ਅਨੁਸੂਚੀ ਦੇ ਵਿਸਥਾਰ ਲਈ ਅੰਦੋਲਨ ਸ਼ੁਰੂ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਵਲੋਂ ਵਿਆਪਕ ਹਿੰਸਾ ਕਰਨ, ਭਾਜਪਾ ਦਫ਼ਤਰ ਅਤੇ ਕਈ ਵਾਹਨਾਂ 'ਤੇ ਹਮਲਾ ਕਰਨ ਤੋਂ ਬਾਅਦ ਸਥਿਤੀ ਨੂੰ ਕਾਬੂ 'ਚ ਲਿਆਉਣ ਲਈ ਪੁਲਿਸ ਨੂੰ ਗੋਲੀਬਾਰੀ ਕਰਨੀ ਪਈ | ਉਨ੍ਹਾਂ ਕਿਹਾ ਕਿ ਤਿੱਖੀਆਂ ਝੜਪਾਂ 'ਚ ਚਾਰ ਲੋਕ ਮਾਰੇ ਗਏ ਤੇ 80 ਹੋਰ ਜ਼ਖਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ਦੀ ਰਾਜਧਾਨੀ 'ਚ ਪੂਰੀ ਤਰ੍ਹਾਂ ਬੰਦ ਦਰਮਿਆਨ ਦੂਰੋਂ ਹੀ ਅੱਗ ਦੀਆਂ ਲਪਟਾਂ ਅਤੇ ਧੂੰਏਾ ਦਾ ਗੁਬਾਰ ਦੇਖਿਆ ਜਾ ਸਕਦਾ ਸੀ | ਪ੍ਰਸ਼ਾਸਨ ਨੇ ਬੀ. ਐਨ. ਐਸ. ਐਸ. ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ, ਜਿਸ ਵਿਚ 5 ਜਾਂ ਵੱਧ ਲੋਕਾਂ ਦੇ ਇਕੱਤਰ ਹੋਣ 'ਤੇ ਪਾਬੰਦੀ ਲਾ ਦਿੱਤੀ ਗਈ | ਵਾਂਗਚੁਕ ਨੇ ਅੰਦੋਲਨ ਵਾਲੇ ਸਥਾਨ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਏ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਲਦਾਖ ਦੇ ਨੌਜਵਾਨਾਂ ਨੂੰ ਤੁਰੰਤ ਹਿੰਸਾ ਬੰਦ ਕਰਨ ਦੀ ਬੇਨਤੀ ਕਰਦੇ ਹਨ ਕਿਉਂਕਿ ਇਸ ਨਾਲ ਸਿਰਫ ਉਨ੍ਹਾਂ ਦੇ ਮਕਸਦ ਦਾ ਨੁਕਸਾਨ ਹੋਏਗਾ ਅਤੇ ਸਥਿਤੀ ਹੋਰ ਵਿਗੜੇਗੀ | ਉਨ੍ਹਾਂ ਕਿਹਾ ਕਿ ਅਸੀਂ ਲੱਦਾਖ ਅਤੇ ਦੇਸ਼ ਵਿਚ ਅਸਥਿਰਤਾ ਨਹੀਂ ਚਾਹੁੰਦੇ | ਇਸ ਦੌਰਾਨ ਪਿੱਛੇ ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ | ਝੜਪਾਂ ਵਧਣ ਦੇ ਨਾਲ ਵਾਂਗਚੁੱਕ ਨੇ ਆਪਣੇ ਐਕਸ ਹੈਾਡਲ 'ਤੇ ਪਾਏ ਵੀਡੀਓ ਸੰਦੇਸ਼ 'ਚ ਨੌਜਵਾਨਾਂ ਨੂੰ ਸ਼ਾਂਤ ਰਹਿਣ ਅਤੇ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ | ਲੱਦਾਖ ਅਪੈਕਸ ਬਾਡੀ ਦੇ ਯੁਵਾ ਵਿੰਗ ਨੇ 15 ਲੋਕਾਂ 'ਚੋਂ 2, ਜੋ 10 ਸਤੰਬਰ ਤੋਂ 35 ਦਿਨਾਂ ਦੀ ਭੁੱਖ ਹੜਤਾਲ 'ਤੇ ਬੈਠੇ ਸਨ, ਦੀ ਹਾਲਤ ਵਿਗੜਨ ਬਾਅਦ ਮੰਗਲਵਾਰ ਸ਼ਾਮ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਏ ਜਾਣ ਬਾਅਦ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ | ਗ੍ਰਹਿ ਮੰਤਰਾਲੇ ਅਤੇ ਲੱਦਾਖ ਦੀ ਪ੍ਰਤੀਨਿਧਤਾ ਕਰਦੀਆਂ ਐਲ. ਏ. ਬੀ. ਅਤੇ ਕਾਰਗਿਲ ਡੈਮੋਕ੍ਰੈਟਿਕ ਗੱਠਜੋੜ ਦੇ ਮੈਂਬਰਾਂ 'ਚ ਮੁੱਦੇ ਨੂੰ ਲੈ ਕੇ ਤਾਜ਼ਾ ਗੇੜ ਦੀ ਮੀਟਿੰਗ 6 ਅਕਤੂਬਰ ਨੂੰ ਤੈਅ ਸੀ | ਪ੍ਰਦਰਸ਼ਨ ਦੇ ਸੱਦੇ 'ਤੇ ਲੇਹ ਸ਼ਹਿਰ ਬੰਦ ਕਰ ਦਿੱਤਾ ਗਿਆ ਅਤੇ ਵੱਡੀ ਗਿਣਤੀ 'ਚ ਭੀੜ ਐਨ. ਡੀ. ਐਸ. ਮੈਮੋਰੀਅਲ ਮੈਦਾਨ 'ਚ ਇਕੱਤਰ ਹੋ ਗਈ ਅਤੇ ਬਾਅਦ ਵਿਚ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਦੀਆਂ ਗਲੀਆਂ 'ਚ ਮਾਰਚ ਕੱਢਿਆ ਗਿਆ | ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕੁਝ ਨੌਜਵਾਨਾਂ ਨੇ ਭਾਜਪਾ ਦੇ ਮੁੱਖ ਦਫ਼ਤਰ ਅਤੇ ਹਿਲ ਕੌਂਸਲ ਵੱਲ ਪਥਰਾਅ ਕੀਤਾ | ਅਧਿਕਾਰੀਆਂ ਨੇ ਕਿਹਾ ਕਿ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਅੱਥਰੂੂ ਗੈਸ ਦੇ ਗੋਲੇ ਦਾਗੇ | ਨੌਜਵਾਨਾਂ ਦੇ ਇਕ ਸਮੂਹ ਨੇ ਸੁਰੱਖਿਆ ਕਰਮੀਆਂ ਦੇ ਇਕ ਵਾਹਨ ਅਤੇ ਕੁਝ ਹੋਰ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਭਾਜਪਾ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ | ਉਨ੍ਹਾਂ ਨੇ ਕੰਪਲੈਕਸ 'ਚ ਅਤੇ ਇਕ ਹੋਰ ਇਮਾਰਤ 'ਚ ਫਰਨੀਚਰ ਨੂੰ ਅਤੇ ਕਾਗ਼ਜ਼ਾਤਾਂ ਨੂੰ ਅੱਗ ਲਾ ਦਿੱਤੀ | ਸਥਿਤੀ 'ਤੇ ਨਿਗਰਾਨੀ ਰੱਖ ਰਹੇ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਮੌਕੇ 'ਤੇ ਹੋਰ ਫੋਰਸ ਭੇਜੀ ਗਈ ਅਤੇ ਸਥਿਤੀ ਨੂੰ ਕਈ ਘੰਟਿਆਂ ਦੀਆਂ ਝੜਪਾਂ ਦੇ ਬਾਅਦ ਕਾਬੂ 'ਚ ਲਿਆਂਦਾ ਗਿਆ |
ਕਰਫ਼ਿਊ ਲਗਾਇਆ-ਉਪ ਰਾਜਪਾਲ ਵਲੋਂ ਸਖ਼ਤ ਕਾਰਵਾਈ ਦੀ ਚਿਤਾਵਨੀ
ਪ੍ਰਦਰਸ਼ਨਾਂ ਦÏਰਾਨ ਹਿੰਸਾ ਤੇ ਜਾਨਾਂ ਦੇ ਨੁਕਸਾਨ ਲਈ ਸਵਾਰਥੀ ਹਿੱਤਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਲੱਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਬੁੱਧਵਾਰ ਨੂੰ ਕਿਹਾ ਕਿ ਹੋਰ ਖ਼ੂਨ-ਖਰਾਬੇ ਨੂੰ ਰੋਕਣ ਲਈ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੇਹ ਜ਼ਿਲ੍ਹੇ 'ਚ ਕਰਫ਼ਿਊ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਈ.ਵੀ.ਐਮ. ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਭਾਈ ਰਾਜੋਆਣਾ ਸੰਬੰਧੀ ਫ਼ੈਸਲਾ ਲੈਣ 'ਚ ਦੇਰੀ ਲਈ ਕੇਂਦਰ ਤੋਂ ਪੁੱਛੇ ਤਿੱਖੇ ਸਵਾਲ
Ad Position 24