17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਹਿਲਗਾਮ ਹਮਲੇ ਦੇ ਅੱਤਵਾਦੀਆਂ ਦਾ ਮਦਦਗਾਰ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 25-09-2025
ਸ੍ਰੀਨਗਰ, 24 ਸਤੰਬਰ (ਪੀ.ਟੀ.ਆਈ.)-ਪੁਲਿਸ ਨੇ ਦੱਖਣੀ ਕਸ਼ਮੀਰ ਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਨੇ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਮੁੱਖ ਤੌਰ 'ਤੇ ਸਹਾਇਤਾ ਪ੍ਰਦਾਨ ਕੀਤੀ ਸੀ | ਇਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸ੍ਰੀਨਗਰ ਪੁਲਿਸ ਨੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਜ਼ਿਲ੍ਹੇ ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਮੁਹੰਮਦ ਯੂਸਫ਼ ਕਟਾਰੀ (26) ਵਜੋਂ ਹੋਈ ਹੈ | ਅਧਿਕਾਰੀਆਂ ਨੇ ਕਿਹਾ ਕਿ ਆਪ੍ਰੇਸ਼ਨ ਮਹਾਦੇਵ ਦੌਰਾਨ ਮਾਰੇ ਗਏ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ 'ਚ ਇਸ ਦੀ ਅਹਿਮ ਭੂਮਿਕਾ ਸੀ | 29 ਜੁਲਾਈ ਨੂੰ ਹੋਏ ਇਕ ਹੋਰ ਮੁਕਾਬਲੇ 'ਚ ਫ਼ੌਜ ਦੇ ਐਲੀਟ ਪੈਰਾ ਕਮਾਂਡੋਜ਼ ਨੇ ਸ੍ਰੀਨਗਰ ਦੇ ਤਿੰਨ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ | ਜਿਸ 'ਚ ਸੁਲੇਮਾਨ ਉਰਫ਼ ਆਸਿਫ਼ ਵੀ ਸ਼ਾਮਲ ਸੀ, ਜੋ 22 ਅਪ੍ਰੈਲ ਨੂੰ ਹੋਏ ਪਹਿਲਗਾਮ ਹਮਲੇ ਦਾ ਮਾਸਟਰਮਾਈਾਡ ਮੰਨਿਆ ਜਾਂਦਾ ਹੈ ਜਿਸ ਵਿਚ 26 ਸੈਲਾਨੀ ਮਾਰੇ ਗਏ ਸਨ | ਬਾਕੀ ਦੋ ਦੀ ਪਛਾਣ ਹਮਜ਼ਾ ਅਫ਼ਗਾਨੀ ਅਤੇ ਜਿਬਰਾਨ ਵਜੋਂ ਹੋਈ ਹੈ ਜੋ ਅਕਤੂਬਰ 2024 'ਚ ਸੋਨਮਾਰਗ ਸੁਰੰਗ ਹਮਲੇ 'ਚ ਸ਼ਾਮਲ ਸੀ |

Ad Position 22
No active advertisement
ਪਿਛਲੀ ਖ਼ਬਰ ਲੱਦਾਖ 'ਚ ਭੀੜ ਹਿੰਸਾ ਵਾਂਗਚੁਕ ਦੇ ਭੜਕਾਊ ਬਿਆਨਾਂ ਕਾਰਨ ਭੜਕੀ-ਸਰਕਾਰ ਅਗਲੀ ਖ਼ਬਰ ਸਰਕਾਰ ਵਲੋਂ ਚਾਂਦੀ ਦੇ ਕੁਝ ਗਹਿਣਿਆਂ ਦੇ ਆਯਾਤ 'ਤੇ ਪਾਬੰਦੀ
Ad Position 24