17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਲੱਦਾਖ 'ਚ ਭੀੜ ਹਿੰਸਾ ਵਾਂਗਚੁਕ ਦੇ ਭੜਕਾਊ ਬਿਆਨਾਂ ਕਾਰਨ ਭੜਕੀ-ਸਰਕਾਰ

Ad Position 21
No active advertisement
ਅਜੀਤ ਡੈਸਕ 25-09-2025
ਨਵੀਂ ਦਿੱਲੀ, 24 ਸਤੰਬਰ (ਪੀ.ਟੀ.ਆਈ.)-ਕੇਂਦਰ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਲੱਦਾਖ 'ਚ ਹੋਈ ਭੀੜ ਹਿੰਸਾ ਕਾਰਕੁਨ ਸੋਨਮ ਵਾਂਗਚੁਕ ਦੇ ਭੜਕਾਊ ਬਿਆਨਾਂ ਤੋਂ ਪ੍ਰੇਰਿਤ ਸੀ ਤੇ ਕੁਝ ਰਾਜਨੀਤਕ ਤÏਰ 'ਤੇ ਪ੍ਰੇਰਿਤ ਵਿਅਕਤੀ ਸਰਕਾਰ ਤੇ ਲੱਦਾਖੀ ਸਮੂਹਾਂ ਦੇ ਪ੍ਰਤੀਨਿਧੀਆਂ ਵਿਚਕਾਰ ਚੱਲ ਰਹੀ ਗੱਲਬਾਤ 'ਚ ਹੋਈ ਪ੍ਰਗਤੀ ਤੋਂ ਖ਼ੁਸ਼ ਨਹੀਂ ਸਨ | ਇਕ ਬਿਆਨ 'ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਸਵੇਰੇ ਵਾਪਰੀਆਂ ਕੁਝ ਮੰਦਭਾਗੀਆਂ ਘਟਨਾਵਾਂ ਨੂੰ ਛੱਡ ਕੇ, ਸ਼ਾਮ 4 ਵਜੇ ਤੱਕ ਸਥਿਤੀ ਨੂੰ ਕਾਬੂ 'ਚ ਕਰ ਲਿਆ ਗਿਆ ਤੇ ਸਾਰਿਆਂ ਨੂੰ ਮੀਡੀਆ ਅਤੇ ਸੋਸ਼ਲ ਮੀਡੀਆ 'ਚ ਪੁਰਾਣੇ ਤੇ ਭੜਕਾਊ ਵੀਡੀਓ ਪ੍ਰਸਾਰਿਤ ਨਾ ਕਰਨ ਲਈ ਕਿਹਾ | ਬਿਆਨ 'ਚ ਕਿਹਾ ਗਿਆ ਹੈ ਕਿ ਸਰਕਾਰ ਢੁਕਵੀਂ ਸੰਵਿਧਾਨਕ ਸੁਰੱਖਿਆ ਪ੍ਰਦਾਨ ਕਰਕੇ ਲੱਦਾਖ ਦੇ ਲੋਕਾਂ ਦੀਆਂ ਇੱਛਾਵਾਂ ਪ੍ਰਤੀ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ-ਕਾਂਗਰਸ ਅਗਲੀ ਖ਼ਬਰ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਦਾ ਮਦਦਗਾਰ ਗਿ੍ਫ਼ਤਾਰ <br/>
Ad Position 24