02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਹਰ ਦਬਾਅ ਤੋਂ ਮੁਕਤ ਰਹਿਣਾ ਚਾਹੀਦਾ ਹੈ ਹਿੰਦ-ਪ੍ਰਸ਼ਾਂਤ ਖੇਤਰ-ਰਾਜਨਾਥ

Ad Position 21
repet_subhas-goyals [Copy P29]
ਅਜੀਤ ਡੈਸਕ 02-11-2025

ਕੁਆਲਾਲੰਪੁਰ 'ਚ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 1 ਨਵੰਬਰ (ਪੀ. ਟੀ. ਆਈ.)-ਖੇਤਰ 'ਚ ਚੀਨ ਦੇ ਫੌਜੀ ਦਬਦਬੇ 'ਤੇ ਵਧਦੀਆਂ ਵਿਸ਼ਵਵਿਆਪੀ ਚਿੰਤਾਵਾਂ ਵਿਚਕਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹਿੰਦ-ਪ੍ਰਸ਼ਾਂਤ ਖੁੱਲ੍ਹਾ, ਸਮਾਵੇਸ਼ੀ ਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਰਹਿਣਾ ਚਾਹੀਦਾ ਹੈ | ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਆਸੀਆਨ ਦੀ ਅਗਵਾਈ ਵਾਲੇ ਸਮਾਵੇਸ਼ੀ ਖੇਤਰੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ | ਉਨ੍ਹਾਂ ਇਹ ਟਿੱਪਣੀਆਂ ਮਲੇਸ਼ੀਆ ਦੇ ਕੁਆਲਾਲੰਪੁਰ 'ਚ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ਏ. ਡੀ. ਐਮ. ਐਮ.-ਪਲੱਸ) ਸੰਮੇਲਨ 'ਚ ਕੀਤੀਆਂ | ਏ. ਡੀ. ਐਮ. ਐਮ.-ਪਲੱਸ ਇਕ ਪਲੇਟਫਾਰਮ ਹੈ ਜਿਸ 'ਚ 11-ਦੇਸ਼ ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦਾ ਸੰਗਠਨ) ਤੇ ਇਸ ਦੇ ਅੱਠ ਸੰਵਾਦ ਭਾਈਵਾਲ-ਭਾਰਤ, ਚੀਨ, ਆਸਟ੍ਰੇਲੀਆ, ਜਾਪਾਨ, ਨਿਊਜ਼ੀਲੈਂਡ, ਕੋਰੀਆ ਗਣਰਾਜ, ਰੂਸ ਤੇ ਸੰਯੁਕਤ ਰਾਜ ਸ਼ਾਮਿਲ ਹਨ | ਸ਼ਾਂਤੀ, ਸਥਿਰਤਾ ਤੇ ਨਿਯਮ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਪ੍ਰਤੀ ਭਾਰਤ ਦੀ ਸਥਿਰ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ ਰੱਖਿਆ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦਾ ਕਾਨੂੰਨ ਦੇ ਸ਼ਾਸਨ 'ਤੇ ਜ਼ੋਰ, ਖਾਸ ਕਰਕੇ ਸਮੁੰਦਰ ਦੇ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਤੇ ਹਿੰਦ-ਪ੍ਰਸ਼ਾਂਤ 'ਚ ਨੇਵੀਗੇਸ਼ਨ ਤੇ ਓਵਰਫਲਾਈਟ ਦੀ ਆਜ਼ਾਦੀ ਲਈ ਇਸਦੀ ਵਕਾਲਤ ਕਿਸੇ ਵੀ ਦੇਸ਼ ਵਿਰੁੱਧ ਨਹੀਂ ਸਗੋਂ ਸਾਰੇ ਖੇਤਰੀ ਹਿੱਸੇਦਾਰਾਂ ਦੇ ਸਮੂਹਿਕ ਹਿੱਤਾਂ ਦੀ ਰੱਖਿਆ ਕਰਨ ਦੇ ਉਦੇਸ਼ ਨਾਲ ਹੈ | ਰੱਖਿਆ ਮੰਤਰਾਲੇ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਰਾਜਨਾਥ ਸਿੰਘ ਨੇ ਮਲੇਸ਼ੀਆ ਦੇ ਕੁਆਲਾਲੰਪੁਰ 'ਚ ਕਿਹਾ ਹੈ ਕਿ ਆਸੀਆਨ ਨਾਲ ਭਾਰਤ ਦੀ ਰਣਨੀਤਕ ਸ਼ਮੂਲੀਅਤ ਲੈਣ-ਦੇਣ ਵਾਲੀ ਨਹੀਂ ਹੈ, ਸਗੋਂ ਲੰਬੇ ਸਮੇਂ ਦੀ ਤੇ ਸਿਧਾਂਤ-ਆਧਾਰਿਤ ਹੈ ਅਤੇ ਇਹ ਇਕ ਸਾਂਝੇ ਵਿਸ਼ਵਾਸ 'ਤੇ ਆਧਾਰਿਤ ਹੈ ਕਿ ਹਿੰਦ ਪ੍ਰਸ਼ਾਂਤ ਖੁੱਲ੍ਹਾ, ਸਮਾਵੇਸ਼ੀ ਤੇ ਦਬਾਅ ਤੋਂ ਮੁਕਤ ਰਹਿਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹੱਥੋਂ ਖੁੱਸੀ ਪੰਜਾਬ ਯੂਨੀਵਰਸਿਟੀ ਅਗਲੀ ਖ਼ਬਰ ਵਿਕਾਸ ਭਾਰਤ ਮਿਸ਼ਨ ਵਿਚ ਲੱਗੀ ਹੋਈ ਹੈ ਸਰਕਾਰ-ਮੋਦੀ
Ad Position 24