03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਯੂਨੀਵਰਸਿਟੀ ਸੈਨੇਟ ਭੰਗ ਕਰਨਾ ਕੇਂਦਰ ਦੀ ਪੰਜਾਬੀਆਂ ਨਾਲ ਧੱਕੇਸ਼ਾਹੀ-ਇਯਾਲੀ

Ad Position 21
repet_subhas-goyals [Copy P29]
ਅਜੀਤ ਡੈਸਕ 02-11-2025
ਮੁੱਲਾਂਪੁਰ-ਦਾਖਾ, 1 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰ ਦੇਣਾ ਲੋਕਤੰਤਰੀ ਪ੍ਰੰਪਰਾਵਾਂ 'ਤੇ ਹਮਲਾ ਹੈ, ਇਹੋ ਇਕ ਮੰਚ ਸੀ, ਜਿਥੇ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਾਬਕਾ ਵਿਦਿਆਰਥੀ ਆਪਣੇ ਵਿਚਾਰ ਪ੍ਰਗਟ ਕਰਦੇ ਸਨ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਦੇ ਵਿੱਦਿਅਕ ਅਤੇ ਬੌਧਿਕ ਢਾਂਚੇ ਉੱਪਰ ਹਮਲੇ ਦਾ ਪਾਰਟੀ ਵਲੋਂ ਡਟਵਾਂ ਵਿਰੋਧ ਹੋਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਬੀ.ਬੀ.ਐੱਮ.ਬੀ. ਮਾਮਲੇ 'ਚ ਪੰਜਾਬ ਨੂੰ ਪਿਛੇ ਧੱਕਿਆ | ਕੇਂਦਰ ਦੇ ਫ਼ੈਸਲੇ ਨੂੰ ਆਪਹੁਦਰਾ ਫ਼ੈਸਲਾ ਕਰਾਰ ਦਿੰਦਿਆਂ ਇਯਾਲੀ ਨੇ ਕਿਹਾ ਕਿ ਪੰਜਾਬੀਆਂ ਨੂੰ ਮਾਣਮੱਤੇ ਵਿਰਸੇ ਵਿਚੋਂ ਬਾਹਰ ਕੱਢ ਕੇ ਕੇਂਦਰ ਸਰਕਾਰ ਦੇਸ਼ ਦੇ ਸੰਘੀ ਢਾਂਚੇ ਦਾ ਅਪਮਾਨ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਨਾਲ ਖੇਡ ਬਰਦਾਸ਼ਤ ਨਹੀਂ-ਹਰਸਿਮਰਤ ਅਗਲੀ ਖ਼ਬਰ ਸ਼ੀਨਾ ਬੋਰਾ ਕਤਲਕਾਂਡ<br> ਅਦਾਲਤ ਨੇ ਇੰਦਰਾਣੀ ਦੀ ਅਰਜ਼ੀ ਨੂੰ ਦਿੱਤੀ ਮਨਜ਼ੂਰੀ
Ad Position 24