ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸੰਸਦ ਦੇ ਅੰਦਰ-ਬਾਹਰ ਸੂਬਾਈ ਮਸਲਿਆਂ 'ਤੇ ਹੰਗਾਮਾ

Ad Position 21
No active advertisement
ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ 'ਚ ਸ਼ੁੱਕਰਵਾਰ ਨੂੰ ਵੱਖ-ਵੱਖ ਸੂਬਿਆਂ ਦੇ ਸਥਾਨਕ ਮਸਲਿਆਂ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ ਜਿਥੇ ਪੱਛਮੀ ਬੰਗਾਲ ਦੇ ਟੀ. ਐਮ. ਸੀ. ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਕੇਂਦਰ ਤੋਂ ਮਨਰੇਗਾ ਦੇ ਬਕਾਇਆ 52 ਹਜ਼ਾਰ ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਅਤੇ ਮਹਾਰਾਸ਼ਟਰ ਦੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਦੀ ਕੇਂਦਰ ਵਲੋਂ ਬਾਂਹ ਨਾ ਫੜਨ ਨੂੰ ਲੈ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ, ਉਥੇ ਲੋਕ ਸਭਾ 'ਚ ਤਾਮਿਲਨਾਡੂ ਦੇ ਇਕ ਮੰਦਰ ਦੇ ਕੋਲ ਵਿਵਾਦਿਤ ਥਾਂਅ 'ਤੇ ਭਾਜਪਾ ਅਤੇ ਹਿੰਦੂ ਸੰਗਠਨਾਂ ਵਲੋਂ ਦੀਪ ਜਲਾਉਣ ਨੂੰ ਲੈ ਕੇ ਹੋਈਆਂ ਝੜਪਾਂ ਅਤੇ ਸੂਬਾ ਸਰਕਾਰ ਵਲੋਂ ਕੀਤੀ ਕਾਰਵਾਈ ਨੂੰ ਲੈ ਕੇ ਲੋਕ ਸਭਾ ਦੇ ਅੰਦਰ ਡੀ. ਐਮ. ਕੇ. ਨੇਤਾ ਟੀ. ਆਰ. ਬਾਲੂ ਅਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਦਰਮਿਆਨ ਤਿੱਖੀ ਸ਼ਬਦੀ ਬਹਿਸ ਹੋਈ | ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਡੀ. ਐਮ. ਕੇ. ਸੰਸਦ ਮੈਂਬਰ ਦੀਪ ਜਲਾਉਣ ਦੇ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਸੰਸਦ ਮੈਂਬਰ ਵੀ ਵਿਚਕਾਰ ਆ ਗਏ | ਸਪੀਕਰ ਓਮ ਬਿਰਲਾ ਨੇ ਹੰਗਾਮਿਆਂ ਦੌਰਾਨ ਵੀ ਸਭਾ ਦੀ ਕਾਰਵਾਈ ਚਾਲੂ ਰੱਖੀ ਪਰ ਦੁਪਹਿਰ 11.30 ਵਜੇ ਸਭਾ ਦੀ ਕਾਰਵਾਈ 12 ਵਜੇ ਤੱਕ ਉਠਾ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰ ਘਟਾਈ-ਕਰਜ਼ੇ ਹੋਣਗੇ ਸਸਤੇ ਅਗਲੀ ਖ਼ਬਰ ਬਿਜਲੀ ਸੋਧ ਬਿੱਲ ਖ਼ਿਲਾਫ ਕਿਸਾਨਾਂ ਨੇ ਰੋਕੀਆਂ ਰੇਲਾਂ
Ad Position 24
No active advertisement